ਹਰ ਇਕ ਇਨਸਾਨ ਦੀਆ ਕੁੱਝ ਇੱਛਾਵਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਉਹ ਪੂਰਾ ਕਰਨਾ ਚਾਹੁੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਇਕ 102 ਸਾਲ ਦੀ ਬਜ਼ੁਰਗ ਔਰਤ ਦੀ ਇੱਛਾ ਬਾਰੇ ਦੱਸਣ ਜਾ ਰਹੇ ਹਾਂ, ਜਿਸ ਲਈ ਉਸ ਨੂੰ ਗ੍ਰਿਫਤਾਰ ਹੋਣਾ ਪਿਆ। ਦਰਅਸਲ, ਯੂਰਪੀਅਨ ਦੇਸ਼ਾਂ ਵਿੱਚ ਇਹ ਰਿਵਾਜ ਹੈ ਕਿ ਉਨ੍ਹਾਂ ਦੀ ਉਮਰ ਦੇ ਆਖਰੀ ਪੜਾਅ ਵਿੱਚ ਉਨ੍ਹਾਂ ਦੀਆਂ ਇੱਛਾਵਾਂ ਦੀ ਸੂਚੀ ਤਿਆਰ ਕੀਤੀ ਜਾਂਦੀ ਹੈ। ਇਸ ਨੂੰ “ਬਕੇਟ ਲਿਸਟ” ਕਿਹਾ ਜਾਂਦਾ ਹੈ। ਇਸ ਸੂਚੀ ਵਿੱਚ ਇੱਕ 102 ਸਾਲਾ ਔਰਤ ਨੇ ਗ੍ਰਿਫ਼ਤਾਰ ਕੀਤੇ ਜਾਣ ਦੀ ਇੱਛਾ ਪ੍ਰਗਟਾਈ ਸੀ। ਜਿਸ ਨੂੰ ਸਥਾਨਕ ਪੁਲੀਸ ਨੇ ਵੀ ਪੂਰਾ ਕਰ ਦਿੱਤਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਔਰਤ ਦਾ ਨਾਂ ਐਡੀ ਸਿਮਸ ਹੈ, ਜੋ ਸੇਂਟ ਲੁਈਸ ਦੀ ਰਹਿਣ ਵਾਲੀ ਹੈ। ਉਸਦਾ ਸੁਪਨਾ ਸੀ ਕਿ ਇੱਕ ਦਿਨ ਉਸਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇ ਅਤੇ ਉਸਨੂੰ ਹੱਥਕੜੀਆਂ ਵਿੱਚ ਥਾਣੇ ਦੇ ਚੱਕਰ ਕਢਾਏ ਜਾਣ। ਸਥਾਨਕ ਪੁਲੀਸ ਨੇ ਉਸ ਔਰਤ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਹੱਥਕੜੀ ਲਗਾ ਕੇ ਪੁਲਿਸ ਕਾਰ ਦੀ ਪਿਛਲੀ ਸੀਟ ‘ਤੇ ਬੈਠਾਇਆ। ਇਸ ਦੌਰਾਨ ਐਡੀ ਨੇ ਸੇਂਟ ਲੁਈਸ ਸਥਿਤ ਫਾਈਵ ਸਟਾਰ ਸੀਨੀਅਰ ਸੈਂਟਰ ਦੇ ਵਸਨੀਕਾਂ ਨੂੰ ਹੱਥ ਨਾਲ ਬਣੀਆਂ ਕਈ ਵਸਤੂਆਂ ਭੇਟ ਕੀਤੀਆਂ। ਇਸ ਤਰ੍ਹਾਂ ਪੂਰਾ ਮੌਕਾ ਐਡੀ ਅਤੇ ਫਾਈਵ ਸਟਾਰ ਦੇ ਲੋਕਾਂ ਲਈ ਇੱਕ ਵਿਲੱਖਣ ਯਾਦ ਬਣ ਗਿਆ। ਦੱਸ ਦਈਏ ਕਿ ਐਡੀ ਨੂੰ ਗ੍ਰਿਫਤਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੇ ਵੀ ਐਡੀ ਦੀ ਇੱਛਾ ਪੂਰੀ ਕਰਨ ਵਿੱਚ ਯੋਗਦਾਨ ਪਾਉਣ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਇੱਕ ਬਹਾਦਰ ਔਰਤ ਦੀ ਇੱਛਾ ਪੂਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
----------- Advertisement -----------
102 ਸਾਲਾਂ ਔਰਤ ਨੇ ਪ੍ਰਗਟਾਈ ਅਜਿਹੀ ਅਜੀਬ ਇੱਛਾ, ਪੁਲਿਸ ਨੇ ਕੀਤਾ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
Published on
----------- Advertisement -----------
----------- Advertisement -----------












