ਦੇਸ਼ ਦੇ 9 ਰਾਜਾਂ ਵਿੱਚ 12 ਉਦਯੋਗਿਕ ਸਮਾਰਟ ਸਿਟੀ ਬਣਾਏ ਜਾਣਗੇ। ਇਸ ਤੋਂ ਇਲਾਵਾ 10 ਰਾਜਾਂ ਵਿੱਚ 6 ਕੋਰੀਡੋਰ ਬਣਾਏ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਬੁੱਧਵਾਰ, 28 ਅਗਸਤ ਨੂੰ ਇਸ ਨੂੰ ਮਨਜ਼ੂਰੀ ਦਿੱਤੀ।
12 ਉਦਯੋਗਿਕ ਸਮਾਰਟ ਸਿਟੀ ਪ੍ਰੋਜੈਕਟ ਤਹਿਤ 10 ਲੱਖ ਲੋਕਾਂ ਨੂੰ ਸਿੱਧੇ ਤੌਰ ‘ਤੇ ਅਤੇ 30 ਲੱਖ ਲੋਕਾਂ ਨੂੰ ਅਸਿੱਧੇ ਤੌਰ ‘ਤੇ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਸੰਭਾਵਨਾ ਹੈ। ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੀ ਕੁੱਲ ਲਾਗਤ 28,602 ਕਰੋੜ ਰੁਪਏ ਹੋਵੇਗੀ। 1.52 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਸੰਭਾਵਨਾ ਹੋਵੇਗੀ। ਇਹ ਸਨਅਤੀ ਸਮਾਰਟ ਸ਼ਹਿਰ ਨੈਸ਼ਨਲ ਇੰਡਸਟਰੀ ਡਿਵੈਲਪਮੈਂਟ ਕੋਰੀਡੋਰ ਪ੍ਰੋਗਰਾਮ (ਐਨ.ਆਈ.ਡੀ.ਸੀ.ਪੀ.) ਦੇ ਤਹਿਤ ਬਣਾਏ ਜਾ ਸਕਦੇ ਹਨ।
ਰੇਲਵੇ ਦੇ 3 ਬੁਨਿਆਦੀ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ
– ਜਮਸ਼ੇਦਪੁਰ ਪੁਰੂਲੀਆ ਆਸਨਸੋਲ (ਤੀਜੀ ਲਾਈਨ – 121 ਕਿਲੋਮੀਟਰ)
– ਸੁੰਦਰਗੜ੍ਹ ਜ਼ਿਲ੍ਹੇ ਦੇ ਸਰਦੇਗਾ ਤੋਂ ਰਾਏਗੜ੍ਹ ਜ਼ਿਲ੍ਹੇ ਦੇ ਭਲੂਮੁਡਾ ਤੱਕ 37 ਕਿਲੋਮੀਟਰ ਲੰਬੀ ਨਵੀਂ ਡਬਲ ਲਾਈਨ
– ਬਰਗੜ੍ਹ ਰੋਡ ਤੋਂ ਨਵਾਪਾਰਾ (ਓਡੀਸ਼ਾ) ਤੱਕ 138 ਕਿਲੋਮੀਟਰ ਲੰਬੀ ਨਵੀਂ