ਜੰਮੂ-ਕਸ਼ਮੀਰ, 9 ਸਤੰਬਰ 2024 – ਜੰਮੂ-ਕਸ਼ਮੀਰ ਦੇ ਨੌਸ਼ਹਿਰਾ ‘ਚ ਸੁਰੱਖਿਆ ਬਲਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਫੌਜ ਨੇ 8 ਸਤੰਬਰ ਦੀ ਦੇਰ ਰਾਤ ਦੋ ਅੱਤਵਾਦੀਆਂ ਨੂੰ ਢੇਰ ਦਿੱਤਾ ਸੀ। ਨਾਲ ਹੀ ਭਾਰੀ ਮਾਤਰਾ ਵਿਚ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਆਪਰੇਸ਼ਨ ਚੱਲ ਰਿਹਾ ਹੈ।
ਫੌਜ ਨੇ ਇਹ ਜਾਣਕਾਰੀ ਐਕਸ ‘ਤੇ ਇੱਕ ਪੋਸਟ ਪਾ ਕੇ ਦਿੱਤੀ। ਪਿਛਲੇ ਇੱਕ ਹਫ਼ਤੇ ਵਿੱਚ ਅੱਤਵਾਦੀ ਮੁਕਾਬਲੇ ਦੀ ਇਹ ਦੂਜੀ ਘਟਨਾ ਹੈ। 2 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਸੁੰਜਵਾਂ ਮਿਲਟਰੀ ਸਟੇਸ਼ਨ ‘ਤੇ ਅੱਤਵਾਦੀਆਂ ਨੇ ਫੌਜ ‘ਤੇ ਗੋਲੀਬਾਰੀ ਕੀਤੀ ਸੀ। ਇਸ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਸੀ।
29 ਅਗਸਤ: ਕੁਪਵਾੜਾ ਵਿੱਚ ਇੱਕ ਮੁਕਾਬਲੇ ਵਿੱਚ 3 ਅੱਤਵਾਦੀ ਮਾਰੇ ਗਏ, 29 ਅਗਸਤ ਨੂੰ ਕੁਪਵਾੜਾ ਵਿੱਚ ਇੱਕ ਮੁਕਾਬਲੇ ਵਿੱਚ 3 ਅੱਤਵਾਦੀ ਮਾਰੇ ਗਏ। ਇਨ੍ਹਾਂ ‘ਚੋਂ ਦੋ ਅੱਤਵਾਦੀ ਮਾਛਿਲ ‘ਚ ਅਤੇ ਇਕ ਤੰਗਧਾਰ ‘ਚ ਮਾਰਿਆ ਗਿਆ। ਫੌਜ ਨੇ ਕਿਹਾ ਸੀ ਕਿ ਮਾਛਿਲ ਅਤੇ ਤੰਗਧਾਰ ‘ਚ 28-29 ਅਗਸਤ ਦੀ ਦੇਰ ਰਾਤ ਖਰਾਬ ਮੌਸਮ ਦੌਰਾਨ ਸ਼ੱਕੀ ਗਤੀਵਿਧੀ ਦੇਖੀ ਗਈ ਸੀ। ਇਸ ਤੋਂ ਬਾਅਦ ਫੌਜ ਅਤੇ ਪੁਲਸ ਨੇ ਇੱਥੇ ਤਲਾਸ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੁਕਾਬਲਾ ਸ਼ੁਰੂ ਹੋ ਗਿਆ।