ਪਾਪੂਆ ਨਿਊ ਗਿਨੀ ਦੇ ਕਾਓਕਲਾਮ ਪਿੰਡ ‘ਚ ਜ਼ਮੀਨ ਖਿਸਕਣ ਕਾਰਨ 2 ਹਜ਼ਾਰ ਤੋਂ ਵੱਧ ਲੋਕ ਦੱਬੇ ਹੋਏ ਹਨ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਪਾਪੂਆ ਨਿਊ ਗਿਨੀ ਦੀ ਸਰਕਾਰ ਨੇ ਖੁਦ ਸੰਯੁਕਤ ਰਾਸ਼ਟਰ (ਯੂ. ਐੱਨ.) ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਦੱਸ ਦਈਏ ਕਿ ਆਸਟ੍ਰੇਲੀਅਨ ਮੀਡੀਆ ਏਬੀਸੀ ਦੇ ਅਨੁਸਾਰ, ਪਾਪੂਆ ਨਿਊ ਗਿਨੀ ਦੀ ਰਾਜਧਾਨੀ ਪੋਰਟ ਮੋਰੇਸਬੀ ਤੋਂ ਲਗਭਗ 600 ਕਿਲੋਮੀਟਰ ਦੂਰ ਐਂਗਾ ਪ੍ਰਾਂਤ ਦੇ ਪਿੰਡ ਵਿੱਚ 24 ਮਈ ਨੂੰ ਸਥਾਨਕ ਸਮੇਂ ਅਨੁਸਾਰ ਤੜਕੇ ਕਰੀਬ 3 ਵਜੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਉੱਥੇ ਪਿਛਲੇ 4 ਦਿਨਾਂ ਤੋਂ ਲਗਾਤਾਰ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਜਾਰੀ ਹਨ।
ਦੱਸ ਦਈਏ ਕਿ ਸਥਾਨਕ ਪੁਲਿਸ ਮੁਤਾਬਕ ਕਾਓਕਲਮ ‘ਚ ਮਾਊਂਟ ਮੁੰਗਲੋ ਪਹਾੜ ਦਾ ਇਕ ਹਿੱਸਾ ਢਹਿ ਗਿਆ ਸੀ, ਜਿਸ ਕਾਰਨ ਮਲਬਾ ਪਿੰਡ ‘ਚ ਡਿੱਗ ਗਿਆ ਸੀ। ਉਸ ਨੇ ਦੱਸਿਆ ਕਿ ਉਸ ਸਮੇਂ ਪੂਰਾ ਪਿੰਡ ਸੁੱਤਾ ਪਿਆ ਸੀ ਇਸ ਲਈ ਉਨ੍ਹਾਂ ਨੂੰ ਭੱਜਣ ਦਾ ਮੌਕਾ ਨਹੀਂ ਮਿਲਿਆ।
‘ਜੇਕਰ ਮਦਦ ਨਾ ਦਿੱਤੀ ਗਈ ਤਾਂ ਦੱਬੇ-ਕੁਚਲੇ ਲੋਕ ਮਰ ਜਾਣਗੇ’ ਪਾਪੂਆ ਨਿਊ ਗਿਨੀ ਦੀ ਸਰਕਾਰ ਨੇ ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੂੰ ਤੁਰੰਤ ਮਦਦ ਦੀ ਅਪੀਲ ਕੀਤੀ ਹੈ। ਸਰਕਾਰ ਮੁਤਾਬਕ ਜੇਕਰ ਮਦਦ ਨਾ ਦਿੱਤੀ ਗਈ ਤਾਂ ਮਲਬੇ ਹੇਠ ਦੱਬੇ ਜ਼ਿੰਦਾ ਲੋਕ ਮਰ ਜਾਣਗੇ।
ਪਾਪੂਆ ਨਿਊ ਗਿਨੀ ਦੇ ਆਫ਼ਤ ਪ੍ਰਬੰਧਨ ਅਨੁਸਾਰ, ਉੱਥੇ ਖੇਤੀਬਾੜੀ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ, ਜਿਸ ਕਾਰਨ ਭੁੱਖਮਰੀ ਦੀ ਸਥਿਤੀ ਬਣੀ ਹੋਈ ਹੈ। ਕਾਓਕਲਮ ਨੂੰ ਜਾਣ ਵਾਲਾ ਰਸਤਾ ਵੀ ਬੰਦ ਹੈ। ਅਧਿਕਾਰੀਆਂ ਨੇ ਸੰਯੁਕਤ ਰਾਸ਼ਟਰ ਨੂੰ ਦੱਸਿਆ ਕਿ ਉਥੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਅਜੇ ਵੀ ਹੋ ਰਹੀਆਂ ਹਨ। ਇਸ ਕਾਰਨ ਬਚਾਅ ਟੀਮ ਅਤੇ ਉੱਥੇ ਮੌਜੂਦ ਲੋਕਾਂ ਦੀ ਜਾਨ ਨੂੰ ਖ਼ਤਰਾ ਵਧ ਗਿਆ ਹੈ। ਲੋਕਾਂ ਨੂੰ ਬਚਾਉਣ ਲਈ ਫੌਜ ਵੀ ਭੇਜੀ ਗਈ ਹੈ।
ਜ਼ਮੀਨ ਖਿਸਕਣ ਤੋਂ ਪਹਿਲਾਂ ਪਾਪੂਆ ਨਿਊ ਗਿਨੀ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਫਿਨਸ਼ਾਫੇਨ ਤੋਂ 39 ਕਿਲੋਮੀਟਰ ਉੱਤਰ-ਪੱਛਮ ਵਿਚ ਆਇਆ ਅਤੇ ਰਿਕਟਰ ਪੈਮਾਨੇ ‘ਤੇ 5.3 ਮਾਪਿਆ ਗਿਆ। ਭਾਰਤੀ ਸਮੇਂ ਮੁਤਾਬਕ ਇਹ ਭੂਚਾਲ ਪਾਪੁਆ ਨਿਊ ਗਿਨੀ ‘ਚ ਵੀਰਵਾਰ (23 ਮਈ) ਨੂੰ ਸਵੇਰੇ 9.49 ਵਜੇ ਆਇਆ। ਸੰਯੁਕਤ ਰਾਜ ਦੇ ਭੂ-ਵਿਗਿਆਨਕ ਸਰਵੇਖਣ ਨੇ ਵੀ ਪਾਪੂਆ ਨਿਊ ਗਿਨੀ ਵਿੱਚ ਭੂਚਾਲ ਦੀ ਪੁਸ਼ਟੀ ਕੀਤੀ ਹੈ।
----------- Advertisement -----------
ਪਾਪੂਆ ਨਿਊ ਗਿਨੀ ‘ਚ ਮਲਬੇ ਹੇਠ ਦੱਬੇ 2 ਹਜ਼ਾਰ ਲੋਕ, ਸਰਕਾਰ ਨੇ ਸੰਯੁਕਤ ਰਾਸ਼ਟਰ ਤੇ ਅੰਤਰਰਾਸ਼ਟਰੀ ਸੰਗਠਨਾਂ ਕੀਤੀ ਮਦਦ ਦੀ ਅਪੀਲ
Published on
----------- Advertisement -----------
----------- Advertisement -----------