ਕੇਰਲ ਦੇ ਵਾਇਨਾਡ ‘ਚ ਭਾਰੀ ਮੀਂਹ ਕਾਰਨ ਸੋਮਵਾਰ ਦੇਰ ਰਾਤ 4 ਵੱਖ-ਵੱਖ ਥਾਵਾਂ ‘ਤੇ ਜ਼ਮੀਨ ਖਿਸਕ ਗਈ। ਤੜਕੇ 2 ਵਜੇ ਤੋਂ ਸਵੇਰੇ 6 ਵਜੇ ਦਰਮਿਆਨ ਹੋਏ ਜ਼ਮੀਨ ਖਿਸਕਣ ਕਾਰਨ ਚਾਰ ਪਿੰਡ ਵਹਿ ਗਏ। ਮੁੰਡਕਈ, ਚੂਰਲਮਾਲਾ, ਅੱਟਾਮਾਲਾ ਅਤੇ ਨੂਲਪੁਝਾ ਵਿੱਚ ਮਕਾਨ, ਪੁਲ, ਸੜਕਾਂ ਅਤੇ ਵਾਹਨ ਵੀ ਵਹਿ ਗਏ।
ਹੁਣ ਤੱਕ 93 ਲੋਕਾਂ ਦੀ ਮੌਤ ਹੋ ਚੁੱਕੀ ਹੈ। 116 ਹਸਪਤਾਲ ਵਿੱਚ ਹਨ, ਜਦੋਂ ਕਿ 400 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਘਟਨਾ ਦੇਰ ਰਾਤ 2 ਵਜੇ ਦੀ ਹੈ। SDRF ਅਤੇ NDRF ਦੀਆਂ ਟੀਮਾਂ ਬਚਾਅ ਲਈ ਮੌਕੇ ‘ਤੇ ਮੌਜੂਦ ਹਨ।
ਦੱਸ ਦਈਏ ਕੰਨੂਰ ਤੋਂ ਫੌਜ ਦੇ 225 ਜਵਾਨਾਂ ਨੂੰ ਵਾਇਨਾਡ ਭੇਜਿਆ ਗਿਆ ਹੈ। ਬਚਾਅ ਲਈ ਹਵਾਈ ਸੈਨਾ ਦੇ ਦੋ ਹੈਲੀਕਾਪਟਰ ਵੀ ਭੇਜੇ ਗਏ ਸਨ, ਪਰ ਮੀਂਹ ਕਾਰਨ ਉਨ੍ਹਾਂ ਨੂੰ ਕੋਝੀਕੋਡ ਪਰਤਣਾ ਪਿਆ।
ਫੌਜ ਦੀ ਵਿਸ਼ੇਸ਼ ਡੌਗ ਯੂਨਿਟ ਦੇ ਸਿਖਲਾਈ ਪ੍ਰਾਪਤ ਕੁੱਤੇ, ਜਿਨ੍ਹਾਂ ਵਿੱਚ ਬੈਲਜੀਅਨ ਮੈਲੀਨੋਇਸ, ਲੈਬਰਾਡੋਰ ਅਤੇ ਜਰਮਨ ਸ਼ੈਫਰਡ ਵਰਗੀਆਂ ਨਸਲਾਂ ਸ਼ਾਮਲ ਹਨ, ਨੂੰ ਵਾਇਨਾਡ ਵਿੱਚ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਮੇਪਾਡੀ ਵਿੱਚ ਭੇਜਿਆ ਗਿਆ ਹੈ।
ਦੱਸ ਦਈਏ ਕਿ ਕੇਰਲ ਸਰਕਾਰ ਨੇ ਇਸ ਹਾਦਸੇ ਤੋਂ ਬਾਅਦ ਸੂਬੇ ਵਿੱਚ ਦੋ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ।
5 ਸਾਲ ਪਹਿਲਾਂ ਵਾਇਨਾਡ ਦੇ 4 ਪਿੰਡਾਂ ਮੁੰਡਕਾਈ, ਚੂਰਲਮਾਲਾ, ਅੱਟਾਮਾਲਾ ਅਤੇ ਨੂਲਪੁਝਾ ਵਿੱਚ ਜ਼ਮੀਨ ਖਿਸਕਣ ਕਾਰਨ 17 ਮੌਤਾਂ ਹੋਈਆਂ ਸਨ। ਪੰਜ ਸਾਲ ਪਹਿਲਾਂ 2019 ਵਿੱਚ ਵੀ ਇਨ੍ਹਾਂ ਹੀ ਪਿੰਡਾਂ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ ਸੀ, ਜਿਸ ਵਿੱਚ 17 ਲੋਕਾਂ ਦੀ ਮੌਤ ਹੋ ਗਈ ਸੀ। 5 ਵਿਅਕਤੀ ਅੱਜ ਤੱਕ ਨਹੀਂ ਮਿਲੇ ਹਨ। 52 ਘਰ ਤਬਾਹ ਹੋ ਗਏ।
ਜ਼ਮੀਨ ਖਿਸਕਣ ਕਾਰਨ ਸਭ ਤੋਂ ਵੱਧ ਨੁਕਸਾਨ ਵਾਇਨਾਡ ਦੇ ਮੁੰਡਕਾਈ ਪਿੰਡ ‘ਚ ਫਸੇ 250 ਲੋਕ ਹੋਏ ਹਨ। ਇੱਥੇ ਚੂਰਲਮਾਲਾ ਤੋਂ ਮੁੰਡਕਾਈ ਨੂੰ ਜੋੜਨ ਵਾਲਾ ਪੁਲ ਰੁੜ੍ਹ ਗਿਆ ਹੈ, ਜਿਸ ਕਾਰਨ ਇਲਾਕੇ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ ਹੈ।
NDRF ਦੀ 20 ਮੈਂਬਰੀ ਟੀਮ ਪੈਦਲ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਮੁੰਡਕਾਈ ‘ਚ ਕਰੀਬ 250 ਲੋਕਾਂ ਦੇ ਫਸੇ ਹੋਣ ਦੀ ਖਬਰ ਹੈ। ਇੱਥੇ ਕਈ ਘਰ ਵਹਿ ਗਏ ਹਨ। ਇੱਥੇ 65 ਪਰਿਵਾਰ ਰਹਿੰਦੇ ਸਨ। ਨਜ਼ਦੀਕੀ ਟੀ-ਸਟੇਟ ਦੇ 35 ਕਰਮਚਾਰੀ ਵੀ ਲਾਪਤਾ ਹਨ।