ਜੇਕਰ ਤੁਹਾਡਾ ਆਧਾਰ 10 ਸਾਲ ਤੋਂ ਜ਼ਿਆਦਾ ਪੁਰਾਣਾ ਹੈ ਅਤੇ ਕਦੇ ਵੀ ਅਪਡੇਟ ਨਹੀਂ ਹੋਇਆ ਹੈ, ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ। ਸਰਕਾਰ ਨੇ ਆਧਾਰ ਕਾਰਡ ਅੱਪਡੇਟ ਕਰਵਾਉਣ ਲਈ ਦੇਸ਼ ਦੇ ਕਰੋੜਾਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਤਹਿਤ ਸਰਕਾਰ ਨੇ ਆਧਾਰ ਕਾਰਡ ਦੇ ਵੇਰਵਿਆਂ ਨੂੰ ਮੁਫ਼ਤ ਵਿੱਚ ਅਪਡੇਟ ਕਰਨ ਦੀ ਸਮਾਂ ਸੀਮਾ 14 ਜੂਨ ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਸਮਾਂ ਸੀਮਾ 14 ਮਾਰਚ ਸੀ।
ਇਸ ਦਾ ਮਤਲਬ ਹੈ ਕਿ ਹੁਣ ਆਧਾਰ ਧਾਰਕਾਂ ਨੂੰ ਪਛਾਣ ਅਤੇ ਪਤੇ ਦਾ ਸਬੂਤ ਅਪਲੋਡ ਕਰਕੇ ਆਪਣਾ ਆਧਾਰ ਅਪਡੇਟ ਕਰਨ ਲਈ 4 ਮਹੀਨੇ ਦਾ ਸਮਾਂ ਮਿਲ ਗਿਆ ਹੈ। ਅਜਿਹੇ ‘ਚ ਜੇਕਰ ਤੁਸੀਂ ਅਜੇ ਤੱਕ ਇਹ ਜ਼ਰੂਰੀ ਕੰਮ ਨਹੀਂ ਕਰਵਾਇਆ ਹੈ ਤਾਂ ਇਸ ਨੂੰ ਤੁਰੰਤ ਪੂਰਾ ਕਰ ਲਓ।
ਜੇਕਰ ਤੁਸੀਂ ਸਮੇਂ ‘ਤੇ ਆਪਣਾ ਆਧਾਰ ਕਾਰਡ ਅਪਡੇਟ ਨਹੀਂ ਕਰਦੇ ਹੋ ਤਾਂ ਤੁਹਾਡੇ ਕਈ ਜ਼ਰੂਰੀ ਕੰਮ ਅਟਕ ਸਕਦੇ ਹਨ। ਇੰਨਾ ਹੀ ਨਹੀਂ ਆਧਾਰ ‘ਚ ਗਲਤ ਜਾਣਕਾਰੀ ਹੋਣ ਕਾਰਨ ਤੁਸੀਂ ਕਈ ਯੋਜਨਾਵਾਂ ਦਾ ਲਾਭ ਵੀ ਨਹੀਂ ਲੈ ਸਕੋਗੇ। ਹਾਲਾਂਕਿ, ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ myAadhaar ਪੋਰਟਲ ‘ਤੇ ਜਾ ਕੇ ਆਧਾਰ ਨੂੰ ਮੁਫਤ ਵਿੱਚ ਅਪਡੇਟ ਕਰ ਸਕਦੇ ਹੋ। ਇਹ ਮੁਫਤ ਸੇਵਾ ਸਿਰਫ myAadhaar ਪੋਰਟਲ ‘ਤੇ ਉਪਲਬਧ ਹੈ। ਇਸ ਤੋਂ ਇਲਾਵਾ ਤੁਸੀਂ myaadhaar.uidai.gov.in ‘ਤੇ ਜਾ ਕੇ ਇਸ ਨਾਲ ਸਬੰਧਤ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
----------- Advertisement -----------
10 ਸਾਲ ਪੁਰਾਣੇ ਆਧਾਰ ਕਾਰਡ ਵਾਲਿਆਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ, ਹੁਣ ਇਸ ਤਾਰੀਕ ਤਕ ਮੁਫਤ ‘ਚ ਕਰ ਸਕਣਗੇ ਅਪਡੇਟ
Published on
----------- Advertisement -----------
----------- Advertisement -----------



