ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਏਮਜ਼ ਦਿੱਲੀ ਦਾ ਸਰਵਰ ਹੈਕ ਕਰਨ ਵਾਲਿਆਂ ਨੇ 200 ਕਰੋੜ ਰੁਪਏ ਦੀ ਮੰਗ ਕੀਤੀ ਹੈ।ਇਨ੍ਹਾਂ ਹੀ ਨਹੀਂ ਹੈਕਰਾਂ ਨੇ ਕ੍ਰਿਪਟੋਕਰੰਸੀ ‘ਚ ਪੈਸੇ ਮੰਗੇ ਹਨ। ਦੱਸ ਦੇਈਏ ਕਿ AIIMS ਦਾ ਸਰਵਰ ਬੁੱਧਵਾਰ ਯਾਨੀ 23 ਨਵੰਬਰ ਨੂੰ ਰੈਨਸਮਵੇਅਰ ਅਟੈਕ ਨਾਲ ਹੈਕ ਹੋ ਗਿਆ ਸੀ।
ਇਸ ਕਾਰਨ ਹਸਪਤਾਲ ਦੀਆਂ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਹਸਪਤਾਲ ਦੀ ਓਪੀਡੀ ਅਤੇ ਆਈਪੀਡੀ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਇਲਾਜ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਵਰ ਬੰਦ ਹੋਣ ਕਾਰਨ ਔਨਲਾਈਨ ਅਪਾਇੰਟਮੈਂਟ ਬੁਕਿੰਗ ਅਤੇ ਟੈਲੀਕੰਸਲਟੇਸ਼ਨ ਵਰਗੀਆਂ ਡਿਜੀਟਲ ਸੇਵਾਵਾਂ ਵੀ ਪ੍ਰਭਾਵਿਤ ਹਨ।
ਦੱਸ ਦਈਏ ਕਿ ਆਮ ਲੋਕਾਂ ਤੋਂ ਲੈ ਕੇ ਦੇਸ਼ ਦੇ ਵੀ.ਵੀ.ਆਈ.ਪੀਜ਼ ਤੱਕ ਦਾ ਏਮਜ਼ ‘ਚ ਇਲਾਜ ਹੋ ਚੁੱਕਾ ਹੈ। ਜੇਕਰ ਉਨ੍ਹਾਂ ਦੀ ਕੇਸ ਹਿਸਟਰੀ ਵੀ ਡਿਜੀਟਾਈਜ਼ ਕੀਤੀ ਗਈ ਹੈ ਅਤੇ ਇਹ ਸਾਈਬਰ ਹਮਲਾਵਰਾਂ ਦੇ ਹੱਥਾਂ ਵਿੱਚ ਹੈ, ਤਾਂ ਉਹ ਕਿਸੇ ਵੀ ਤਰ੍ਹਾਂ ਉਸ ਡੇਟਾ ਦੀ ਦੁਰਵਰਤੋਂ ਕਰ ਸਕਦੇ ਹਨ। ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਵੱਡੇ ਵੀ.ਵੀ.ਆਈ.ਪੀ ਇਥੇ ਭਰਤੀ ਰਹਿ ਚੁਕੇ ਹਨ ਇਨ੍ਹਾਂ ਤੋਂ ਇਲਾਵਾ ਕੇਂਦਰੀ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਅਤੇ ਜਵਾਨਾਂ ਦਾ ਵੀ ਏਮਜ਼ ਵਿੱਚ ਇਲਾਜ ਕੀਤਾ ਗਿਆ ਹੈ।
ਏਮਜ਼ ਦੇ ਮਾਮਲੇ ਦੀ ਜਾਂਚ ਕਰ ਰਹੇ ਸਾਈਬਰ ਮਾਹਿਰਾਂ ਦਾ ਕਹਿਣਾ ਹੈ ਕਿ ਡਾਟਾ ਅਜੇ ਵਾਪਸ ਨਹੀਂ ਆਇਆ ਹੈ। ਬੈਕਅੱਪ ਡੇਟਾ ਦੀਆਂ ਦੋ ਫਾਈਲਾਂ ਮੌਜੂਦ ਸਨ। ਰੈਨਸਮਵੇਅਰ ਸਾਈਬਰ ਹਮਲੇ ਵਿੱਚ ਇੱਕ ਬੈਕਅਪ ਫਾਈਲ ਨਸ਼ਟ ਹੋ ਗਈ ਹੈ, ਜਦੋਂ ਕਿ ਇੱਕ ਹੋਰ ਫਾਈਲ ਤੋਂ ਡੇਟਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
----------- Advertisement -----------
ਏਮਜ਼ ਦਿੱਲੀ ਦਾ ਸਰਵਰ ਹੈਕ ਕਰਨ ਵਾਲਿਆਂ ਨੇ 200 ਕਰੋੜ ਰੁਪਏ ਦੀ ਕੀਤੀ ਮੰਗ
Published on
----------- Advertisement -----------
----------- Advertisement -----------












