ਜੇਕਰ ਤੁਸੀਂ ਵੀ Amazon ਤੋਂ ਖਰੀਦਦਾਰੀ ਕਰਦੇ ਹੋ ਤਾਂ ਤੁਹਾਨੂੰ ਵੱਡਾ ਝਟਕਾ ਲੱਗਣ ਵਾਲਾ ਹੈ। 31 ਮਈ ਤੋਂ ਬਾਅਦ ਅਮੇਜ਼ਨ ਤੋਂ ਆਨਲਾਈਨ ਖਰੀਦਦਾਰੀ ਕਰਨ ਵਾਲਿਆਂ ਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਪਹਿਲਾਂ ਲੋਕਾਂ ਨੂੰ ਇਸ ਈ-ਕਾਮਰਸ ਪਲੇਟਫਾਰਮ ਤੋਂ ਖਰੀਦਦਾਰੀ ਕਰਨ ‘ਤੇ ਬੰਪਰ ਡਿਸਕਾਊਂਟ ਦਾ ਫਾਇਦਾ ਮਿਲਦਾ ਸੀ, ਪਰ ਹੁਣ ਤੁਹਾਨੂੰ ਖਰੀਦਦਾਰੀ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ।
ਦੱਸ ਦੇਈਏ ਕਿ ਐਮਾਜ਼ਾਨ ਨੇ ਸੇਲਰਾਂ ਦੀ ਫੀਸ ਅਤੇ ਕਮਿਸ਼ਨ ਚਾਰਜ ਵਧਾ ਦਿੱਤੇ ਹਨ, ਜਿਸ ਕਾਰਨ ਉਤਪਾਦਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ। ਇਹ ਚਾਰਜ ਕੁਝ ਸ਼੍ਰੇਣੀਆਂ ਦੇ ਉਤਪਾਦਾਂ ‘ਤੇ ਵਧਾ ਦਿੱਤਾ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਫੀਸ ਵਧਣ ਨਾਲ ਐਮਾਜ਼ਾਨ ‘ਤੇ ਉਪਲਬਧ ਉਤਪਾਦ ਵੀ ਮਹਿੰਗੇ ਹੋ ਜਾਣਗੇ। ਵਿਕਰੇਤਾ ਇਸ ਦਾ ਬੋਝ ਗਾਹਕ ‘ਤੇ ਪਾ ਸਕਦਾ ਹੈ। ਵਧੇ ਹੋਏ ਚਾਰਜ 31 ਮਈ ਤੋਂ ਲਾਗੂ ਹੋਣਗੇ। ਰਿਪੋਰਟਸ ਮੁਤਾਬਿਕ ਕੱਪੜੇ, ਮੇਕਅਪ, ਕਰਿਆਨੇ ਅਤੇ ਦਵਾਈਆਂ ਸਮੇਤ ਕਈ ਉਤਪਾਦ ਮਹਿੰਗੇ ਹੋ ਸਕਦੇ ਹਨ। ਇਸ ਤੋਂ ਇਲਾਵਾ ਉਤਪਾਦ ਦੀ ਵਾਪਸੀ ਨੂੰ ਲੈ ਕੇ ਪਲੇਟਫਾਰਮ ਦੀ ਫੀਸ ‘ਚ ਵਾਧਾ ਹੋ ਸਕਦਾ ਹੈ।
----------- Advertisement -----------
Amazon ਤੋਂ ਖਰੀਦਦਾਰੀ ਕਰਨ ਵਾਲਿਆਂ ਨੂੰ ਲੱਗਾ ਝਟਕਾ! 31 ਮਈ ਤੋਂ ਬਾਅਦ ਮਹਿੰਗੇ ਹੋ ਜਾਣਗੇ ਇਹ ਸਾਰੇ products
Published on
----------- Advertisement -----------
----------- Advertisement -----------












