ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀਰਵਾਰ ਤੋਂ ਦੋ ਦਿਨਾਂ ਬੰਗਾਲ ਦੇ ਦੌਰੇ ‘ਤੇ ਹੋਣਗੇ। ਇਸ ਦੌਰਾਨ ਉਹ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਮੁਲਾਕਾਤ ਕਰਨਗੇ। ਸ਼ਾਹ ਪਹਿਲੇ ਦਿਨ ਉੱਤਰੀ 24 ਪਰਗਨਾ ਵਿੱਚ ਬੀਐਸਐਫ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। ਸ਼ਾਹ ਕੂਚ ਬਿਹਾਰ ਦੇ ਤਿੰਨ ਬੈਰੀਅਰ ਸਰਹੱਦੀ ਖੇਤਰ ਦਾ ਵੀ ਦੌਰਾ ਕਰਨਗੇ। ਉਹ ਉਥੇ ਸਪੀਡ ਬੋਟ ਰਾਹੀਂ ਬੰਗਲਾਦੇਸ਼ ਸਰਹੱਦ ਦਾ ਵੀ ਮੁਆਇਨਾ ਕਰਨਗੇ। ਸੂਤਰਾਂ ਮੁਤਾਬਿਕ ਗ੍ਰਹਿ ਮੰਤਰੀ ਵੀਰਵਾਰ ਨੂੰ ਹਿੰਗਲਗੰਜ ‘ਚ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੀ ‘ਤੈਰਦੀ ਸਰਹੱਦੀ ਚੌਕੀ’ ਦਾ ਉਦਘਾਟਨ ਕਰਨਗੇ।
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ‘ਚ 2021 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਮਿਤ ਸ਼ਾਹ ਪਹਿਲੀ ਵਾਰ ਬੰਗਾਲ ਆ ਰਹੇ ਹਨ। ਚੋਣਾਂ ਤੋਂ ਬਾਅਦ ਹੁਣ ਤੱਕ 7 ਵਿਧਾਇਕ ਪਾਰਟੀ ਛੱਡ ਚੁੱਕੇ ਹਨ, ਜਦੋਂ ਕਿ ਬਾਬੁਲ ਸੁਪ੍ਰਿਓ ਅਤੇ ਰਾਜੀਬ ਬੈਨਰਜੀ ਵਰਗੇ ਦਿੱਗਜ ਨੇਤਾ ਵੀ ਟੀਐਮਸੀ ਵਿੱਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਸ਼ਾਹ ਦੇ ਦੌਰੇ ਤੋਂ ਪਹਿਲਾਂ ਬਾਰਾਸਾਤ ‘ਚ ਭਾਜਪਾ ਦੇ 15 ਨੇਤਾਵਾਂ ਨੇ ਅਸਤੀਫਾ ਦੇ ਦਿੱਤਾ ਸੀ।
ਪ੍ਰਦੇਸ਼ ਭਾਜਪਾ ਪ੍ਰਧਾਨ ਸੁਕੰਤੋਂ ਮਜਮੁਦਾਰ ਨੇ ਦੱਸਿਆ ਕਿ ਹਿੰਸਾ ‘ਚ ਮਾਰੇ ਗਏ ਲੋਕਾਂ ਲਈ ਸ਼ਰਧਾਂਜਲੀ ਸਭਾ ਦਾ ਆਯੋਜਨ ਵੀ ਕੀਤਾ ਗਿਆ ਹੈ, ਜਿਸ ‘ਚ ਅਮਿਤ ਸ਼ਾਹ ਵੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਸ਼ਾਹ ਉੱਤਰੀ ਬੰਗਾਲ ਦੇ ਸਿਲੀਗੁੜੀ ‘ਚ ਇਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।
----------- Advertisement -----------
ਅਮਿਤ ਸ਼ਾਹ ਅੱਜ ਤੋਂ ਦੋ ਦਿਨਾਂ ਬੰਗਾਲ ਦੌਰੇ ‘ਤੇ
Published on
----------- Advertisement -----------
----------- Advertisement -----------












