ਪੱਛਮੀ ਬੰਗਾਲ ਦੌਰੇ ਦੇ ਦੂਜੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੂਚ ਬਿਹਾਰ ਸਰਹੱਦ ‘ਤੇ ਬੀਐੱਸਐੱਫ ਦੇ ਜਵਾਨਾਂ ਨਾਲ ਮੁਲਾਕਾਤ ਕਰਨਗੇ। ਉਹ ਇੱਥੇ ਬੰਗਲਾਦੇਸ਼ ਨਾਲ ਲੱਗਦੇ ਇਲਾਕਿਆਂ ਦਾ ਵੀ ਨਿਰੀਖਣ ਕਰਨਗੇ। ਸ਼ਾਹ ਯੂਨੈਸਕੋ ਦੇ ਇੱਕ ਸਮਾਗਮ ਵਿੱਚ ਵੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਗ੍ਰਹਿ ਮੰਤਰੀ ਕੋਲਕਾਤਾ ‘ਚ ਵਿਧਾਇਕਾਂ ਅਤੇ ਪਾਰਟੀ ਅਧਿਕਾਰੀਆਂ ਨਾਲ ਬੈਠਕ ਕਰਕੇ ਫੀਡਬੈਕ ਲੈਣਗੇ।
ਇਸ ਤੋਂ ਪਹਿਲਾਂ ਬੰਗਾਲ ਦੌਰੇ ਦੇ ਪਹਿਲੇ ਦਿਨ ਅਮਿਤ ਸ਼ਾਹ ਨੇ ਮਮਤਾ ਬੈਨਰਜੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਸੀ। ਸਿਲੀਗੁੜੀ ‘ਚ ਇਕ ਬੈਠਕ ਦੌਰਾਨ ਸ਼ਾਹ ਨੇ ਕਿਹਾ ਕਿ ਬੰਗਾਲ ‘ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਤੋਂ ਬਾਅਦ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ਗੱਲ ‘ਤੇ ਸਹਿਮਤੀ ਜਤਾਈ ਸੀ ਕਿ ਬੰਗਾਲ ‘ਚ ਕਾਨੂੰਨ ਦਾ ਰਾਜ ਨਹੀਂ, ਸਗੋਂ ਇੱਥੇ ਸੱਤਾਧਾਰੀ ਲੋਕਾਂ ਦੀ ਇੱਛਾ ਦਾ ਰਾਜ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬੰਗਾਲ ਰੈਲੀ ਵਿੱਚ ਉੱਤਰੀ ਬੰਗਾਲ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੀ ਮੰਗ ਵੀ ਉੱਠੀ। ਭਾਜਪਾ ਦੇ ਦੋ ਵਿਧਾਇਕਾਂ ਨੇ ਦਾਅਵਾ ਕੀਤਾ ਕਿ ਸੂਬੇ ਦਾ ਉੱਤਰੀ ਹਿੱਸਾ ਵਿਕਾਸ ਤੋਂ ਵਾਂਝਾ ਹੈ। ਵਿਧਾਇਕ ਆਨੰਦਮੋਏ ਬਰਮਨ ਅਤੇ ਵਿਧਾਇਕ ਸ਼ਿਖਾ ਚੈਟਰਜੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹੱਕ ਵਿੱਚ ਬੋਲਿਆ।
----------- Advertisement -----------
ਬੰਗਾਲ ਦੌਰੇ ਦੇ ਦੂਜੇ ਦਿਨ BSF ਜਵਾਨਾਂ ਨਾਲ ਮੁਲਾਕਾਤ ਕਰਨਗੇ ਅਮਿਤ ਸ਼ਾਹ
Published on
----------- Advertisement -----------
----------- Advertisement -----------












