ਟਵਿੱਟਰ ਨੇ 20 ਅਪ੍ਰੈਲ ਦੀ ਅੱਧੀ ਰਾਤ 12 ਵਜੇ ਤੋਂ ਬਾਅਦ ਆਪਣੇ ਪਲੇਟਫਾਰਮ ਤੋਂ ਪ੍ਰਮਾਣਿਤ ਉਪਭੋਗਤਾਵਾਂ ਦੇ ਬਲੂ ਟਿੱਕਸ ਨੂੰ ਹਟਾ ਦਿੱਤਾ। ਟਵਿਟਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਸਿਰਫ ਉਨ੍ਹਾਂ ਲੋਕਾਂ ਦੇ ਖਾਤਿਆਂ ਤੋਂ ਬਲੂ ਟਿੱਕ ਹਟਾਏ ਹਨ ਜਿਨ੍ਹਾਂ ਨੇ ਬਲੂ ਪਲਾਨ ਨਹੀਂ ਖਰੀਦਿਆ ਸੀ ਜਿਨ੍ਹਾਂ ਚ ਅਮਿਤਾਭ ਬੱਚਨ ਦਾ ਨਾਮ ਵੀ ਸ਼ਾਮਿਲ ਸੀ। ਇਸ ਤੋਂ ਬਾਅਦ ਅਮਿਤਾਭ ਬੱਚਨ ਨੇ ਟਵੀਟ ਕਰਕੇ ਲਿਖਿਆ ਸੀ ਕਿ ਉਨ੍ਹਾਂ ਨੇ ਪੈਸੇ ਭਰ ਦਿੱਤੇ ਹਨ, ਉਨ੍ਹਾਂ ਨੂੰ ਉਨ੍ਹਾਂ ਦਾ ਬਲੂ ਟਿੱਕ ਵਾਪਸ ਦਿੱਤਾ ਜਾਵੇ। ਹੁਣ ਅਮਿਤਾਭ ਬੱਚਨ ਨੂੰ ਆਪਣੇ ਟਵਿੱਟਰ ਅਕਾਊਂਟ ‘ਤੇ ਬਲੂ ਟਿਕ ਵਾਪਸ ਮਿਲ ਗਿਆ ਹੈ।
ਬਲੂ ਟਿਕ ਵਾਪਸ ਮਿਲਣ ਤੋਂ ਬਾਅਦ ਵੀ ਅਮਿਤਾਭ ਨੇ ਟਵਿੱਟਰ ਦੇ ਸੀਈਓ ਐਲੋਨ ਮਸਕ ਦਾ ਮਜ਼ਾਕੀਆ ਅੰਦਾਜ਼ ਵਿੱਚ ਧੰਨਵਾਦ ਕੀਤਾ। ਉਹਨਾਂ ਨੇ ਲਿਖਿਆ- ਹੇ ਮਸਕ ਭਈਆ! ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਉਹ ਨੀਲੇ ਰੰਗ ਦੀ ਟਿਕ ਲੱਗ ਚੁਕੀ ਹੈ ਨਾਮ ਅੱਗੇ, ਹੁਣ ਗਾਣਾ ਗਾਉਣ ਦਾ ਮਨ ਕਰ ਰਿਹਾ, ਸੁਨਬੋ: ਤੂ ਚੀਜ਼ ਬੜੀ ਹੈ ਮਸਕ ਮਸਕ, ਤੂੰ ਚੀਜ਼ ਬੜੀ ਹੈ ਮਸਕ!” ਦੱਸ ਦਈਏ ਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਰਾਹੁਲ ਗਾਂਧੀ, ਵਿਰਾਟ ਕੋਹਲੀ, ਰੋਹਿਤ ਸ਼ਰਮਾ, ਅਮਿਤਾਭ ਬੱਚਨ, ਸਲਮਾਨ ਖਾਨ, ਸ਼ਾਹਰੁਖ ਖਾਨ ਵਰਗੀਆਂ ਕਈ ਮਸ਼ਹੂਰ ਹਸਤੀਆਂ ਅਤੇ ਨੇਤਾਵਾਂ ਦੇ ਟਵਿੱਟਰ ਅਕਾਊਂਟ ਤੋਂ ਵੀ ਬਲੂ ਟਿੱਕ ਹਟਾ ਦਿੱਤੇ ਗਏ ਸਨ।
----------- Advertisement -----------
Blue ਟਿਕ ਵਾਪਸ ਮਿਲਣ ‘ਤੇ ਅਮਿਤਾਭ ਬੱਚਨ ਨੇ ਮਸਕ ਦਾ ਮਜ਼ਾਕੀਆ ਅੰਦਾਜ਼ ‘ਚ ਕੀਤਾ ਧੰਨਵਾਦ, ਕਿਹਾ – “ਤੂੰ ਚੀਜ਼ ਬੜੀ ਹੈ Musk Musk”
Published on
----------- Advertisement -----------
----------- Advertisement -----------