ਐਪਲ ਦੇ ਸਹਿ-ਸੰਸਥਾਪਕ ਸਟੀਵ ਵੋਜ਼ਨਿਆਕ ਦੀ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮੈਕਸੀਕੋ ਸਿਟੀ ਵਿੱਚ ਉਨ੍ਹਾਂ ਦੀ ਸਿਹਤ ਵਿਗੜੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੰਭਾਵਿਤ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਦੱਸ ਦਈਏ ਕਿ ਐਪਲ ਦੇ ਸਹਿ-ਸੰਸਥਾਪਕ ਸਟੀਵ ਵੋਜ਼ਨਿਆਕ (73) ਇੱਕ ਵਿਸ਼ਵ ਵਪਾਰ ਫੋਰਮ ਸਮਾਗਮ ਵਿੱਚ ਹਿੱਸਾ ਲੈਣ ਲਈ ਮੈਕਸੀਕੋ ਆਏ ਸਨ। ਸਥਾਨਕ ਸਮੇਂ ਮੁਤਾਬਕ 4.20 ਮਿੰਟ ‘ਤੇ ਉਨ੍ਹਾਂ ਨੇ ਇਸ ਮੰਚ ‘ਤੇ ਭਾਸ਼ਣ ਦੇਣਾ ਸੀ ਪਰ ਉਨ੍ਹਾਂ ਦੀ ਤਬੀਅਤ ਖਰਾਬ ਹੋਣ ‘ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੂੰ ਕਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਸੰਸਥਾਪਕ ਸਟੀਵ ਜੌਬਸ ਅਤੇ ਸਟੀਵ ਵੋਜ਼ਨਿਆਕ ਨੇ 1 ਅਪ੍ਰੈਲ 1976 ਨੂੰ ਐਪਲ ਦੀ ਸ਼ੁਰੂਆਤ ਕੀਤੀ ਸੀ। ਵੋਜ਼ਨਿਆਕ ਨੂੰ ਇਲੈਕਟ੍ਰਾਨਿਕ ਇੰਜੀਨੀਅਰ ਅਤੇ ਕੰਪਿਊਟਰ ਪ੍ਰੋਗਰਾਮਰ ਵਜੋਂ ਵੀ ਜਾਣਿਆ ਜਾਂਦਾ ਹੈ। ਐਪਲ ਕੰਪਨੀ ਜੋ 1976 ਵਿੱਚ ਸ਼ੁਰੂ ਹੋਈ ਸੀ, ਅਗਸਤ 2018 ਵਿੱਚ $1 ਟ੍ਰਿਲੀਅਨ ਦੇ ਮੀਲ ਪੱਥਰ ਤੱਕ ਪਹੁੰਚੀ ਸੀ। 2 ਸਾਲਾਂ ਬਾਅਦ, ਭਾਵ ਅਗਸਤ 2020 ਵਿੱਚ, ਕੰਪਨੀ ਨੇ $2 ਟ੍ਰਿਲੀਅਨ ਦੀ ਮਾਰਕੀਟ ਕੈਪ ਨੂੰ ਪਾਰ ਕੀਤਾ ਅਤੇ ਦਸੰਬਰ 2021 ਵਿੱਚ ਸਿਰਫ 16 ਮਹੀਨਿਆਂ ਵਿੱਚ, ਇਹ $3 ਟ੍ਰਿਲੀਅਨ ਨੂੰ ਛੂਹ ਗਿਆ।
----------- Advertisement -----------
ਐਪਲ ਦੇ ਸਹਿ-ਸੰਸਥਾਪਕ ਦੀ ਵਿਗੜੀ ਸਿਹਤ, ਮੈਕਸੀਕੋ ਦੇ ਹਸਪਤਾਲ ‘ਚ ਸਟੀਵ ਵੋਜ਼ਨਿਆਕ ਦਾ ਚੱਲ ਰਿਹਾ ਇਲਾਜ
Published on
----------- Advertisement -----------
----------- Advertisement -----------












