ਐਪਲ ਅੱਜ ਯਾਨੀ ਸੋਮਵਾਰ 9 ਨਵੰਬਰ ਨੂੰ ਆਪਣਾ ਸਾਲਾਨਾ ਸਮਾਗਮ ਆਯੋਜਿਤ ਕਰਨ ਜਾ ਰਿਹਾ ਹੈ। ਇਸ ਵਾਰ ਇਵੈਂਟ ਦੀ ਟੈਗਲਾਈਨ ‘ਇਟਸ ਗਲੋਟਾਈਮ’ ਹੋਵੇਗੀ। ਇਹ ਇਵੈਂਟ ਕੂਪਰਟੀਨੋ, ਕੈਲੀਫੋਰਨੀਆ ਦੇ ਪ੍ਰਸਿੱਧ ਸਟੀਵ ਜੌਬਸ ਥੀਏਟਰ ਵਿੱਚ ਹੋਵੇਗਾ। ਇਸ ‘ਚ ਐਪਲ ਦੇ ਲੇਟੈਸਟ ਪ੍ਰੋਡਕਟਸ ਨੂੰ ਲਾਂਚ ਕੀਤਾ ਜਾਵੇਗਾ। ਇਨ੍ਹਾਂ ਵਿੱਚ ਐਪਲ ਵਾਚ ਅਤੇ ਏਅਰਪੌਡਸ ਅਤੇ ਆਈਫੋਨ 16 ਸੀਰੀਜ਼ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਕੰਪਨੀ ਇਸ ‘ਚ Apple Watch Series 10 ਅਤੇ AirPods ਲਾਂਚ ਕਰ ਸਕਦੀ ਹੈ। ਰਿਪੋਰਟਾਂ ਮੁਤਾਬਕ ਐਪਲ 10 ਸੀਰੀਜ਼ ਪਹਿਲਾਂ ਨਾਲੋਂ ਪਤਲੀ ਹੋ ਸਕਦੀ ਹੈ। ਇਸ ਦੀ ਡਿਸਪਲੇ ਵੀ ਵੱਡੀ ਹੋ ਸਕਦੀ ਹੈ। ਕੰਪਨੀ ਇਸ ‘ਚ ਲੋ-ਐਂਡ ਏਅਰਪੌਡਸ ਵੀ ਲਾਂਚ ਕਰ ਸਕਦੀ ਹੈ।
ਕਈ ਰਿਪੋਰਟਸ ਦੇ ਮੁਤਾਬਕ, ਐਪਲ ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਦੇ ਡਿਸਪਲੇਅ ਸਾਈਜ਼ ਨੂੰ ਬਦਲ ਸਕਦਾ ਹੈ। iPhone 16 Pro Max ਵਿੱਚ 6.9-ਇੰਚ ਦੀ ਡਿਸਪਲੇ ਹੋ ਸਕਦੀ ਹੈ, ਜਦੋਂ ਕਿ iPhone 16 Pro ਵਿੱਚ 6.3-ਇੰਚ ਦੀ ਡਿਸਪਲੇ ਹੋ ਸਕਦੀ ਹੈ।
ਦੱਸ ਦਈਏ ਕਿ ਆਮ ਤੌਰ ‘ਤੇ ਐਪਲ ਦਾ ਈਵੈਂਟ ਮੰਗਲਵਾਰ ਨੂੰ ਹੁੰਦਾ ਹੈ। ਪਰ ਇਸ ਵਾਰ ਕੰਪਨੀ ਇਸ ਦਾ ਆਯੋਜਨ ਸੋਮਵਾਰ ਨੂੰ ਕਰ ਰਹੀ ਹੈ। ਅਮਰੀਕਾ ਵਿੱਚ ਇਹ ਸਮਾਗਮ ਦੁਪਹਿਰ 1 ਵਜੇ ਹੋਵੇਗਾ। ਭਾਰਤ ਵਿੱਚ ਦਰਸ਼ਕਾਂ ਲਈ, ਸਮਾਗਮ ਭਾਰਤੀ ਸਮੇਂ ਅਨੁਸਾਰ ਰਾਤ 10:30 ਵਜੇ ਸ਼ੁਰੂ ਹੋਵੇਗਾ। ਈਵੈਂਟ ਦੀ ਲਾਈਵ ਸਟ੍ਰੀਮ ਐਪਲ ਦੇ ਯੂਟਿਊਬ ਚੈਨਲ, ਇਸਦੀ ਅਧਿਕਾਰਤ ਵੈੱਬਸਾਈਟ ਅਤੇ ਐਪਲ ਟੀਵੀ ਐਪ ‘ਤੇ ਉਪਲਬਧ ਹੋਵੇਗੀ।
----------- Advertisement -----------
ਐਪਲ ਦਾ ‘It’s Glowtime’ ਈਵੈਂਟ ਅੱਜ; ਨਵੀਆਂ ਸਮਾਰਟਵਾਚ-iPhone 16 ਸਮੇਤ ਕਈ ਉਤਪਾਦ ਕੀਤੇ ਜਾਣਗੇ ਲਾਂਚ
Published on
----------- Advertisement -----------

----------- Advertisement -----------