ਚੰਡੀਗੜ੍ਹ, 18 ਅਪ੍ਰੈਲ – ਹਰਿਆਣਾ ਖੇਡ ਅਤੇ ਯੁਵਾ ਪ੍ਰੋਗ੍ਰਾਮ ਵਿਭਾਗ ਵੱਲੋਂ ਪਿਛਲੇ ਸਾਲ ਦੀ ਤਰ੍ਹਾ ਇਸ ਸਾਲ ਵੀ ਸਾਲ 2021-2022 (01/04/2021 ਤੋਂ 31/03/2022) ਦੌਰਾਨ ਦੀ ਖੇਡ ਉਪਲਬਧੀਆਂ ਦੇ ਆਧਾਰ ‘ਤੇ ਅਨੁਸੂਚਿਤ ਜਾਤੀ ਤੇ ਹੋਰ ਜਾਤੀ ਦੇ ਵਿਦਿਆਰਥੀ ਖਿਡਾਰੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕਰਨ ਲਈ 2 ਮਈ, 2022 ਤਕ ਬਿਨੈ ਪੱਤਰ ਮੰਗੇ ਹਨ।
ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਖਿਡਾਰੀਆਂ ਨੂੰ ਆਪਣੇ ਬਿਨੈ ਪੱਤਰ ਦੇ ਨਾਲ ਜਾਤੀ ਪ੍ਰਮਾਣ ਪੱਤਰ, ਆਧਾਰ ਕਾਰਡ ਦੀ ਕਾਪੀ, ਡੋਮੀਸਾਇਲ ਪ੍ਰਮਾਣ ਪੱਤਰ, ਪਰਿਵਾਰ ਪਹਿਚਾਣ ਪੱਤਰ, ਦੋ ਪਾਸਪੋਰਟ ਸਾਇਜ ਫੋਟੋ, ਜਨਮ ਪ੍ਰਮਾਣ ਪੱਤਰ ਤੇ ਨਸ਼ੀਲੇ ਪਦਾਰਥ ਨਾ ਲੈਣ ਦਾ ਸੁੰਹ ਪੱਤਰ ਜਰੂਰੀ ਰੂਪ ਨਾਲ ਲਗਾਉਣਾ ਹੋਵੇਗਾ। ਸਕਾਲਰਸ਼ਿਪ ਦੇ ਲਈ 2 ਲੱਖ ਰੁਪਏ ਤਕ ਦੀ ਪਰਿਵਾਰਕ ਸਾਲਾਨਾ ਆਮਦਨ ਵਾਲੇ ਖਿਡਾਰੀ ਬਿਨੈ ਕਰ ਸਕਦੇ ਹਨ।
ਉਨ੍ਹਾਂ ਨੇ ਦਸਿਆ ਕਿ ਨਿਰਧਾਰਿਤ ਮਿੱਤੀ ਬਾਅਦ ਪ੍ਰਾਪਤ ਬਿਨਿਆਂ ‘ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ। ਸਿਰਫ ਸਕੂਲ ਤੇ ਕਾਲਜ ਦੇ ਵਿਦਿਆਰਥੀ ਖਿਡਾਰੀ ਹੀ ਸਕਾਲਰਸ਼ਿਪ ਦੇ ਲਈ ਬਿਨੈ ਕਰ ਸਕਦੇ ਹਨ, ਜਿਨ੍ਹਾ ਅਨੁਸੂਚਿਤ ਜਾਤੀ ਦੇ ਖਿਡਾਰੀਆਂ ਨੇ ਰਾਜ/ਰਾਸ਼ਟਰ/ਕੌਮਾਂਤਰੀ ਪੱਧਰ ‘ਤੇ ਸਥਾਨ ਪ੍ਰਾਪਤ ਕੀਤਾ ਹੋਵੇ ਜਾਂ ਰਾਜ ਪੱਧਰ ਮੁਕਾਲਬੇ ਵਿਚ ਪ੍ਰਤੀਭਾਗੀਆਂ ਦੀ ਹੋਵੇ, ਉੱਥੇ ਖਿਡਾਰੀ ਇਸ ਦੇ ਲਈ ਬਿਨੈ ਕਰ ਸਕਦੇ ਹਨ। ਬਿਨੈ ਫਾਰਮ ਤੇ ਸਕਾਲਰਸ਼ਿਪ ਲਈ ਯੋਗਤਾ ਅਤੇ ਹੋਰ ਸ਼ਰਤਾਂ ਵਿਭਾਗ ਦੀ ਵੈਬਸਾਇਟ www.haryanasports.gov.in ‘ਤੇ ਉਪਲਬਧ ਹਨ।