September 29, 2026, 10:06 am
----------- Advertisement -----------
HomeNewsBreaking Newsਜਾਣੋ ਕੌਣ ਹੈ ਅਰੁਣ ਯੋਗੀਰਾਜ,  ਜਿਸਦੀ ਬਣਾਈ ਮੂਰਤੀ ਰਾਮ ਮੰਦਰ ਦੇ ਪਾਵਨ...

ਜਾਣੋ ਕੌਣ ਹੈ ਅਰੁਣ ਯੋਗੀਰਾਜ,  ਜਿਸਦੀ ਬਣਾਈ ਮੂਰਤੀ ਰਾਮ ਮੰਦਰ ਦੇ ਪਾਵਨ ਅਸਥਾਨ ‘ਚ ਲਗਾਈ ਜਾਵੇਗੀ

Published on

----------- Advertisement -----------

ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਅਯੁੱਧਿਆ ‘ਚ ਮੰਦਰ ਨਿਰਮਾਣ ਕਾਰਜਸ਼ਾਲਾ ‘ਚ ਪ੍ਰੈੱਸ ਕਾਨਫਰੰਸ ਕਰਕੇ ਪ੍ਰਾਣ ਪ੍ਰਤੀਸ਼ਠਾ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 22 ਜਨਵਰੀ ਨੂੰ ਦੁਪਿਹਰ 12.20 ਤੋਂ 1 ਵਜੇ ਤੱਕ ਭੋਗ ਸਮਾਗਮ ਹੋਵੇਗਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਰਐਸਐਸ ਮੁਖੀ ਮੋਹਨ ਭਾਗਵਤ ਅਤੇ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਿਆ ਗੋਪਾਲ ਦਾਸ ਦੇ ਭਾਸ਼ਣ ਹੋਣਗੇ। ਪ੍ਰਾਣ ਪ੍ਰਤਿਸ਼ਠਾ ਦਾ ਸਮਾਂ ਕਾਸ਼ੀ ਦੇ ਮਹਾਨ ਵਿਦਵਾਨ ਗਣੇਸ਼ਵਰ ਸ਼ਾਸਤਰੀ ਦ੍ਰਾਵਿੜ ਨੇ ਤੈਅ ਕੀਤਾ ਹੈ। ਵਾਰਾਣਸੀ ਦੇ ਮਹੰਤ ਲਕਸ਼ਮੀ ਕਾਂਤ ਦੀਕਸ਼ਿਤ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਅਦਾ ਕਰਨਗੇ। 

ਚੰਪਤ ਰਾਏ ਨੇ ਦੱਸਿਆ ਕਿ ਪਵਿੱਤਰ ਅਸਥਾਨ ‘ਚ ਸਥਾਪਿਤ ਕੀਤੀ ਜਾਣ ਵਾਲੀ ਰਾਮਲਲਾ ਦੀ ਮੂਰਤੀ ਦਾ ਭਾਰ 150 ਤੋਂ 200 ਕਿਲੋ ਹੈ। ਰਾਮਲਲਾ ਦੀ ਖੜੀ ਮੂਰਤੀ ਸਥਾਪਿਤ ਕੀਤੀ ਜਾਵੇਗੀ। 18 ਜਨਵਰੀ ਨੂੰ ਇਸ ਮੂਰਤੀ ਨੂੰ ਪਾਵਨ ਅਸਥਾਨ ‘ਤੇ ਸਥਾਪਿਤ ਕੀਤਾ ਜਾਵੇਗਾ।

 ਇਸਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੀਆਂ ਤਿਆਰੀਆਂ ਕਾਰਨ 20 ਅਤੇ 21 ਜਨਵਰੀ ਨੂੰ ਰਾਮਲਲਾ ਦੇ ਦਰਸ਼ਨਾਂ ਨੂੰ ਰੋਕ ਦਿੱਤਾ ਗਿਆ ਹੈ। ਪ੍ਰਾਣ ਪ੍ਰਤਿਸ਼ਠਾ ਦੀ ਰਸਮ ਭਲਕੇ 16 ਜਨਵਰੀ ਤੋਂ ਸ਼ੁਰੂ ਹੋਵੇਗੀ ਜੋ ਕਿ 21 ਤਰੀਕ ਤੱਕ ਚੱਲੇਗੀ। ਇਸ ਤੋਂ ਪਹਿਲਾਂ ਇਸ ਦੇ ਜਲ ਨਿਵਾਸ, ਭੋਜਨ ਨਿਵਾਸ, ਬਿਸਤਰ ਨਿਵਾਸ, ਦਵਾਈ ਨਿਵਾਸ ਅਤੇ ਫਲ ਨਿਵਾਸ ਸਥਾਨਾਂ ਵਿੱਚ ਮੂਰਤੀ ਦੀ ਪੂਜਾ ਕੀਤੀ ਜਾਵੇਗੀ। 

ਨਾਲ ਹੀ ਚੰਪਕ ਰਾਏ ਨੇ ਦੱਸਿਆ ਕਿ ਪਾਵਨ ਅਸਥਾਨ ਵਿੱਚ ਬਿਰਾਜਮਾਨ ਹੋਣ ਵਾਲੀ ਮੂਰਤੀ ਦੀ ਚੋਣ ਕੀਤੀ ਗਈ ਹੈ। ਕਰਨਾਟਕ ਦੇ ਮੂਰਤੀਕਾਰ ਅਰੁਣ ਯੋਗੀਰਾਜ ਦੁਆਰਾ ਬਣਾਈ ਗਈ ਮੂਰਤੀ ਨੂੰ ਪਾਵਨ ਅਸਥਾਨ ਵਿੱਚ ਸਥਾਪਿਤ ਕੀਤਾ ਜਾਵੇਗਾ। ਮੂਰਤੀ ਬਣਾਉਂਦੇ ਸਮੇਂ ਉਸ ਨੇ 15 ਦਿਨਾਂ ਤੱਕ ਆਪਣੇ ਪਰਿਵਾਰ ਨਾਲ ਗੱਲ ਨਹੀਂ ਕੀਤੀ। ਉਹ ਬਹੁਤ ਮਿਹਨਤੀ ਮੁੰਡਾ ਹੈ। ਉਸਦੀ ਮਿਹਨਤ ਦਾ ਫਲ ਮਿਲਿਆ। 

ਦੱਸ ਦਈਏ ਕਿ ਅਰੁਣ ਯੋਗੀਰਾਜ ਨੇ ਰਾਮਲਲਾ ਦੀ ਨੀਲੇ ਰੰਗ ਦੀ ਮੂਰਤੀ ਬਣਾਈ ਹੈ। ਇਸ ਵਿੱਚ ਰਾਮਲਲਾ ਨੂੰ ਤੀਰ-ਕਮਾਨ ਨਾਲ ਖੜ੍ਹਾ ਦਿਖਾਇਆ ਗਿਆ ਹੈ। ਮੂਰਤੀ ਅਜਿਹੀ ਹੈ ਕਿ ਇਹ ਕਿਸੇ ਰਾਜੇ ਦੇ ਪੁੱਤਰ ਅਤੇ ਵਿਸ਼ਨੂੰ ਦੇ ਅਵਤਾਰ ਵਰਗੀ ਲੱਗਦੀ ਹੈ। ਰਾਮਲਲਾ ਪਵਿੱਤਰ ਅਸਥਾਨ ‘ਚ ਕਮਲ ਦੇ ਫੁੱਲ ‘ਤੇ ਬਿਰਾਜਮਾਨ ਹੋਣਗੇ। ਕਮਲ ਦੇ ਫੁੱਲ ਨਾਲ ਉਹਨਾਂ ਦਾ ਕੱਦ ਕਰੀਬ 8 ਫੁੱਟ ਹੋਵੇਗਾ। ਮੂਰਤੀ ਦੀ ਅੰਤਿਮ ਫੋਟੋ ਅਜੇ ਜਾਰੀ ਨਹੀਂ ਕੀਤੀ ਗਈ ਹੈ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

PAU ਲੁਧਿਆਣਾ ‘ਚ ਜਸ਼ਨ-ਏ-ਇਨਕਲਾਬ ‘ਚ ਪਹੁੰਚੇ ਲੱਖਾਂ ਲੋਕ, CM ਮਾਨ ਨੇ ਨੌਜਵਾਨਾਂ ‘ਚ ਭਰਿਆ ਜੋਸ਼

ਜਸ਼ਨ-ਏ-ਇਨਕਲਾਬ ਪ੍ਰੋਗਰਾਮ ਦੁਪਹਿਰ 3 ਵਜੇ ਲੁਧਿਆਣਾ ਦੇ ਪੀਏਯੂ ਗਰਾਊਂਡ ਵਿੱਚ ਸ਼ੁਰੂ ਹੋਇਆ। ਪੰਜਾਬ ਦੇ...

ਪੰਜਾਬ ‘ਚ ਵੱਧ ਬਿੱਲਾਂ ਕਰਕੇ ਨਹੀਂ ਕੱਟੇ ਜਾਣਗੇ ਬਿਜਲੀ ਕੁਨੈਕਸ਼ਨ, PSPCL ਨੇ ਲਾਈ ਰੋਕ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਗਲਤ ਜਾਂ ਵਧੇ ਹੋਏ ਬਿਜਲੀ ਬਿੱਲਾਂ ਕਾਰਨ...

CBSE 6ਵੀਂ ਜਮਾਤ ਦੇ ਸਟੂਡੈਂਟਸ ਨੂੰ ਵੱਡੀ ਰਾਹਤ! ਤਿੰਨ ਭਾਸ਼ਾ ਨੀਤੀ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੂੰ ਛੇਵੀਂ ਜਮਾਤ ਦੇ...

ਫਰੀਦਾਬਾਦ : 200 ਫੁੱਟ ਡੂੰਘੇ ਬੋਰੇਵੈੱਲ ‘ਚ ਡਿੱਗੀ ਨੇਹਾ ਹਾਰੀ ਜ਼ਿੰਦਗੀ ਦੀ ਜੰਗ, 10 ਘੰਟੇ ਚੱਲਿਆ ਰੈਸਕਿਊ ਆਪ੍ਰੇਸ਼ਨ

ਫਰੀਦਾਬਾਦ ਵਿਚ 200 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੀ 3 ਸਾਲਾ ਨੇਹਾ ਨੂੰ 10 ਘੰਟੇ...

LPU ‘ਚ ਹਿੰਸਕ ਘਟਨਾਵਾਂ ਮਗਰੋਂ ਸਰਕਾਰ ਦਾ ਐਕਸ਼ਨ, ਇੰਟਰਨੈੱਟ ਸੇਵਾਵਾਂ ਕੀਤੀਆਂ ਬੰਦ

LPU ਵਿਚ ਹੋਏ ਬਵਾਲ ਮਗਰੋਂ ਅਗਲੇ ਹੁਕਮਾਂ ਤੱਕ ਇਥੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ...

LPU ਤੇ ਚਿਤਕਾਰਾ ਯੂਨੀਵਰਸਿਟੀ ਮਾਮਲਾ : ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸੋ-ਮੋਟੂ ਨੋਟਿਸ, ਪੁਲਿਸ ਤੋਂ ਮੰਗੀ ਕਾਰਵਾਈ ਦੀ ਰਿਪੋਰਟ

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ, ਜ਼ਿਲ੍ਹਾ ਕਪੂਰਥਲਾ ਅਤੇ ਚਿਤਕਾਰਾ ਯੂਨੀਵਰਸਿਟੀ...

ਨਵੇਂ ਕਾਨੂੰਨ ਨੇ ਸਿੱਖ ਸੰਗਤ ਦੇ ਵਲੂੰਧਰੇ ਹਿਰਦਿਆਂ ‘ਤੇ ਮੱਲ੍ਹਮ ਲਾਉਣ ਦਾ ਕੰਮ ਕੀਤਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ; 27 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੁਹਰਾਇਆ ਕਿ ਸ੍ਰੀ ਅਕਾਲ ਤਖ਼ਤ...

ਫ਼ਿਰੋਜ਼ਪੁਰ ‘ਚ ਵੱਡੀ ਕਾਰਵਾਈ, ਸੀਆਈ ਇੰਸਪੈਕਟਰ ਨੂੰ 3 ਕਿਲੋ ਹੈਰੋਇਨ ਤੇ ਹਥਿਆਰ ਸਣੇ ਨੂੰ ਕੀਤਾ ਗ੍ਰਿਫਤਾਰ

ਕਾਊਂਟਰ ਇੰਟੈਲੀਜੈਂਸ ਵਿਚ ਤਾਇਨਾਤ ਇਕ ਇੰਸਪੈਕਟਰ ਨੂੰ ਫਿਰੋਜ਼ਪੁਰ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ...