ਕੇਂਦਰ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਯਾਨੀ CAA ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ, ਨਾਗਰਿਕਤਾ ਸੋਧ ਕਾਨੂੰਨ ਹੁਣ ਦੇਸ਼ ਭਰ ਵਿੱਚ ਲਾਗੂ ਹੋ ਗਿਆ ਹੈ। ਜਿਸ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਨਾਗਰਿਕਤਾ ਸੋਧ ਕਾਨੂੰਨ (CAA) ‘ਤੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਇਹ ਵੋਟ ਬੈਂਕ ਬਣਾਉਣ ਦੀ ਖੇਡ ਹੈ, ਭਾਜਪਾ ਵੋਟ ਬੈਂਕ ਦੀ ਰਾਜਨੀਤੀ ਕਰ ਰਹੀ ਹੈ।ਭਾਜਪਾ ਨੇ ਚੁਣਾਵੀ ਫਾਇਦਿਆਂ ਲਈ ਨਾਗਰਿਕਤਾ ਸੋਧ ਕਾਨੂੰਨ ਲਿਆਂਦਾ ਹੈ।
ਭਾਜਪਾ ‘ਤੇ ਹਮਲਾ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਆਪਣੇ ਦੇਸ਼ ਦੇ ਹੱਕ ਪਾਕਿਸਤਾਨੀਆਂ ਨੂੰ ਦੇ ਰਹੇ ਹਨ। ਸੀਏਏ ਉੱਤਰ ਪੂਰਬੀ ਰਾਜਾਂ ਨੂੰ ਵਧੇਰੇ ਨੁਕਸਾਨ ਪਹੁੰਚਾਏਗਾ। ਦੂਜੇ ਦੇਸ਼ ਬਾਹਰਲੇ ਲੋਕਾਂ ਨੂੰ ਆਉਣ ਤੋਂ ਰੋਕਦੇ ਹਨ। ਭਾਜਪਾ ਨੇ ਚੋਣ ਲਾਭ ਲਈ CAA ਲਿਆਂਦਾ ਹੈ। ਭਾਜਪਾ ਆਪਣਾ ਵੋਟ ਬੈਂਕ ਤਿਆਰ ਕਰ ਰਹੀ ਹੈ। ਦੇਸ਼ ਦੀ ਮੰਗ ਹੈ ਕਿ ਸੀਏਏ ਨੂੰ ਵਾਪਸ ਲਿਆ ਜਾਵੇ।
ਉਨ੍ਹਾਂ ਕਿਹਾ ਕਿ ‘ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ। ਜੇਕਰ ਭਾਜਪਾ ਨੇ 10 ਸਾਲਾਂ ‘ਚ ਕੰਮ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਚੋਣਾਂ ਤੋਂ ਪਹਿਲਾਂ CAA ਲਿਆਉਣ ਦੀ ਲੋੜ ਨਹੀਂ ਸੀ। CAA ਤਹਿਤ ਬੰਗਲਾਦੇਸ਼, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਲਗਭਗ 2.5 ਕਰੋੜ ਤੋਂ 3 ਕਰੋੜ ਘੱਟ ਗਿਣਤੀਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ। ਭਾਰਤ ਵਿੱਚ ਮਹਿੰਗਾਈ ਨੇ ਕਮਰ ਤੋੜ ਦਿੱਤੀ ਹੈ, ਬੇਰੁਜ਼ਗਾਰੀ ਆਪਣੇ ਸਿਖਰ ‘ਤੇ ਹੈ, ਨੌਜਵਾਨ ਨੌਕਰੀਆਂ ਲਈ ਘਰ-ਘਰ ਠੋਕਰ ਖਾਣ ਲਈ ਮਜਬੂਰ ਹਨ।’
ਉਨ੍ਹਾਂ ਅੱਗੇ ਕਿਹਾ ਕਿ ‘ਸਾਡੇ ਬਹੁਤ ਸਾਰੇ ਲੋਕ ਬੇਘਰ ਹਨ ਪਰ ਭਾਜਪਾ ਪਾਕਿਸਤਾਨ ਤੋਂ ਆਉਣ ਵਾਲੇ ਲੋਕਾਂ ਨੂੰ ਇੱਥੇ ਵਸਾਉਣਾ ਚਾਹੁੰਦੀ ਹੈ। ਉਹ ਸਾਡੇ ਬੱਚਿਆਂ ਦੀਆ ਨੌਕਰੀਆਂ ਉਨ੍ਹਾਂ ਨੂੰ ਦੇਣਾ ਚਾਹੁੰਦੇ ਹਨ। ਉਹ ਪਾਕਿਸਤਾਨੀਆਂ ਨੂੰ ਸਾਡੇ ਹੱਕੀ ਘਰਾਂ ਵਿੱਚ ਵਸਾਉਣਾ ਚਾਹੁੰਦੇ ਹਨ। ਭਾਰਤ ਸਰਕਾਰ ਕੋਲ ਜੋ ਪੈਸਾ ਹੈ, ਉਸ ਨੂੰ ਸਾਡੇ ਪਰਿਵਾਰਾਂ ਅਤੇ ਦੇਸ਼ ਦੇ ਵਿਕਾਸ ਲਈ ਵਰਤਿਆ ਜਾਣਾ ਚਾਹੀਦਾ ਹੈ।ਪਰ ਇਸ ਦੀ ਵਰਤੋਂ ਪਾਕਿਸਤਾਨੀਆਂ ਨੂੰ ਵਸਾਉਣ ਲਈ ਕੀਤੀ ਜਾਵੇਗੀ।’
----------- Advertisement -----------
CAA ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦਾ ਬੀਜੇਪੀ ‘ਤੇ ਹਮਲਾ, ਕਿਹਾ – ‘ਭਾਜਪਾ ਨੇ ਚੁਣਾਵੀ ਫਾਇਦਿਆਂ ਲਈ ਲਿਆਂਦਾ ਨਾਗਰਿਕਤਾ ਸੋਧ ਕਾਨੂੰਨ’
Published on
----------- Advertisement -----------
----------- Advertisement -----------












