ਕੰਪਾਲਾ, 18 ਜੂਨ : ਯੂਗਾਂਡਾ ਵਿੱਚ ਇਸਲਾਮਿਕ ਸਟੇਟ (ਆਈਐਸ) ਨਾਲ ਜੁੜੇ ਅੱਤਵਾਦੀਆਂ ਵੱਲੋਂ ਇਕ ਸਕੂਲ ਉਤੇ ਹਮਲਾ ਕੀਤਾ ਗਿਆ, ਜਿਸ ਵਿੱਚ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਵਿਦਿਆਰਥੀ ਸ਼ਾਮਲ ਹਨ। ਪੁਲਿਸ ਵੱਲੋਂ ਦੱਸਿਆ ਗਿਆ ਕਿ ਘਟਨਾ ਕਾਂਗੋ ਨਾਲ ਲਗਦੀ ਸਰਹੱਦ ਦੇ ਕੋਲ ਹੋਈ ਹੈ।
ਮਿਲੀ ਰਿਪੋਰਟ ਮੁਤਾਬਕ, ਇਹ ਹਮਲਾ ਬੀਤੇ ਦਿਨੀਂ 11.30 ਵਜੇ ਮਪੋਂਡਵੇ ਦੇ ਲੁਬਿਰਿਹਾ ਸੈਕੰਡਰੀ ਸਕੂਲ ਵਿੱਚ ਹੋਇਆ ਹੈ। ਪੁਲਿਸ ਨੇ ਇਕ ਬਿਆਨ ਵਿੱਚ ਦਾਅਵਾ ਕੀਤਾ ਹੈ ਕਿ ਇਹ ਹਮਲਾ ਕਾਂਗੋ ਲੋਕਤੰਤਰਿਕ ਗਣਰਾਜ (ਡੀਆਰਸੀ) ਵਿੱਚ ਸਥਿਤ ਇਕ ਯੁਗਾਂਡਾ ਸਮੂਹ ਅਲਾਈਡ ਡੇਮੋਕ੍ਰੇਟਿਕ ਫੋਰਸਸ (ਏਡੀਐਫ) ਵੱਲੋਂ ਕੀਤਾ ਗਿਆ ਸੀ, ਜੋ ਮਧ ਅਫਰੀਕਾ ਵਿੱਚ ਆਈਐਸ ਦੀ ਇਕ ਸ਼ਾਖਾ ਹੈ।












