ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਯੁੱਧਿਆ ‘ਚ ਬਣਨ ਵਾਲੇ ਰਾਮ ਮੰਦਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਤ੍ਰਿਪੁਰਾ ‘ਚ ਭਾਜਪਾ ਦੀ ਜਨ ਵਿਸ਼ਵਾਸ ਯਾਤਰਾ ਦੀ ਸਭ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਯੁੱਧਿਆ ‘ਚ ਰਾਮ ਮੰਦਰ ਦੇ ਨਿਰਮਾਣ ਦੀ ਤਰੀਕ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ- 1 ਜਨਵਰੀ 2024 ਤੱਕ ਮੰਦਰ ਬਣ ਕੇ ਤਿਆਰ ਹੋ ਜਾਵੇਗਾ। ਉਨ੍ਹਾਂ ਤ੍ਰਿਪੁਰਾ ਦੇ ਲੋਕਾਂ ਨੂੰ ਟਿਕਟਾਂ ਬੁੱਕ ਕਰਨ ਲਈ ਵੀ ਕਿਹਾ।
ਉਨ੍ਹਾਂ ਕਾਂਗਰਸ ‘ਤੇ ਨਿਸ਼ਾਨਾ ਵੀ ਸਾਧਿਆ। ਅਮਿਤ ਸ਼ਾਹ ਨੇ ਕਿਹਾ- 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਹ ਭਾਜਪਾ ਦੇ ਪ੍ਰਧਾਨ ਸਨ ਅਤੇ ਰਾਹੁਲ ਬਾਬਾ ਕਾਂਗਰਸ ਦੇ ਪ੍ਰਧਾਨ ਸਨ। ਰਾਹੁਲ ਰੋਜ਼ ਪੁੱਛਦੇ ਸਨ-ਉੱਥੇ ਮੰਦਰ ਬਣੇਗਾ? ਤਰੀਕ ਨਹੀਂ ਦੱਸੋਗੇ ? ਸੋ ਰਾਹੁਲ ਗਾਂਧੀ ਨੋਟ ਕਰ ਲੈਣ ਕਿ 1 ਜਨਵਰੀ 2024 ਨੂੰ ਅਯੁੱਧਿਆ ਵਿੱਚ ਰਾਮ ਮੰਦਿਰ ਤਿਆਰ ਹੋ ਜਾਵੇਗਾ।
----------- Advertisement -----------
ਅਮਿਤ ਸ਼ਾਹ ਦਾ ਵੱਡਾ ਐਲਾਨ: 1 ਜਨਵਰੀ 2024 ਤੱਕ ਬਣ ਕੇ ਤਿਆਰ ਹੋ ਜਾਵੇਗਾ ਅਯੁੱਧਿਆ ‘ਚ ਰਾਮ ਮੰਦਰ
Published on
----------- Advertisement -----------
----------- Advertisement -----------












