ਸਰਕਾਰੀ ਬੈਂਕ ਕਰਮਚਾਰੀ ਵੱਲੋਂ ਤਿੰਨ ਦਿਨਾਂ ਲਈ ਹੜ੍ਹਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਆਉਣ ਵਾਲੇ ਤਿੰਨ ਦਿਨ 16 , 17 ਅਤੇ 18 ਦਸੰਬਰ ਨੂੰ ਬੈਂਕ ਬੰਦ ਰਹਿਣਗੇ ਅਤੇ ਕੋਈ ਕੰਮ ਨਹੀਂ ਹੋਵੇਗਾ।

ਦਸ ਦਇਏ ਕਿ ਸਰਕਾਰੀ ਬੈਂਕ ਕਰਮਚਾਰੀ ਵੱਲੋਂ ਇਹ ਹੜ੍ਹਤਾਲ ਬੈਂਕਾਂ ਦੇ ਨਿੱਜੀਕਰਣ ਨੂੰ ਲੈ ਕੇ ਕੀਤੀ ਜਾਣੀ ਹੈ। ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕੀ ਸਰਕਾਰ ਦੇ ਨਿੱਜੀਕਰਨ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਦਾ ਵਿਰੋਧ ਲਈ ਯੂ. ਐੱਫ. ਬੀ. ਯੂ. ਦੇ ਕਰਮਚਾਰੀ ਹੜ੍ਹਤਾਲ ‘ਤੇ ਰਹਿਣਗੇ ਅਤੇ ਬੈਂਕਾਂ ਵੱਲੋਂ ਕੋਈ ਲੈਣ ਦੇਣ ਨਹੀਂ ਕੀਤਾ ਜਾਏਗਾ । ਯੂ. ਐੱਫ. ਬੀ. ਯੂ. ਤਹਿਤ ਬੈਂਕਾਂ ਦੇ 9 ਸੰਗਠਨ ਆਉਂਦੇ ਹਨ।

ਜ਼ਿਕਰਯੋਗ ਹੈ ਕਿ 16-17 ਦਸੰਬਰ ਦੀ ਬੈਂਕਾਂ ਹੜਤਾੜ ਤੋਂ ਇਲਾਵਾ 18 ਦਸੰਬਰ ਨੂੰ ਸ਼ਿਲਾਂਗ ਵਿੱਚ ਯੂ ਸੋ ਸੋ ਥਾਮ ਦੀ ਡੇਥ ਐਨੀਵਰਸਿਰੀ ਕਰਕੇ ਬੈਂਕ ਹਾਲੀਡੇ ਰਹੇਗੀ, ਜਦਕਿ 19 ਦਸੰਬਰ ਨੂੰ ਐਤਵਾਰ ਹੈ।