ਅੱਜ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਦੀ ਪਹਿਲੀ ਵਰ੍ਹੇਗੰਢ ਹੈ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ‘ਚ ਨਫਰਤ ਦੇ ਖਾਤਮੇ ਤੱਕ ਇਹ ਯਾਤਰਾ ਜਾਰੀ ਰਹੇਗੀ। ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਦੇ ਇੱਕ ਸਾਲ ਪੂਰੇ ਹੋਣ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ‘ਏਕਤਾ ਅਤੇ ਪਿਆਰ ਵੱਲ ਭਾਰਤ ਜੋੜੋ ਯਾਤਰਾ ਦੇ ਕਰੋੜਾਂ ਕਦਮ ਦੇਸ਼ ਦੇ ਬਿਹਤਰ ਭਵਿੱਖ ਦੀ ਨੀਂਹ ਬਣ ਗਏ ਹਨ’। ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇੱਕ ਪੋਸਟ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ‘ਯਾਤਰਾ ਜਾਰੀ ਹੈ – ਜਦੋਂ ਤੱਕ ਨਫ਼ਰਤ ਖਤਮ ਨਹੀਂ ਹੁੰਦੀ, ਜਦੋਂ ਤੱਕ ਭਾਰਤ ਇੱਕਜੁੱਟ ਨਹੀਂ ਹੁੰਦਾ। ਇਹ ਮੇਰਾ ਵਾਅਦਾ ਹੈ।
ਦੱਸ ਦਈਏ ਕਿ ਰਾਹੁਲ ਗਾਂਧੀ ਨੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਲਗਭਗ 4000 ਕਿਲੋਮੀਟਰ ਪੈਦਲ ਯਾਤਰਾ ਕੀਤੀ ਸੀ। ਇਸ ਦੌਰਾਨ ਰਾਹੁਲ ਗਾਂਧੀ ਨੇ 12 ਜਨਤਕ ਮੀਟਿੰਗਾਂ ਕੀਤੀਆਂ, 100 ਤੋਂ ਵੱਧ ਨੁੱਕੜ ਮੀਟਿੰਗਾਂ ਅਤੇ 13 ਪ੍ਰੈਸ ਕਾਨਫਰੰਸਾਂ ਨੂੰ ਸੰਬੋਧਨ ਕੀਤਾ। ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਦਾ ਅਕਸ ਇੱਕ ਗੰਭੀਰ ਨੇਤਾ ਦਾ ਬਣ ਗਏ। ਪਹਿਲਾਂ ਰਾਹੁਲ ਗਾਂਧੀ ਦੀਆਂ ਸਿਆਸੀ ਵਚਨਬੱਧਤਾਵਾਂ ਸਵਾਲਾਂ ਦੇ ਘੇਰੇ ਵਿੱਚ ਰਹਿੰਦੀਆਂ ਸਨ ਪਰ ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਇੱਕ ਗੰਭੀਰ ਸਿਆਸੀ ਆਗੂ ਵਜੋਂ ਸਾਹਮਣੇ ਆਏ ਹਨ।
----------- Advertisement -----------
‘ਭਾਰਤ ਜੋੜੋ ਯਾਤਰਾ’ ਦੀ ਪਹਿਲੀ ਵਰ੍ਹੇਗੰਢ ਮੌਕੇ ਰਾਹੁਲ ਗਾਂਧੀ ਨੇ ਦੇਸ਼ ਦੀ ਜਨਤਾ ਨਾਲ ਕੀਤਾ ਇਹ ਵਾਅਦਾ
Published on
----------- Advertisement -----------
----------- Advertisement -----------












