ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਨੇ ਲੋਕ ਸਭਾ ਚੋਣਾਂ ਲਈ ਰਾਜਸਥਾਨ, ਹਰਿਆਣਾ ਅਤੇ ਆਂਧਰਾ ਪ੍ਰਦੇਸ਼ ਵਿੱਚ ਪ੍ਰਦੇਸ਼ ਚੋਣ ਇੰਚਾਰਜ ਅਤੇ ਸਹਿ-ਚੋਣ ਇੰਚਾਰਜ ਨਿਯੁਕਤ ਕੀਤੇ ਹਨ।
ਰਾਜਸਥਾਨ ਵਿੱਚ, ਡਾ. ਵਿਨੈ ਸਹਿਸਬੁੱਧੇ, ਵਿਜੇ ਰਹਾਟਕਾਰ, ਪ੍ਰਵੇਸ਼ ਵਰਮਾ ਨੂੰ ਚੋਣ ਇੰਚਾਰਜ/ਚੋਣ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਹਰਿਆਣਾ ਵਿੱਚ ਇਹ ਜ਼ਿੰਮੇਵਾਰੀ ਡਾ: ਸਤੀਸ਼ ਪੂਨੀਆ ਅਤੇ ਸੁਰਿੰਦਰ ਸਿੰਘ ਨਾਗਰ ਨੂੰ ਸੌਂਪੀ ਗਈ ਹੈ। ਅਰੁਣ ਸਿੰਘ ਅਤੇ ਸਿਧਾਰਥ ਨਾਥ ਸਿੰਘ ਨੂੰ ਆਂਧਰਾ ਪ੍ਰਦੇਸ਼ ਵਿੱਚ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗੀ।













