July 16, 2024, 9:23 pm
----------- Advertisement -----------
HomeNewsBreaking Newsਗੁਰਦੁਆਰਿਆਂ ਨੂੰ ਨਾਸੂਰ ਦੱਸਣ ਵਾਲੇ ਭਾਜਪਾ ਆਗੂ ਨੇ ਹੱਥ ਜੋੜ ਕੇ ਮੰਨੀ...

ਗੁਰਦੁਆਰਿਆਂ ਨੂੰ ਨਾਸੂਰ ਦੱਸਣ ਵਾਲੇ ਭਾਜਪਾ ਆਗੂ ਨੇ ਹੱਥ ਜੋੜ ਕੇ ਮੰਨੀ ਗ਼ਲਤੀ, ਕਿਹਾ ਮੈਂ ਸਿੱਖ ਕੌਮ ਤੋਂ ਮੰਗਦਾ ਹਾਂ ਮੁਆਫੀ

Published on

----------- Advertisement -----------
  • ਗੁਰਦੁਆਰਿਆਂ ਨੂੰ ਨਾਸੂਰ ਦੱਸਣ ਵਾਲੇ ਭਾਜਪਾ ਆਗੂ ਨੇ ਹੱਥ ਜੋੜ ਕੇ ਮੰਗੀ ਮਾਫੀ,
  • ਬੀਜੇਪੀ ਆਗੂ ਸੰਦੀਪ ਦਿਆਮਾ ਨੇ ਕਿਹਾ- ਗਲਤੀ ਨਾਲ ਬੋਲਿਆ ਗਿਆ,
  • ਮਸਜਿਦ-ਮਦਰੱਸੇ ਬਾਰੇ ਕਹਿਣਾ ਚਾਹੁੰਦਾ ਸੀ,
  • ਮੈਂ ਸਿੱਖ ਕੌਮ ਤੋਂ ਮੰਗਦਾ ਹਾਂ ਮੁਆਫੀ

ਰਾਜਸਥਾਨ, 3 ਨਵੰਬਰ 2023 – ਰਾਜਸਥਾਨ ਦੇ ਤਿਜਾਰਾ ਵਿਧਾਨ ਸਭਾ ‘ਚ ਚੋਣ ਪ੍ਰਚਾਰ ਦੌਰਾਨ ਗੁਰਦੁਆਰਿਆਂ ‘ਤੇ ਕੀਤੀ ਗਈ ਵਿਵਾਦਿਤ ਟਿੱਪਣੀ ਲਈ ਭਾਜਪਾ ਨੇਤਾ ਸੰਦੀਪ ਦਿਆਮਾ ਨੇ ਮੁਆਫੀ ਮੰਗ ਲਈ ਹੈ। ਉਸ ਨੇ ਆਪਣੀ ਮੁਆਫੀ ਦੀ ਵੀਡੀਓ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਕਮੇਟੀ (ਐੱਸ.ਜੀ.ਪੀ.ਸੀ.) ਨੂੰ ਭੇਜ ਦਿੱਤੀ ਹੈ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਹੈ ਕਿ ਉਹ ਗੁਰਦੁਆਰੇ ਆ ਕੇ ਵੀ ਮੁਆਫੀ ਮੰਗਣਗੇ।

ਦਰਅਸਲ ਰਾਜਸਥਾਨ ‘ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਭਾਜਪਾ ਦੀ ਰੈਲੀ ਦੌਰਾਨ ਸਟੇਜ ਤੋਂ ਸੰਦੀਪ ਦਿਆਮਾ ਨੇ ਗੁਰਦੁਆਰਿਆਂ ਨੂੰ ਇੱਕ ਨਾਸੂਰ ਦੱਸਿਆ ਸੀ। ਇੰਨਾ ਹੀ ਨਹੀਂ ਉਸ ਨੇ ਗੁਰਦੁਆਰਿਆਂ ਨੂੰ ਢਾਹ ਦੇਣ ਦੀ ਗੱਲ ਵੀ ਕਹੀ। ਇਸ ਮੈਗਾ ਰੈਲੀ ‘ਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ ਅਤੇ ਉਹ ਵੀ ਇਸ ਬਿਆਨ ‘ਤੇ ਤਾੜੀਆਂ ਵਜਾਉਂਦੇ ਨਜ਼ਰ ਆਏ।

ਜਿਸ ਤੋਂ ਬਾਅਦ ਸਿੱਖ ਭਾਈਚਾਰੇ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਪੰਜਾਬ ਦੇ ਸਿੱਖਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਵਧਦੇ ਵਿਵਾਦ ਨੂੰ ਦੇਖਦਿਆਂ ਭਾਜਪਾ ਸਿੱਖ ਆਗੂਆਂ ਨੇ ਸੰਦੀਪ ਦਿਆਮਾ ਨੂੰ ਇਸ ਲਈ ਮੁਆਫੀ ਮੰਗਣ ਲਈ ਕਿਹਾ।

ਸੰਦੀਪ ਦਿਆਮਾ ਨੇ ਇੱਕ ਵੀਡੀਓ ਜਾਰੀ ਕਰਕੇ ਸਿੱਖ ਕੌਮ ਤੋਂ ਅਜਿਹੀ ਟਿੱਪਣੀ ਲਈ ਮੁਆਫੀ ਮੰਗੀ ਹੈ। ਦਾਇਮਾ ਨੇ ਕਿਹਾ ਕਿ ਉਸ ਨੂੰ ਵੀ ਨਹੀਂ ਪਤਾ ਕਿ ਗੁਰਦੁਆਰਿਆਂ ਬਾਰੇ ਇਹ ਸ਼ਬਦ ਉਸ ਦੇ ਮੂੰਹੋਂ ਕਿਵੇਂ ਨਿਕਲੇ। ਉਹ ਮਸਜਿਦਾਂ ਅਤੇ ਮਦਰੱਸਿਆਂ ਦੀ ਗੱਲ ਕਰ ਰਿਹਾ ਸੀ। ਉਹ ਇਸ ਲਈ ਮੁਆਫੀ ਮੰਗਦਾ ਹੈ। ਸਨਾਤਨ ਧਰਮ ਲਈ ਹਮੇਸ਼ਾ ਕੁਰਬਾਨੀਆਂ ਕਰਨ ਵਾਲੇ ਸਿੱਖ ਉਨ੍ਹਾਂ ਬਾਰੇ ਅਜਿਹਾ ਸੋਚ ਵੀ ਨਹੀਂ ਸਕਦੇ।

ਉਨ੍ਹਾਂ ਕਿਹਾ ਕਿ ਉਹ ਇਸ ਗਲਤੀ ਲਈ ਗੁਰਦੁਆਰੇ ਜਾ ਕੇ ਪਸ਼ਚਾਤਾਪ ਕਰਨਗੇ। ਇਸ ਲਈ ਉਹ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਵਿਜੀਲੈਂਸ ਬਿਊਰੋ ਨੇ ਪ੍ਰਾਈਵੇਟ ਵਿਅਕਤੀ ਨੂੰ ਪਿੰਡ ਵਾਸੀ ਤੋਂ ਹੀ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ

ਚੰਡੀਗੜ੍ਹ, 16 ਜੁਲਾਈ, 2024 – (ਬਲਜੀਤ ਮਰਵਾਹਾ) ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ...

ਹੁਸ਼ਿਆਰਪੁਰ ਦੇ ਸ਼ਾਸਤਰੀ ਗਾਇਕ ਦਾ ਅਮਰੀਕਾ ‘ਚ ਦਿਹਾਂਤ, ਪਿਆ ਦਿਲ ਦਾ ਦੌਰਾ

ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਇਲਾਕੇ ਦੇ 45 ਸਾਲਾ ਨੌਜਵਾਨ ਅਮਰਦੀਪ ਸਿੰਘ ਅਤੇ ਭਾਰਤੀ ਸ਼ਾਸਤਰੀ...

ਮੁਹੱਰਮ ਦੀ ਛੁੱਟੀ ਚੱਲਦੇ ਕੱਲ੍ਹ ਬੰਦ ਰਹੇਗਾ ਸਟਾਕ ਮਾਰਕੀਟ

ਮੁਹੱਰਮ ਦੀ ਛੁੱਟੀ ਦੇ ਕਾਰਨ, ਸਟਾਕ ਮਾਰਕੀਟ ਕੱਲ ਭਾਵ ਬੁੱਧਵਾਰ (17 ਜੁਲਾਈ 2024) ਨੂੰ...

ਭਿਵਾਨੀ ਦੀ ਅਪਰਨਾ EPFO ​​’ਚ ਬਣੀ ਸਹਾਇਕ ਕਮਿਸ਼ਨਰ: UPSC ਪ੍ਰੀਖਿਆ ਵਿੱਚ ਕੀਤਾ ਦੂਜਾ ਦਰਜਾ ਪ੍ਰਾਪਤ

ਹਰਿਆਣਾ ਦੇ ਭਿਵਾਨੀ ਦੇ ਵਿਦਿਆ ਨਗਰ ਦੀ ਰਹਿਣ ਵਾਲੀ ਅਪਰਨਾ ਗਿੱਲ ਨੇ ਮੰਗਲਵਾਰ ਨੂੰ...

ਅੰਮ੍ਰਿਤਸਰ ‘ਚ ਹਿਮਾਚਲ ਦੀ ਕਾਰ ਪਲਟੀ, 2 ਦੀ ਮੌਤ

ਪੰਜਾਬ ਦੇ ਅੰਮ੍ਰਿਤਸਰ 'ਚ ਵੇਰਕਾ ਬਾਈਪਾਸ 'ਤੇ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਬਚਾਉਣ...

ਕਿਮ ਕਾਰਦਸ਼ਿਅਨ ਭਗਵਾਨ ਗਣੇਸ਼ ਦੀ ਮੂਰਤੀ ਨਾਲ ਤਸਵੀਰ ਕੀਤੀ ਸਾਂਝੀ, ਯੂਜ਼ਰਸ ਹੋਏ ਨਾਰਾਜ਼

ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸ਼ਾਨਦਾਰ ਵਿਆਹ ਸਮਾਰੋਹ 'ਚ ਦੇਸ਼ ਹੀ ਨਹੀਂ ਸਗੋਂ...

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਇਨ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 31 ਜੁਲਾਈ; ਬੱਚੇ ਇਸ ਵੈੱਬਸਾਇਟ ‘ਤੇ ਕਰਨ ਅਪਲਾਈ

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਇਨ ਰਜਿਸਟ੍ਰੇਸ਼ਨ ਕਰਨ ਦੀ ਅੰਤਿਮ ਮਿਤੀ 31 ਜੁਲਾਈ...

ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਖਿਲਾਫ ਸ਼ਿਕਾਇਤ ਦਰਜ; ਜਾਣੋ ਕੀ ਹੈ ਪੂਰਾ ਮਾਮਲਾ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਸੁਰੇਸ਼ ਰੈਨਾ ਦੇ...

ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਮਿਲੀ ਜ਼ਮਾਨਤ

ਹਰਿਆਣਾ ਅਤੇ ਪੰਜਾਬ ਦੀ ਸ਼ੰਭੂ ਸਰਹੱਦ 'ਤੇ ਖੜ੍ਹੇ ਕਿਸਾਨਾਂ ਨੇ ਦਿੱਲੀ ਵੱਲ ਮਾਰਚ ਕਰਨ...