ਮਹਾਰਾਸ਼ਟਰ, 25 ਜਨਵਰੀ 2022 – ਬੀਤੀ ਰਾਤ 11.30 ਵਜੇ ਦੇ ਕਰੀਬ ਸੇਲਸੁਰਾ ਨੇੜੇ ਪੁਲ ਤੋਂ ਕਾਰ ਡਿੱਗਣ ਕਾਰਨ ਭਾਜਪਾ ਵਿਧਾਇਕ ਵਿਜੇ ਰਿਹਾਂਗਦਾਲੇ ਦੇ ਪੁੱਤ ਅਵਿਸ਼ਕਾਰ ਰਿਹਾਂਗਦਾਲੇ ਸਮੇਤ 7 ਵਿਦਿਆਰਥੀਆਂ ਦੀ ਮੌਤ ਹੋ ਗਈ। ਉਹ ਵਰਧਾ ਜਾ ਰਹੇ ਸਨ।
ਮਹਾਰਾਸ਼ਟਰ ਦੇ ਵਰਧਾ ਵਿੱਚ ਇੱਕ ਭਿਆਨਕ ਹਾਦਸੇ ਵਿੱਚ ਬੀਜੇਪੀ ਵਿਧਾਇਕ ਦੇ ਪੁੱਤਰ ਸਮੇਤ 7 ਮੈਡੀਕਲ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਸੋਮਵਾਰ ਦੇਰ ਰਾਤ ਵਾਪਰਿਆ। ਜਾਣਕਾਰੀ ਮੁਤਾਬਕ ਸੈਲਸੂਰਾ ਸ਼ਿਵਰ ਤੋਂ ਲੰਘਦੇ ਸਮੇਂ ਵਿਦਿਆਰਥੀਆਂ ਦੀ ਕਾਰ ਦੇ ਅੱਗੇ ਇਕ ਜੰਗਲੀ ਜਾਨਵਰ ਆ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਕਾਰ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਖਾਈ ਵਿੱਚ ਜਾ ਡਿੱਗੀ।
ਇਹ ਹਾਦਸਾ ਵਰਧਾ ਨੇੜੇ ਨੈਸ਼ਨਲ ਹਾਈਵੇ ਤੁਲਜਾਪੁਰ ‘ਤੇ ਸੇਲਸੁਰਾ ਸ਼ਿਵਰ ‘ਤੇ ਵਾਪਰਿਆ। ਕਾਰ ਵਿੱਚ ਸਵਾਰ ਸਾਰੇ 7 ਵਿਦਿਆਰਥੀ ਸਾਵੰਗੀ ਮੇਘੇ ਮੈਡੀਕਲ ਕਾਲਜ ਵਿੱਚ ਪੜ੍ਹਦੇ ਸਨ। ਉਹ ਯਵਤਮਾਲ ਤੋਂ ਸਵਾਂਗੀ ਮੇਘੇ ਪਰਤ ਰਹੇ ਸਨ। ਐਸਪੀ ਪ੍ਰਸ਼ਾਂਤ ਹੋਲਕਰ ਨੇ ਦੱਸਿਆ ਕਿ ਹਾਦਸਾ ਰਾਤ ਕਰੀਬ 11.30 ਵਜੇ ਵਾਪਰਿਆ। ਮਰਨ ਵਾਲਿਆਂ ਵਿੱਚ ਤਿਰੋਦਾ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਵਿਜੇ ਰਿਹਾਂਗਦਾਲੇ ਦਾ ਪੁੱਤਰ ਅਵਿਸ਼ਕਾਰ ਵੀ ਸ਼ਾਮਲ ਹੈ।












