ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਸ਼ਨੀਵਾਰ (10 ਅਗਸਤ) ਨੂੰ ਇੱਕ ਬੰਬ ਧਮਾਕੇ ਵਿੱਚ ਸਾਬਕਾ ਵਿਧਾਇਕ ਦੀ ਪਤਨੀ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੈਖੂਲ ਦੇ ਸਾਬਕਾ ਵਿਧਾਇਕ ਯਮਥੋਂਗ ਹਾਓਕਿਪ ਦੇ ਘਰ ਦੇ ਨੇੜੇ ਵਾਪਰੀ।
ਦੱਸ ਦਈਏ ਹਾਦਸੇ ਵਿੱਚ ਜ਼ਖ਼ਮੀ ਹੋਏ ਸਾਬਕਾ ਵਿਧਾਇਕ ਦੀ ਪਤਨੀ ਸਾਪਮ ਚਾਰੂਬਾਲਾ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬੰਬ ਕਿਸ ਨੇ ਲਾਇਆ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ
ਇਸ ਦੌਰਾਨ 9 ਅਗਸਤ ਨੂੰ ਟੇਂਗਨੋਪਾਲ ਜ਼ਿਲੇ ਦੇ ਮੋਲਨੋਮ ਇਲਾਕੇ ‘ਚ ਗੋਲੀਬਾਰੀ ‘ਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਪਿੰਡ ਦੇ ਵਾਲੰਟੀਅਰਾਂ ਅਤੇ ਅੱਤਵਾਦੀ ਸੰਗਠਨ ਯੂਨਾਈਟਿਡ ਕੁਕੀ ਲਿਬਰੇਸ਼ਨ ਫਰੰਟ (ਯੂਕੇਐਲਐਫ) ਦੇ ਮੈਂਬਰਾਂ ਵਿਚਕਾਰ ਹੋਈ। ਇਸ ‘ਚ ਇਕ ਅੱਤਵਾਦੀ ਅਤੇ 3 ਵਲੰਟੀਅਰ ਮਾਰੇ ਗਏ।
ਇਸ ਘਟਨਾ ਤੋਂ ਗੁੱਸੇ ‘ਚ ਆਏ ਲੋਕਾਂ ਨੇ UKLF ਦੇ ਪ੍ਰਧਾਨ ਐੱਸਐੱਸ ਹਾਓਕਿਪ ਦੇ ਘਰ ਨੂੰ ਅੱਗ ਲਗਾ ਦਿੱਤੀ। ਹਾਲਾਂਕਿ ਹੁਣ ਸਥਿਤੀ ਕਾਬੂ ਹੇਠ ਹੈ। ਮਾਮਲੇ ‘ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।