ਚੇਨਈ ਵਿੱਚ ਇੱਕ ਕੁੜੀ ਤੋਂ ਲੜਕੇ ਬਣੇ ਵਿਅਕਤੀ (ਟਰਾਂਸਮੈਨ) ਨੇ ਆਪਣੇ ਬਚਪਨ ਦੇ ਦੋਸਤ ਨੂੰ ਉਸਦੇ ਜਨਮ ਦਿਨ ‘ਤੇ ਮਿਲਣ ਲਈ ਬੁਲਾਇਆ ਅਤੇ ਉਸਨੂੰ ਸਾੜ ਦਿੱਤਾ। ਪੁਲਿਸ ਮੁਤਾਬਕ ਦੋਵੇਂ ਬਚਪਨ ਦੇ ਦੋਸਤ ਸਨ। ਉਹ ਚੇਨਈ ਦੀ ਇੱਕ ਆਈਟੀ ਕੰਪਨੀ ਵਿੱਚ ਇਕੱਠੇ ਕੰਮ ਕਰਦੇ ਸਨ।
ਪੁਲਿਸ ਨੇ ਦੱਸਿਆ ਕਿ ਦੋਸ਼ੀ (ਪਾਂਡੀ ਮਹੇਸ਼ਵਰੀ) ਨੇ ਲੜਕੀ (ਨੰਦਨੀ) ਨਾਲ ਵਿਆਹ ਕਰਨ ਲਈ ਆਪਣਾ ਲਿੰਗ ਬਦਲਿਆ ਅਤੇ ਲੜਕਾ (ਵੇਤਰੀਮਾਰਨ) ਬਣ ਗਿਆ। ਪਰ 25 ਸਾਲ ਦੀ ਨੰਦਿਨੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਗੁੱਸੇ ‘ਚ ਆ ਕੇ ਵੇਤਰੀਮਾਰਨ ਨੇ ਉਸ ਨੂੰ ਸਾੜ ਦਿੱਤਾ।
ਪੁਲਿਸ ਮੁਤਾਬਕ 23 ਦਸੰਬਰ ਨੰਦਿਨੀ ਦਾ ਜਨਮ ਦਿਨ ਸੀ। ਵੇਤਰੀਮਾਰਨ ਨੇ ਉਸ ਨੂੰ ਬੁਲਾਇਆ ਅਤੇ ਕੁਝ ਸਮਾਂ ਇਕੱਠੇ ਬਿਤਾਉਣ ਲਈ ਸੱਦਾ ਦਿੱਤਾ। ਉਹ ਦੋਵੇਂ ਖਰੀਦਦਾਰੀ ਕਰਨ ਗਏ ਸਨ, ਉਹ ਤਾਂਬਰਮ ਨੇੜੇ ਸਥਿਤ ਇੱਕ ਅਨਾਥ ਆਸ਼ਰਮ ਵੀ ਗਏ ਸਨ। ਫਿਰ ਵੇਤਰੀਮਾਰਨ ਨੇ ਨੰਦਨੀ ਨੂੰ ਕਿਹਾ ਕਿ ਮੈਂ ਤੈਨੂੰ ਘਰ ਛੱਡ ਦੇਵਾਂ। ਉਹ ਨੰਦਨੀ ਦੇ ਘਰ ਨੂੰ ਜਾਣ ਲੱਗੇ, ਰਸਤੇ ਵਿੱਚ ਇੱਕ ਸੁੰਨਸਾਨ ਜਗ੍ਹਾ ‘ਤੇ ਵੇਤਰੀਮਾਰਨ ਨੇ ਨੰਦਨੀ ਨੂੰ ਫੋਟੋ ਕਲਿੱਕ ਕਰਵਾਉਣ ਲਈ ਕਿਹਾ।
ਇਸ ਦੌਰਾਨ ਵੇਤਰੀਮਾਰਨ ਨੇ ਆਪਣੇ ਦੋਸਤ ਦੇ ਹੱਥ-ਪੈਰ ਬੰਨ੍ਹ ਦਿੱਤੇ, ਉਸ ਦੀ ਗਰਦਨ ਅਤੇ ਹੱਥਾਂ ‘ਤੇ ਬਲੇਡ ਨਾਲ ਹਮਲਾ ਕਰ ਦਿੱਤਾ, ਉਸ ‘ਤੇ ਪੈਟਰੋਲ ਪਾ ਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਨੇ ਦੱਸਿਆ ਕਿ 26 ਸਾਲਾ ਦੋਸ਼ੀ ਪਾਂਡੀ ਮਹੇਸ਼ਵਰੀ ਮਦੁਰਈ ਦੇ ਇਕ ਸਕੂਲ ‘ਚ ਨੰਦਿਨੀ ਨਾਲ ਪੜ੍ਹਦੀ ਸੀ। ਬਾਅਦ ਵਿੱਚ ਦੋਵੇਂ ਚੇਨਈ ਆ ਗਈਆਂ ਅਤੇ ਇੱਕ ਆਈਟੀ ਕੰਪਨੀ ਵਿੱਚ ਕੰਮ ਕਰਨ ਲੱਗੀਆਂ। ਪਾਂਡੀ ਨੰਦਿਨੀ ਨੂੰ ਪਿਆਰ ਕਰਨ ਲੱਗੀ। ਉਸ ਨਾਲ ਵਿਆਹ ਕਰਨ ਲਈ, ਪਾਂਡੀ ਨੇ ਆਪਣਾ ਲਿੰਗ ਬਦਲਿਆ ਅਤੇ ਵੇਤਰੀਮਾਰਨ ਬਣ ਗਈ। ਵੇਤਰੀਮਾਰਨ ਨੇ ਨੰਦਨੀ ਨੂੰ ਵਿਆਹ ਲਈ ਪ੍ਰਸਤਾਵਿਤ ਕੀਤਾ, ਪਰ ਉਸਨੇ ਇਨਕਾਰ ਕਰ ਦਿੱਤਾ, ਜਿਸ ਨਾਲ ਵੇਤਰੀਮਾਰਨ ਨਾਰਾਜ਼ ਹੋ ਗਿਆ।
ਪੁਲਿਸ ਨੇ ਥਲੰਬੂਰ ਤੋਂ ਨੰਦਿਨੀ ਦੀ ਅੱਧ-ਸੜੀ ਲਾਸ਼ ਬਰਾਮਦ ਕੀਤੀ ਹੈ। ਇਸ ਮਾਮਲੇ ‘ਚ ਪੁਲਿਸ ਨੇ 27 ਸਾਲਾ ਟਰਾਂਸਮੈਨ ਵੇਤਰੀਮਾਰਨ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਵਿਆਹ ਦੇ ਪ੍ਰਸਤਾਵ ਨੂੰ ਠੁਕਰਾਏ ਜਾਣ ‘ਤੇ ਉਸ ਨੇ ਕਥਿਤ ਤੌਰ ‘ਤੇ ਨੰਦਨੀ ਦਾ ਕਤਲ ਕੀਤਾ ਸੀ। ਅਦਾਲਤ ਨੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।












