ਐਲੋਨ ਮਸਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਮਾਲਕ ਮਸਕ ਨੇ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜ ‘ਅਲੈਗਜ਼ੈਂਡਰੇ ਡੀ ਮੋਰੇਸ’ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਮਸਕ ਚਾਹੁੰਦਾ ਹੈ ਕਿ ਜੱਜ ਅਸਤੀਫਾ ਦੇਵੇ ਜਾਂ ਸਰਕਾਰ ਦੁਆਰਾ ਮਹਾਦੋਸ਼ ਦੁਆਰਾ ਹਟਾ ਦਿੱਤਾ ਜਾਵੇ।
ਦੱਸ ਦਈਏ ਕਿ ਮੋਰੇਸ ਨੇ ਐਕਸ ਨੂੰ ਕੁਝ ਪ੍ਰਭਾਵਸ਼ਾਲੀ ਸ਼ਖਸੀਅਤਾਂ ਦੇ ਖਾਤਿਆਂ ਨੂੰ ਬਲੌਕ ਕਰਨ ਦਾ ਹੁਕਮ ਦਿੱਤਾ ਸੀ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਉਨ੍ਹਾਂ ਦੀ ਪਹੁੰਚ ਕੱਟਣ ਅਤੇ ਜੁਰਮਾਨਾ ਲਗਾਉਣ ਦੀ ਧਮਕੀ ਦਿੱਤੀ ਗਈ। ਜੱਜ ਨੇ ਕਿਹਾ ਕਿ ਮਸਕ ਐਕਸ ਦੀ ਵਰਤੋਂ ਅਪਰਾਧਿਕ ਸਾਧਨ ਵਜੋਂ ਕਰ ਰਿਹਾ ਹੈ। ਇਸ ਤੋਂ ਬਾਅਦ ਮਸਕ ਨੇ ਆਪਣੇ ਹੈਂਡਲ ਤੋਂ ਇਕ ਤੋਂ ਬਾਅਦ ਇਕ ਪੋਸਟ ਮਾਰ ਕੇ ਜੱਜ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਆਪਣੀ ਪੋਸਟ ਵਿੱਚ ਉਸਨੇ ਲਿਖਿਆ ਕਿ ‘ਐਕਸ ਜਲਦੀ ਹੀ ਪ੍ਰਕਾਸ਼ਿਤ ਕਰੇਗਾ ਜੋ ਵੀ ਮੰਗ ਅਲੈਗਜ਼ੈਂਡਰੇ ਨੇ ਕੀਤੀ ਹੈ ਅਤੇ ਇਹ ਬ੍ਰਾਜ਼ੀਲ ਦੇ ਕਾਨੂੰਨ ਦੀ ਕਿਵੇਂ ਉਲੰਘਣਾ ਕਰਦੀ ਹੈ। ਇਸ ਜੱਜ ਨੇ ਬੇਸ਼ਰਮੀ ਨਾਲ ਅਤੇ ਵਾਰ-ਵਾਰ ਸੰਵਿਧਾਨ ਅਤੇ ਬ੍ਰਾਜ਼ੀਲ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਸ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਮਹਾਂਦੋਸ਼ ਕੀਤਾ ਜਾਣਾ ਚਾਹੀਦਾ ਹੈ। ‘ਸ਼ਰਮ ਕਰੋ ਅਲੈਗਜ਼ੈਂਡਰ, ਸ਼ਰਮ ਕਰੋ।’
ਇੱਕ ਹੋਰ ਪੋਸਟ ਵਿੱਚ, ਮਸਕ ਨੇ ਲਿਖਿਆ, ‘ਡੀ ਮੋਰੇਸ ਭਾਰੀ ਜੁਰਮਾਨਾ ਲਗਾਉਣ ਅਤੇ ਬ੍ਰਾਜ਼ੀਲ ਤੋਂ ਐਕਸ ਤੱਕ ਪਹੁੰਚ ਨੂੰ ਕੱਟਣ ਦੀ ਧਮਕੀ ਦੇ ਰਿਹਾ ਹੈ। ਇਸ ਨਾਲ, ਅਸੀਂ ਸ਼ਾਇਦ ਬ੍ਰਾਜ਼ੀਲ ਵਿਚ ਸਾਰਾ ਮਾਲੀਆ ਗੁਆ ਦੇਵਾਂਗੇ ਅਤੇ ਸਾਨੂੰ ਉਥੇ ਆਪਣਾ ਦਫਤਰ ਵੀ ਬੰਦ ਕਰਨਾ ਪਏਗਾ, ਪਰ ਸਿਧਾਂਤ ਲਾਭ ਨਾਲੋਂ ਜ਼ਿਆਦਾ ਮਾਇਨੇ ਰੱਖਦਾ ਹੈ।
ਦੱਸਣਟੋਗ ਹੈ ਕਿ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਐਕਸ ‘ਤੇ ‘ਗਲਤ ਜਾਣਕਾਰੀ ਫੈਲਾ ਕੇ ਨਿਆਂ ‘ਚ ਰੁਕਾਵਟ ਪਾਉਣ’ ਦਾ ਦੋਸ਼ ਲਗਾ ਕੇ ਜਾਂਚ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਕੁਝ ਅਕਾਊਂਟ ਵੀ ਬਲਾਕ ਕਰ ਦਿੱਤੇ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਸ਼ਹੂਰ ਹਸਤੀਆਂ ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਦੇ ਸਮਰਥਕ ਸਨ।
ਪਰ, X ਨੇ ਇਹਨਾਂ ਸਾਰੇ ਖਾਤਿਆਂ ਨੂੰ ਮੁੜ ਸਰਗਰਮ ਕਰ ਦਿੱਤਾ। ਅਲੈਗਜ਼ੈਂਡਰ ਡੀ ਮੋਰੇਸ ਨੇ ਇਹਨਾਂ ਖਾਤਿਆਂ ਨੂੰ ਬਲੌਕ ਜਾਂ ਸੈਂਸਰ ਕਰਨ ਦਾ ਆਦੇਸ਼ ਦਿੱਤਾ, ਪਰ X ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।
ਏਐਫਪੀ ਦੀ ਰਿਪੋਰਟ ਮੁਤਾਬਕ ਜੱਜ ਨੇ ਕਿਹਾ, ‘ਐਕਸ ਨੇ ਉਨ੍ਹਾਂ ਸਾਰੇ ਬਲੌਕ ਕੀਤੇ ਖਾਤਿਆਂ ਨੂੰ ਮੁੜ ਸਰਗਰਮ ਕਰਕੇ ਨਿਆਂਇਕ ਹੁਕਮਾਂ ਦੀ ਉਲੰਘਣਾ ਕੀਤੀ ਹੈ, ਉਸ ਨੂੰ ਅਜਿਹਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।’
ਬ੍ਰਾਜ਼ੀਲ ਦੇ ਸਿਆਸਤਦਾਨ ਅਤੇ ਸੇਵਾਮੁਕਤ ਫੌਜੀ ਅਧਿਕਾਰੀ ਜਾਇਰ ਮੇਸੀਆਸ ਬੋਲਸੋਨਾਰੋ ਨੇ 2019 ਤੋਂ 2022 ਤੱਕ ਬ੍ਰਾਜ਼ੀਲ ਦੇ 38ਵੇਂ ਰਾਸ਼ਟਰਪਤੀ ਵਜੋਂ ਸੇਵਾ ਨਿਭਾਈ। ਮੋਰੇਸ ਦੀ ਅਗਵਾਈ ਵਾਲੀ ਟੀਐਸਈ ਨੇ ਬੋਲਸੋਨਾਰੋ ‘ਤੇ ਬ੍ਰਾਜ਼ੀਲ ਦੀ ਚੋਣ ਪ੍ਰਣਾਲੀ ਬਾਰੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਗਾਇਆ ਅਤੇ ਉਸਨੂੰ 2023 ਦੀਆਂ ਚੋਣਾਂ ਵਿੱਚ ਲੜਨ ਤੋਂ ਅਯੋਗ ਠਹਿਰਾਉਣ ਦੀ ਮੰਗ ਕੀਤੀ।
ਇਸ ਤੋਂ ਪਹਿਲਾਂ, ਡੇਲਾਵੇਅਰ ਕੋਰਟ ਆਫ ਚੈਂਸਰੀ ਦੇ ਜੱਜ ਨੇ ਮਸਕ ਦੀ 50 ਬਿਲੀਅਨ ਡਾਲਰ (ਲਗਭਗ 4.15 ਲੱਖ ਕਰੋੜ ਰੁਪਏ) ਦੀ ਪੈਕੇਜ ਯੋਜਨਾ ਨੂੰ ਰੱਦ ਕਰ ਦਿੱਤਾ ਸੀ ਅਤੇ ਪ੍ਰਾਪਤ ਸਾਰੀਆਂ ਵਾਧੂ ਰਕਮਾਂ ਵਾਪਸ ਕਰਨ ਦਾ ਹੁਕਮ ਦਿੱਤਾ ਸੀ। ਇਸ ਤੋਂ ਨਾਰਾਜ਼ ਹੋ ਕੇ ਮਸਕ ਨੇ ਆਪਣੀਆਂ ਦੋ ਵੱਡੀਆਂ ਕੰਪਨੀਆਂ ਨਿਊਰਲਿੰਕ ਅਤੇ ਸਪੇਸ-ਐਕਸ ਨੂੰ ਉਥੋਂ ਵਾਪਸ ਲੈ ਲਿਆ ਸੀ।
----------- Advertisement -----------
ਬ੍ਰਾਜ਼ੀਲ ਦੇ ਜੱਜ ਨੇ ਐਕਸ ‘ਤੇ ਪਾਬੰਦੀ ਲਗਾਉਣ ਦੀ ਦਿੱਤੀ ਧਮਕੀ
Published on
----------- Advertisement -----------
----------- Advertisement -----------












