ਚੇਨਈ ਵਿੱਚ ਬੁੱਧਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਇੱਥੇ ਧਰਮਲਿੰਗੇਸ਼ਵਰ ਮੰਦਰ ਦੇ ਤਲਾਬ ਵਿੱਚ ਡੁੱਬਣ ਕਾਰਨ 5 ਪੁਜਾਰੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਦੀ ਵੀ ਉਮਰ 24 ਸਾਲ ਤੋਂ ਵੱਧ ਨਹੀਂ ਹੈ। ਇੱਥੇ ਸਵੇਰੇ 10:30 ਵਜੇ ਦੇ ਕਰੀਬ ਇਕ ਧਾਰਮਿਕ ਰਸਮ ਚੱਲ ਰਹੀ ਸੀ। ਇਸ ਦੌਰਾਨ 25 ਪੁਜਾਰੀ ਤਲਾਬ ਵਿੱਚ ਸਨ।
ਇਸ ਦੌਰਾਨ 3 ਪੁਜਾਰੀ ਡੂੰਘੇ ਪਾਣੀ ‘ਚ ਡੁੱਬਣ ਲੱਗੇ, 2 ਪੁਜਾਰੀ ਉਨ੍ਹਾਂ ਨੂੰ ਬਚਾਉਣ ਲਈ ਗਏ ਪਰ ਉਹ ਵੀ ਉਨ੍ਹਾਂ ਨੂੰ ਨਹੀਂ ਬਚਾ ਸਕੇ ਅਤੇ ਸਾਰੇ ਪੰਜੇ ਪੁਜਾਰੀਆਂ ਦੀ ਪਾਣੀ ‘ਚ ਡੁੱਬ ਜਾਣ ਨਾਲ ਮੌਤ ਹੋ ਗਈ। ਪੁਲਿਸ ਵੱਲੋ ਮ੍ਰਿਤਕਾਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀਆਂ ਲਾਸ਼ਾਂ ਵੀ ਬਰਾਮਦ ਕਰ ਲਈਆਂ ਗਈਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
----------- Advertisement -----------
ਚੇਨਈ ‘ਚ ਵੱਡਾ ਹਾਦਸਾ, ਤਲਾਬ ‘ਚ ਡੁੱਬਣ ਕਾਰਨ 5 ਦੀ ਮੌ.ਤ
Published on
----------- Advertisement -----------
----------- Advertisement -----------












