ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤ-ਚੀਨ ਫੌਜ ਵਿਚਾਲੇ ਝੜਪ ਦੇ ਮੁੱਦੇ ‘ਤੇ ਅੱਜ ਲੋਕ ਸਭਾ ‘ਚ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ 9 ਦਸੰਬਰ, 2022 ਨੂੰ, ਪੀਐਲਏ ਧੜੇ (ਚੀਨੀ ਫੌਜ) ਨੇ ਤਵਾਂਗ ਸੈਕਟਰ ਦੇ ਯਾਂਗਤਸੇ ਖੇਤਰ ਵਿੱਚ, ਐਲਏਸੀ ਉੱਤੇ ਘੇਰਾਬੰਦੀ ਕਰਕੇ ਇੱਕਤਰਫਾ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਸਾਡੀ ਫੌਜ ਨੇ ਦ੍ਰਿੜਤਾ ਨਾਲ ਚੀਨ ਦੀ ਇਸ ਕੋਸ਼ਿਸ਼ ਦਾ ਸਾਹਮਣਾ ਕੀਤਾ। ਇਸ ਝੜਪ ਵਿੱਚ ਦੋਵਾਂ ਪਾਸਿਆਂ ਤੋਂ ਹੱਥੋਪਾਈ ਵੀ ਹੋਈ। ਭਾਰਤੀ ਫੌਜ ਨੇ ਬਹਾਦਰੀ ਨਾਲ ਚੀਨੀ ਸੈਨਿਕਾਂ ਨੂੰ ਘੇਰਨ ਤੋਂ ਰੋਕਿਆ ਅਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਮਜ਼ਬੂਰ ਕਰ ਦਿੱਤਾ। ਕੁਝ ਹੀ ਦੇਰ ਵਿੱਚ, ਸਾਡੇ ਸੈਨਿਕਾਂ ਨੇ ਚੀਨੀ ਸੈਨਿਕਾਂ ਨੂੰ ਪਿੱਛੇ ਕਰ ਦਿੱਤਾ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕੀ ਇਸ ਦੌਰਾਨ ਸਾਡੇ ਕਿਸੇ ਵੀ ਜਵਾਨ ਦੀ ਮੌਤ ਨਹੀਂ ਹੋਈ ਅਤੇ ਨਾ ਹੀ ਕੋਈ ਗੰਭੀਰ ਜ਼ਖਮੀ ਹੋਇਆ ਹੈ। ਅਧਿਕਾਰੀਆਂ ਦੇ ਦਖਲ ਤੋਂ ਬਾਅਦ ਪੀਐਲਏ ਦੇ ਜਵਾਨ ਵਾਪਸ ਪਰਤ ਗਏ। 11 ਦਸੰਬਰ ਨੂੰ ਭਾਰਤ ਦੇ ਸਥਾਨਕ ਫੌਜੀ ਅਧਿਕਾਰੀ ਨੇ ਪੀਐੱਲਏ ਦੇ ਅਧਿਕਾਰੀ ਨਾਲ ਮੀਟਿੰਗ ਕੀਤੀ ਅਤੇ ਘਟਨਾ ‘ਤੇ ਚਰਚਾ ਕੀਤੀ। ਉਨ੍ਹਾਂ ਨੂੰ ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣ ਲਈ ਕਿਹਾ ਗਿਆ ਹੈ।
----------- Advertisement -----------
ਚੀਨ ਨਾਲ ਝੜਪ ਦੇ ਮੁੱਦੇ ‘ਤੇ ਰਾਜਨਾਥ ਸਿੰਘ ਨੇ ਲੋਕ ਸਭਾ ‘ਚ ਦਿੱਤਾ ਜਵਾਬ, ਪੜ੍ਹੋ ਕੀ ਕਿਹਾ
Published on
----------- Advertisement -----------
----------- Advertisement -----------












