ਬੀਜਿੰਗ: ਚੀਨ ਕੋਵਿਡ-19 ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਤੀਜੇ ਸ਼ਹਿਰ ਵਿੱਚ ਵੀ ਲਾਕਡਾਊਨ ਲਗਾ ਦਿੱਤਾ ਹੈ। ਜਿਸ ਤੋਂ ਬਾਅਦ ਚੀਨ ਵਿੱਚ ਲਗਭਗ 20 ਮਿਲੀਅਨ ਲੋਕ ਆਪਣੇ ਘਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ।
ਚੀਨ ਦੇ ਸ਼ਹਿਰ ਅਨਿਆਂਗ ਵਿੱਚ ਸੋਮਵਾਰ ਨੂੰ ਲਾਕਡਾਊਨ ਦਾ ਐਲਾਨ ਕੀਤਾ ਗਿਆ ਜਦੋਂ Omicron ਦੇ ਦੋ ਮਾਮਲੇ ਦਰਜ ਕੀਤੇ ਗਏ। ਲਾਕਡਾਊਨ ਤੋਂ ਬਾਅਦ ਹੁਣ ਸਥਾਨਕ ਵਾਸੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਤੇ ਜ਼ਰੂਰੀ ਸਮਾਨ ਵੇਚਣ ਵਾਲੇ ਸਟੋਰਜ਼ ਤੋਂ ਇਲਾਵਾ ਸਾਰੇ ਸਟੋਰਜ਼ ਨੂੰ ਬੰਦ ਕਰ ਦਿੱਤਾ ਗਿਆ ਹੈ।
ਉਥੇ ਹੀ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਅਨਿਆਂਗ ਦਾ ਲਾਕਡਾਊਨ ਕਿੰਨਾਂ ਸਮਾਂ ਚੱਲੇਗਾ। ਦੱਸਣਯੋਗ ਹੈ ਕਿ ਮਹਾਂਮਾਰੀ ਦੀ ਸ਼ੁਰੂਆਤ ਸਮੇਂ 2020 ਦੀ ਸ਼ੁਰੂਆਤ ਵਿੱਚ ਵੁਹਾਨ ਤੇ ਹੁਬੇਈ ‘ਚ ਕੀਤੇ ਗਏ ਲਾਕਡਾਊਨ ਤੋਂ ਵੀ ਇਹ ਲਾਕਡਾਊਨ ਲੰਮੇਂ ਸਮੇਂ ਲਗਾਏ ਜਾ ਰਹੇ ਹਨ।