ਦੇਸ਼ ਭਰ ਵਿੱਚ ਬਰਸਾਤ ਦਾ ਦੌਰ ਜਾਰੀ ਹੈ। ਮੌਸਮ ਵਿਭਾਗ (IMD) ਨੇ ਵੀਰਵਾਰ (15 ਅਗਸਤ) ਨੂੰ 21 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।
ਕਸ਼ਮੀਰ ਵਿੱਚ 6 ਘੰਟਿਆਂ ਦੇ ਅੰਦਰ 3 ਜ਼ਿਲ੍ਹਿਆਂ ਕੁਲਗਾਮ, ਬਾਂਦੀਪੋਰਾ ਅਤੇ ਸ਼ੋਪੀਆਂ ਵਿੱਚ ਬੱਦਲ ਫਟ ਗਏ। ਪਹਿਲੀ ਘਟਨਾ ਦਮਹਾਲ ਕੁਲਗਾਮ ਵਿੱਚ ਵਾਪਰੀ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ।
ਬੱਦਲ ਫਟਣ ਦੀ ਦੂਜੀ ਘਟਨਾ ਬਾਂਦੀਪੋਰਾ ਦੇ ਦਾਦਪੋਰਾ ਵਿੱਚ ਵਾਪਰੀ ਜਿੱਥੇ ਸੜਕਾਂ ਅਤੇ ਫੁੱਟ ਪੁੱਲ ਨੂੰ ਨੁਕਸਾਨ ਪਹੁੰਚਿਆ। ਤੀਜੀ ਘਟਨਾ ਸ਼ੋਪੀਆਂ ਦੇ ਸੇਦੋ ਵਿੱਚ ਵਾਪਰੀ ਜਿੱਥੇ ਪਾਣੀ ਕਈ ਘਰਾਂ ਵਿੱਚ ਵੜ ਗਿਆ।
ਝਾਰਖੰਡ ਦੇ ਸਿਮਡੇਗਾ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ 3 ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਅਤੇ 5 ਜ਼ਖਮੀ ਹੋ ਗਏ। ਇਹ ਘਟਨਾ ਕੋਲੀਬਿਡਾ ਇਲਾਕੇ ਦੀ ਹੈ। ਇਹ ਖਿਡਾਰੀ ਮੈਚ ਖੇਡਣ ਦੀ ਤਿਆਰੀ ਕਰ ਰਹੇ ਸਨ।












