ਰਾਘਵ ਚੱਢਾ ਦੇ ਬਿਆਨ ਕਿ ਕਾਂਗਰਸ ਦੇ ਚਾਰ ਮੰਤਰੀ ਆਪ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਤੋਂ ਬਾਅਦ ਸਿਆਸਤ ਵਿੱਚ ਹਲਚਲ ਤੇਜ਼ ਹੋ ਗਈ ਹੈ। ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਟਵੀਟ ਕਰਦਿਆਂ ਹੋਇਆ ਲਿਿਖਆ ਹੈ ਕਿ ਕੁੱਝ ਮਹੀਨੇ ਬਾਅਦ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਲਈ ਦੂਜੀ ਪਾਰਟੀਆਂ ਦੇ ਕਈ ਆਗੂ ਆਪ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ। ਪਰ ਉਹ ਕਿਸੇ ਵੀ ਕੀਮਤ ਵਿੱਚ ਭ੍ਰਿਸ਼ਟਾਚਾਰੀ ਤੇ ਕ੍ਰਿਮੀਨਲ ਲੀਡਰਾਂ ਨੂੰ ਪਾਰਟੀ ਵਿੱਚ ਸ਼ਾਮਲ ਨਹੀਂ ਕਰਨਗੇ। ਦੱਸਦਈਏ ਕਿ ਕੁੱਝ ਸਮੇਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਵੀ ਲਾਈਵ ਹੋ ਕੇ ਦਾਅਵਾ ਕੀਤਾ ਸੀ ਕਿ ਕਾਂਗਰਸ ਦੇ ਵੱਡੀ ਗਿਣਤੀ ਵਿੱਚ ਵਿਧਾਇਕ ਉਨ੍ਹਾਂ ਨਾਲ ਸੰਪਰਕ ’ਚ ਹਨ ਤੇ ਆਪ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ।
ਦੁਜੇ ਪਾਸੇ ਭਗਵੰਤ ਮਾਨ ਨੇ ਵੀ ਇਸ ਤੇ ਪ੍ਰਤੀਕਿਰਿਆ ਦਿੱਤੀ ਹੈ ਤੇ ਕਿਹਾ ਕਿ ਕਾਂਗਰਸ ਦੀ ਸਰਕਾਰ ਜਾਣ ਵਾਲੀ ਹੈ ਤੇ ਮਹਿਜ਼ ਇੱਕ ਮਹੀਨਾ ਬਚਿਆ ਹੈ। ਇਸ ਲਈ ਉਨ੍ਹਾਂ ਦੇ ਵੱਡੇ ਨੇਤਾ ਜੰਮ ਕੇ ਪੰਜਾਬ ਨੂੰ ਲੁੱਟ ਰਹੇ ਹਨ ਤੇ ਉਹ ਕਿਸੀ ਵੀ ਬੇਈਮਾਨ ਨੇਤਾ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਨਹੀਂ ਕਰਨਗੇ।
ਤੁਹਾਨੂੰ ਦੱਸਦਈਏ ਕਿ ਆਪ ਆਗੂ ਰਾਘਵ ਚੱਢਾ ਨੇ ਅੱਜ ਸਵੇਰੇ ਵੱਡਾ ਖੁਲਾਸਾ ਕਰਦਿਆਂ ਬਿਆਨ ਦਿੱਤਾ ਸੀ ਕਿ ਕਾਂਗਰਸ ਦੇ 4 ਮੰੰਤਰੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣਾ ਚਾਹੁੰਦੇ ਨੇ ਤੇ ਇਹਨਾਂ ਮੰਤਰੀਆਂ ‘ਤੇ ਰੇਤ ਚੋਰੀ ਦੇ ਗੰਭੀਰ ਇਲਜ਼ਾਮ ਹਨ।ਚੱਢਾ ਨੇ ਕਹਿਣਾ ਸੀ ਕਿ ‘ਆਪ’ ਇਮਾਨਦਾਰ ਪਾਰਟੀ ਹੈ ਤੇ ਇਸ ‘ਚ ਅਜਿਹੇ ਲੋਕਾਂ ਲਈ ਥਾਂ ਨਹੀਂ।ਉਹਨਾਂ ਇਹ ਵੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਲੋਕਾਂ ਦੇ ਸਮਰਥਨ ਨੂੰ ਦੇਖਦਿਆ ਕਾਂਗਰਸੀ ਮੰਤਰੀ ਆਪ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ। ਪਰ ਆਪ ਵਿਚ ਉਹ ਹੀ ਲੋਕ ਸ਼ਾਮਲ ਹੋ ਸਕਦੇ ਨੇ, ਜਿਹੜੇ ਪਾਰਟੀ ਦੀ ਵਿਚਾਰਧਾਰਾ ਨੂੰ ਸਮਝਣ ਅਤੇ ਇਸ ‘ਤੇ ਅਮਲ ਕਰ ਸਕਣ।