ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਮੇਕ ਇੰਡੀਆ ਨੰਬਰ ਵਨ ਨੈਸ਼ਨਲ ਮਿਸ਼ਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਭਾਰਤ ਨੂੰ ਇੱਕ ਵਾਰ ਫਿਰ ਦੁਨੀਆ ਦਾ ਨੰਬਰ 1 ਦੇਸ਼ ਬਣਾਉਣਾ ਹੈ। ਦੇਸ਼ ਦੇ 130 ਕਰੋੜ ਲੋਕਾਂ ਨੂੰ ਇਸ ਮਿਸ਼ਨ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਅਜ਼ਾਦੀ ਨੂੰ 75 ਸਾਲ ਹੋ ਗਏ ਹਨ। ਇਨ੍ਹਾਂ ਸਾਲਾਂ ਵਿਚ ਅਸੀਂ ਬਹੁਤ ਕੁਝ ਹਾਸਲ ਕੀਤਾ ਹੈ ਪਰ ਫਿਰ ਵੀ ਸਾਡੇ ਤੋਂ ਬਾਅਦ ਆਜ਼ਾਦ ਹੋਏ ਜਾਪਾਨ, ਸਿੰਗਾਪੁਰ, ਜਰਮਨੀ ਸਾਡੇ ਤੋਂ ਅੱਗੇ ਹਨ। ਦੇਸ਼ ਦੇ ਹਰ ਨਾਗਰਿਕ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਭਾਰਤ ਕਿਉਂ ਪਿੱਛੇ ਰਹਿ ਗਿਆ ਹੈ।

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪ੍ਰਮਾਤਮਾ ਨੇ ਸਭ ਤੋਂ ਵਧੀਆ ਮਨੁੱਖ ਦਿੱਤੇ ਹਨ। ਜੇਕਰ ਅਸੀਂ ਇਸ ਨੂੰ ਲੀਡਰਾਂ ਦੇ ਹੱਥਾਂ ਵਿੱਚ ਛੱਡ ਦਿੱਤਾ ਤਾਂ ਅਸੀਂ ਫਿਰ 75 ਸਾਲ ਪਿੱਛੇ ਹੋ ਜਾਵਾਂਗੇ। ਇਹ ਮੁਹਿੰਮ ਕਿਸੇ ਪਾਰਟੀ ਦੀ ਨਹੀਂ ਹੈ। ਹੁਣ ਸਾਰਿਆਂ ਨੂੰ ਝਗੜੇ ਖਤਮ ਕਰਨੇ ਪੈਣਗੇ। ਜੇਕਰ ਸਾਰੇ ਇਕੱਠੇ ਹੁੰਦੇ ਹਨ, ਤਾਂ ਭਾਰਤ ਨੰਬਰ 1 ਮਾਡਿਊਲ ਬਣ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ 130 ਕਰੋੜ ਲੋਕ ਇਕੱਠੇ ਹੋਣ ਤਾਂ ਇੱਕ ਬਿਹਤਰ ਭਾਰਤ ਬਣਾਇਆ ਜਾ ਸਕਦਾ ਹੈ ਅਤੇ ਅਸੀਂ ਮੇਕ ਇੰਡੀਆ ਨੰਬਰ ਵਨ ਰਾਸ਼ਟਰੀ ਮਿਸ਼ਨ ਨੂੰ ਪੂਰਾ ਕਰ ਸਕਾਂਗੇ।












