June 28, 2026, 2:53 pm
----------- Advertisement -----------
HomeNewsLatest Newsਕਾਂਗਰਸ ਦੀ ‘ ਪਾੜੋ ਤੇ ਰਾਜ ਕਰੋ ’ ਦੀ ਨੀਤੀ ਅੱਜ ਵੀ...

ਕਾਂਗਰਸ ਦੀ ‘ ਪਾੜੋ ਤੇ ਰਾਜ ਕਰੋ ’ ਦੀ ਨੀਤੀ ਅੱਜ ਵੀ ਬਰਕਰਾਰ – ਰਵੀਇੰਦਰ ਸਿੰਘ

Published on

----------- Advertisement -----------

ਚੰਡੀਗੜ੍ਹ : – ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ  ਤੇ ਇਸ ਦੀ  ਲੀਡਰਸ਼ਿਪ ਨੇ ‘ ਪਾੜੋ ਤੇ ਰਾਜ ਕਰੋ’ ਦੀ ਨੀਤੀ ਤੇ ਵੱਖ-ਵੱਖ ਫਿਰਕਿਆਂ ਨੂੰ ਇੱਕਠੇ ਨਹੀ ਹੋਣ ਦਿੱਤਾ , ਜਿਸ ਕਾਰਨ ਘੱਟ ਗਿਣਤੀਆਂ ਰਾਜਸੀ , ਧਾਰਮਿਕ , ਸਮਾਜਿਕ ਤੇ ਆਰਥਕ ਮੰਚ ਤੇ ਉਭਰ  ਨਹੀ ਸਕੀਆਂ। ਰਵੀਇੰਦਰ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ , ਪ੍ਰਧਾਨ ਸੁਨੀਲ ਜਾਖੜ ਦੇ ਹਵਾਲੇ ਨਾਲ ਕਿਹਾ ਕਿ ਰਾਹੁਲ ਗਾਂਧੀ  ਨੇ ਸ਼ਿਮਲੇ ਜਾਣ ਸਮੇਂ ਉਨਾ ਨੂੰ ਨਾਲ ਰੱਖਦਿਆਂ ਭਰੋਸਾ ਦਿੱਤਾ ਸੀ ਕਿ ਉਹ ਪੰਜਾਬ ਦੇ ਮੁੱਖ – ਮੰਤਰੀ ਹੋਣਗੇ  ਪਰ ਕੈਪਟਨ ਅਮਰਿੰਦਰ ਸਿੰਘ  ਵੱਲੋਂ ਮੁੱਖ –ਮੰਤਰੀ ਦਾ ਅਹੁਦਾ ਛੱਡਣ ਬਾਅਦ ਸੁਨੀਲ ਜਾਖੜ ਨੂੰ ਬੜੇ ਕੂਟਨੀਤਕ ਢੰਗ ਨਾਲ ਇਕ ਪਾਸੇ ਕਰ ਦਿੱਤਾ ਕਿ  ਉਹ ਹਿੰਦੂ ਹਨ ਤੇ ਪੰਜਾਬ ਦਾ ਮੁੱਖ ਮੰਤਰੀ ਸਿੱਖ ਚਿਹਰਾ ਚਾਹੀਦਾ ਹੈ , ਜਿਸ ਨਾਲ ਹਿੰਦੂ – ਸਿੱਖ ਭਾਈਚਾਰੇ  ਚ ਅੰਦਰੂਨੀ ਮਤਭੇਦ ਪੈਦਾ ਹੋਣੇ  ਕੁਦਰਤੀ ਸਨ, ਇਸ ਕਾਰਨ   ਸੁਨੀਲ ਜਾਖੜ ਨੂੰ  ਨਿੱਜੀ ਤੇ ਜੰਨਤਕ ਜਲੀਲ ਹੋਣਾ ਪਿਆ। 

ਸੁਨੀਲ ਜਾਖੜ ਨੇ ਸੱਜਰੇ ਬਿਆਨ ਚ ਆਪਣੀ ਹੱਤਕ ਦਾ ਦਰਦ ਜਨਤਕ ਕੀਤਾ ਹੈ ਕਿ ਮੈਨੂੰ 42 ਫੀਸਦੀ  , ਸੁਖਜਿੰਦਰ ਸਿੰਘ ਰੰਧਾਵਾ  16 ਫੀਸਦੀ , ਮਹਾਰਾਣੀ ਪ੍ਰਨੀਤ ਕੌਰ  12 ਫੀਸਦੀ , ਨਵਜੋਤ ਸਿੰਘ ਸਿੱਧੂ 6 ਫੀਸਦੀ ਅਤੇ  ਚਰਨਜੀਤ ਸਿੰਘ ਚੰਨੀ  ਕੇਵਲ ਦੋ ਫੀਸਦੀ  ਹਾਸਲ ਕਰਕੇ ਮੁੱਖ ਮੰਤਰੀ  ਬਣਾ ਦਿੱਤੇ ਗਏ , ਜਾਖੜ ਦਾ ਦਰਦ ਵਾਜਬ ਹੈ। ਪੰਜਾਬ ਗੁਰੂਆਂ , ਪੀਰਾਂ ਦੀ ਧਰਤੀ ਹੈ। ਸਿੱਖ ਸਾਂਝੀ ਵਾਲਤਾ ਤੇ ਯਕੀਨ ਰੱਖਦੇ ਹਨ। ਸਚਖੰਡ ਹਰਿੰਮੰਦਰ ਸਾਹਿਬ ਦੇ ਦਰਵਾਜੇ ਸਭਨਾ ਲਈ 24 ਘੰਟੇ ਖੁਲੇ ਰਹਿੰਦੇ ਹਨ। ਸਿੱਖ ਧਰਮ ਚ ਜਾਤ-ਪਾਤ  , ਫਿਰਕਾਪ੍ਰਸਤੀ ਦਾ ਕੋਈ ਰੌਲਾ ਨਹੀ ਪਰ  ਕਾਂਗਰਸ ਪਾਰਟੀ ਹਮੇਸ਼ਾਂ ਹੀ ’ਪਾੜੋ ਤੇ ਰਾਜ ਕਰੋ’ ਦੀ ਨੀਤੀ ਤੇ ਚਲਦਿਆ ਭਾਰਤੀਆਂ ਨੂੰ ਫਿਰਕੂ ਲੀਹਾਂ ਤੇ ਅੰਗਰੇਜਾਂ ਵਾਂਗ ਵੰਡਿਆਂ । ਪੰਡਤ ਜਵਾਹਰ ਲਾਲ ਨਹਿਰੂ , ਇੰਦਰਾਗਾਂਧੀ ਨੂੰ ਸਿੱਖ ਹਮੇਸ਼ਾਂ ਰੜਕਦੇ ਸਨ ਜਿੰਨਾ ਅਜਾਦੀ ਸੰਗਰਾਮ ਚ ਅਥਾਹ ਕੁਰਬਾਨੀਆ ਕੀਤੀਆਂ । 

ਪਰ ਉਨਾਂ   ਪੰਜਾਬ ਸਬੰਧੀ  ਕੀਤੇ ਵਾਅਦੇ  ਪੂਰੇ ਕਰਨ ਦੀ ਥਾਂ , ਲੰਬਾ ਸਮਾਂ  ਪੰਜਾਬੀ ਸੂਬਾ ਹੀ ਬਣਨ ਨਹੀ ਦਿੱਤਾ ਜਦ ਕਿ ਆਂਧਰਾ ਪ੍ਰਦੇਸ਼ 1953 ਵਿੱਚ ਹੀ ਮਦਰਾਸ ਤੋਂ ਵੱਖਰਾ ਕਰਕੇ ਅਲੱਗ  ਪ੍ਰਾਂਤ ਬਣਾ ਦਿੱਤਾ ਸੀ । ਪਰ  ਇੰਦਰਾ ਗਾਂਧੀ ਨੇ  ਪੰਜਾਬ ਦੇ ਟੋਟੇ ਕਰਕੇ 1-11-1966 ਨੂੰ ਬੜੇ ਅੰਦੋਲਨਾ ਬਾਅਦ , ਇਸ ਨੂੰ ਮਾਨਤਾ ਦਿੱਤੀ ਗਈ । ਸਾਬਕਾ ਸਪੀਕਰ ਨੇ  ਬੜੇ ਅਫਸੋਸ ਨਾਲ ਕਿਹਾ ਕਿ ਇੰਦਰਾ ਗਾਂਧੀ ਵੱਲੋਂ  ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੇ ਫੌਜੀ ਹਮਲਾ ਕਰਕੇ , ਸ੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਨਾਲ ਉਡਾਇਆ , ਦਿੱਲੀ ਚ ਸਿੱਖ ਕਤਲ ਕੀਤੇ ਪੰਜਾਬ ਬਰਬਾਦ ਕਰਨ ਲਈ ਦਰਿਆਈ ਪਾਣੀਆਂ, ਡੈਮਾਂ ਤੇ ਖੁਦ ਕੰਟਰੋਲ ਕਰਕੇ , ਸੂਬੇ ਨੂੰ ਆਰਥਕ ਤੋਰ ਤੇ ਬਰਬਾਦ ਕੀਤਾ । 

ਰਵੀਇੰਦਰ ਸਿੰਘ ਮੁਤਾਬਕ , ਜੇਕਰ ਕਾਂਗਰਸੀ ਨੇਤਾਵਾਂ ਖਾਸ ਕਰਕੇ ਨਹਿਰੂ – ਇੰਦਰਾ ਨੇ ਦੇਸ਼ ਨੂੰ ਫਿਰਕੂ ਲੀਹਾਂ ਤੇ ਨਾ ਵੰਡਿਆਂ ਹੁੰਦਾ ਤਾਂ ਅੱਜ ਵਰਗੇ ਹਲਾਤ ਕਦੇ ਵੀ ਨਾ ਬਣਦੇ । ਅਜਾਦੀ ਬਾਅਦ ਧਰਮ – ਨਿਰਪੱਖ  ਸੋਚ ਮਜਬੂਤ ਹੋਣੀ ਚਾਹੀਦੀ ਸੀ  ਪਰ ਅਜਿਹਾ ਨਹੀ ਹੋ ਸਕਿਆ , ਜਿਸ ਦੇ ਸਿੱਟੇ ਵੱਜੋਂ ਘੱਟ ਗਿਣਤੀਆਂ ਨੂੰ ਹੁਕਮਰਾਨ ਬਰਬਾਦ ਕਰਨ ਤੇ ਤੁਲੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...