ਮਦਰ ਡੇਅਰੀ ਨੇ ਧਾਰਾ ਬ੍ਰਾਂਡ ਦੇ ਤਹਿਤ ਵਿਕਣ ਵਾਲੇ ਆਪਣੇ ਖਾਣ ਵਾਲੇ ਤੇਲ ਦੀ ਅਧਿਕਤਮ ਪ੍ਰਚੂਨ ਕੀਮਤ (MRP) ਵਿੱਚ ਫੌਰੀ ਪ੍ਰਭਾਵ ਨਾਲ ਭਾਰੀ ਕਟੌਤੀ ਕੀਤੀ ਹੈ। ਹੁਣ ਇਨ੍ਹਾਂ ਦੀ ਕੀਮਤ ਵਿੱਚ 15 ਤੋਂ 20 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਘੱਟ MRP ਵਾਲੇ ਸਟਾਕ ਦੇ ਅਗਲੇ ਹਫਤੇ ਬਾਜ਼ਾਰ ‘ਚ ਆਉਣ ਦੀ ਉਮੀਦ ਹੈ।
ਮਦਰ ਡੇਅਰੀ ਦੇ ਬੁਲਾਰੇ ਨੇ ਦੱਸਿਆ ਕਿ ਧਾਰਾ ਖਾਣ ਵਾਲੇ ਤੇਲ ਦੀ ਐਮਆਰਪੀ ਵੱਖ-ਵੱਖ ਕਿਸਮਾਂ ਵਿੱਚ ਤੁਰੰਤ ਪ੍ਰਭਾਵ ਨਾਲ 15-20 ਰੁਪਏ ਪ੍ਰਤੀ ਲੀਟਰ ਘਟਾਈ ਜਾ ਰਹੀ ਹੈ। ਇਹ ਕਟੌਤੀ ਵੱਡੇ ਪੱਧਰ ‘ਤੇ ਸੋਇਆਬੀਨ ਤੇਲ, ਰਾਈਸ ਬ੍ਰੈਨ ਆਇਲ, ਸੂਰਜਮੁਖੀ ਅਤੇ ਮੂੰਗਫਲੀ ਦੇ ਤੇਲ ਵਰਗੇ ਵੇਰੀਐਂਟਸ ਲਈ ਕੀਤੀ ਗਈ ਹੈ।
ਧਾਰਾ ਰਿਫਾਇੰਡ ਸੋਇਆਬੀਨ ਆਇਲ (1 ਲਿਟਰ ਪੈਕ) ਦੀ ਐਮਆਰਪੀ 170 ਰੁਪਏ ਤੋਂ ਘਟਾ ਕੇ 150 ਰੁਪਏ ਕਰ ਦਿੱਤੀ ਗਈ ਹੈ। ਧਾਰਾ ਰਿਫਾਇੰਡ ਰਾਈਸ ਬਰਾਨ ਆਇਲ ਦੀ ਐਮਆਰਪੀ ਹੁਣ 190 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 170 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਕੰਪਨੀ ਨੇ ਧਾਰਾ ਰਿਫਾਇੰਡ ਸਨਫਲਾਵਰ ਆਇਲ ਦੀ ਐਮਆਰਪੀ 175 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 160 ਰੁਪਏ ਕਰ ਦਿੱਤੀ ਹੈ।
----------- Advertisement -----------
ਕੁਕਿੰਗ ਆਇਲ ਦੇ ਘਟੇ ਰੇਟ,15 ਤੋਂ 20 ਰੁਪਏ ਪ੍ਰਤੀ ਲੀਟਰ ਹੋਇਆ ਸਸਤਾ, ਪੜ੍ਹੋ ਨਵੀਆਂ ਕੀਮਤਾਂ
Published on
----------- Advertisement -----------
----------- Advertisement -----------