ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 16.07.2023 (ਐਤਵਾਰ) ਨੂੰ ਕੰਡਕਟਰਾਂ ਅਤੇ ਡਰਾਈਵਰਾਂ ਦੀ ਭਰਤੀ ਲਈ ਇਮਤਿਹਾਨ ਲਿਆ ਜਾਵੇਗਾ, ਅਨੁਮਾਨ ਹੈ ਕਿ ਲਗਭਗ 70,000 ਉਮੀਦਵਾਰ ਪ੍ਰੀਖਿਆ ਦੇਣ ਲਈ ਪਹੁੰਚਣਗੇ। ਇਸ ਦੇ ਨਾਲ ਹੀ CTU ਉਹਨਾਂ ਨੂੰ ਪ੍ਰੀਖਿਆ ਕੇਂਦਰ ਤੱਕ ਲਿਜਾਣ ਲਈ ਰੇਲਵੇ ਸਟੇਸ਼ਨ, ISBT-17 ਅਤੇ 43 ਤੋਂ ਵਿਸ਼ੇਸ਼ ਸ਼ਟਲ ਬੱਸਾਂ ਚਲਾਏਗਾ। AC ਅਤੇ Non-AC ਬੱਸ ਦਾ ਕਿਰਾਇਆ 20 ਰੁਪਏ ਹੋਵੇਗਾ।
ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਡਾਇਰੈਕਟਰ ਟਰਾਂਸਪੋਰਟ ਦਫ਼ਤਰ ਵੱਲੋਂ ਇਨ੍ਹਾਂ ਭਰਤੀਆਂ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਉਮੀਦਵਾਰ ਲਈ ਇਨ੍ਹਾਂ ਭਰਤੀਆਂ ਲਈ 10 ਅਪ੍ਰੈਲ ਤਕ ਅਪਲਾਈ ਕਰਨ ਦੀ ਆਖਰੀ ਤਰੀਕ ਤੈਅ ਕੀਤੀ ਗਈ ਸੀ। ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਕੁੱਲ 177 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਰਾਹੀਂ ਹੋਵੇਗੀ। ਲਿਖਤੀ ਪ੍ਰੀਖਿਆ ਵਿੱਚ 100 ਪ੍ਰਸ਼ਨ ਹੋਣਗੇ। ਇਹ ਪ੍ਰੀਖਿਆ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿੱਚ ਹੋਵੇਗੀ। ਲਿਖਤੀ ਪ੍ਰੀਖਿਆ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਇੰਟਰਵਿਊ ਦੌਰ ਵਿੱਚ ਹਾਜ਼ਰ ਹੋਣਾ ਪਵੇਗਾ।
ਵਿਸ਼ੇਸ਼ ਮਿਤੀਆਂ
ਅਰਜ਼ੀ ਦੀ ਸ਼ੁਰੂਆਤੀ ਮਿਤੀ: 16 ਮਾਰਚ 2023
ਅਰਜ਼ੀ ਦੀ ਆਖਰੀ ਮਿਤੀ: 10 ਅਪ੍ਰੈਲ 2023
ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ: 15 ਅਪ੍ਰੈਲ 2023
ਲਿਖਤੀ ਪ੍ਰੀਖਿਆ: 16-07-2023
----------- Advertisement -----------
CTU ‘ਚ ਡਰਾਈਵਰ ਤੇ ਕੰਡਕਟਰ ਦੀ ਭਰਤੀ ਲਈ ਭਲਕੇ ਹੋਵੇਗੀ ਲਿਖਤੀ ਪ੍ਰੀਖਿਆ, ਪੜ੍ਹੋ ਇਸ ਨਾਲ ਜੁੜੀ ਸਾਰੀ ਜਾਣਕਾਰੀ
Published on
----------- Advertisement -----------
----------- Advertisement -----------












