ਹਰਿਆਣਾ ਦੇ ਕੁਰੂਕਸ਼ੇਤਰ ਦੇ ਪਿੰਡ ਉਮਰੀ ਵਿੱਚ ਸੋਮਵਾਰ ਨੂੰ ਭਾਜਪਾ ਵੱਲੋਂ ਦਲਿਤ ਸਨਮਾਨ ਸਵਾਭਿਮਾਨ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ‘ਚ ਹਿੱਸਾ ਲੈਣ ਲਈ ਕੇਂਦਰੀ ਮੰਤਰੀ ਅਤੇ ਸਾਬਕਾ ਸੀਐੱਮ ਮਨੋਹਰ ਲਾਲ ਵੀ ਪਹੁੰਚ ਚੁੱਕੇ ਹਨ।
ਇਹ ਪ੍ਰੋਗਰਾਮ ਗੁਰੂ ਰਵਿਦਾਸ ਯਾਦਗਾਰੀ ਅਸਥਾਨ ਵਿਖੇ ਕਰਵਾਇਆ ਜਾ ਰਿਹਾ ਹੈ। ਮੰਚ ‘ਤੇ ਸਾਬਕਾ ਸੀਐਮ ਸਮੇਤ ਕਈ ਨੇਤਾ ਮੌਜੂਦ ਹਨ। ਦੱਸ ਦੇਈਏ ਕਿ ਗੁਰੂ ਰਵਿਦਾਸ ਯਾਦਗਾਰੀ ਸਥਾਨ ਦੇ ਨਿਰਮਾਣ ਦਾ ਐਲਾਨ ਮਨੋਹਰ ਲਾਲ ਖੱਟਰ ਨੇ ਅੱਜ ਦੇ ਹੀ ਦਿਨ ਕੀਤਾ ਸੀ ਜਦੋਂ ਉਹ ਮੁੱਖ ਮੰਤਰੀ ਸਨ। ਇਸ ਪ੍ਰੋਗਰਾਮ ‘ਚ ਮੁੱਖ ਮਹਿਮਾਨ ਮਨੋਹਰ ਲਾਲ ਦੇ ਨਾਲ-ਨਾਲ ਰਾਜ ਸਭਾ ਮੈਂਬਰ ਦੁਸ਼ਯੰਤ ਗੌਤਮ, ਹਰਿਆਣਾ ਦੇ ਰਾਜ ਮੰਤਰੀ ਸੁਭਾਸ਼ ਸੁਧਾ ਸਮੇਤ ਕਈ ਨੇਤਾ ਵੀ ਪਹੁੰਚ ਚੁੱਕੇ ਹਨ। ਭਾਜਪਾ ਆਗੂ ਅਤੇ ਮੰਤਰੀ ਭਾਜਪਾ ਸਰਕਾਰ ਵੱਲੋਂ ਦਲਿਤ ਭਾਈਚਾਰੇ ਲਈ ਕੀਤੇ ਕੰਮਾਂ ਦੀ ਜਾਣਕਾਰੀ ਦੇ ਕੇ ਚੋਣਾਂ ਵਿੱਚ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕਰਨਗੇ।
----------- Advertisement -----------
ਕੁਰੂਕਸ਼ੇਤਰ ‘ਚ ਭਾਜਪਾ ਦਾ ਦਲਿਤ ਸਨਮਾਨ ਸਵਾਭਿਮਾਨ ਸਮਾਰੋਹ: ਕੇਂਦਰੀ ਮੰਤਰੀ ਮਨੋਹਰ ਲਾਲ ਸਮੇਤ ਕਈ ਨੇਤਾ ਪਹੁੰਚੇ
Published on
----------- Advertisement -----------
----------- Advertisement -----------









