ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 3 ਸਤੰਬਰ ਨੂੰ ਹਰਿਆਣੇ ਦਾ ਦੌਰਾ ਕਰਨਗੇ। ਕੇਜਰੀਵਾਲ ਐਤਵਾਰ ਨੂੰ ਹੋਣ ਵਾਲੇ ਇੱਕ ਸ਼ਾਨਦਾਰ ਸਮਾਰੋਹ ਵਿੱਚ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਸਰਕਲ ਇੰਚਾਰਜਾਂ ਨੂੰ ਸਹੁੰ ਚੁਕਾਉਣਗੇ। ਜੀਂਦ ‘ਚ ਤਿਰੰਗਾ ਯਾਤਰਾ ਅਤੇ ਪੰਚਕੂਲਾ ‘ਚ ਬਿਜਲੀ ਅੰਦੋਲਨ ਸ਼ੁਰੂ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਸਾਲ ਤੀਜੀ ਵਾਰ ਹਰਿਆਣੇ ‘ਚ ਆ ਰਹੇ ਹਨ।
ਆਪ’ ਸੂਬਾ ਪ੍ਰਚਾਰ ਕਮੇਟੀ ਦੇ ਚੇਅਰਮੈਨ ਡਾ: ਅਸ਼ੋਕ ਤੰਵਰ ਅਤੇ ਕੌਮੀ ਸੰਯੁਕਤ ਸਕੱਤਰ ਚੌਧਰੀ ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਿਆਣਾ ਵਿੱਚ 4000 ਅਹੁਦੇਦਾਰ ਨਿਯੁਕਤ ਕੀਤੇ ਗਏ ਹਨ। ਇੱਕ ਦਿਨ ਪਹਿਲਾਂ 1338 ਸਰਕਲ ਇੰਚਾਰਜ ਨਿਯੁਕਤ ਕੀਤੇ ਗਏ ਹਨ। ਭਿਵਾਨੀ ਵਿੱਚ ਹੋਣ ਵਾਲਾ ਸਹੁੰ ਚੁੱਕ ਸਮਾਗਮ ਇਤਿਹਾਸਕ ਹੋਵੇਗਾ। ਇਸ ਤੋਂ ਪਹਿਲਾਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਹੁੰ ਚੁਕਾਈ। ਹੁਣ ਅਰਵਿੰਦ ਕੇਜਰੀਵਾਲ ਸਰਕਲ ਇੰਚਾਰਜਾਂ ਨੂੰ ਸਹੁੰ ਚੁਕਾਉਣਗੇ।