ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਵਿੱਚ ਜੀ-20 ਸੰਮੇਲਨ ਤੋਂ ਪਹਿਲਾਂ ਸੜਕ ਦੇ ਕਿਨਾਰੇ ਸ਼ਿਵਲਿੰਗ ਦੇ ਆਕਾਰ ਦੇ ਫੁਹਾਰੇ ਲਗਵਾਉਣ ਬਾਰੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਨੇ ਕਿਹਾ, ‘ਇਹ ਫੁਹਾਰੇ ਸਿਰਫ਼ ਸਜਾਵਟੀ ਵਸਤੂਆਂ ਹਨ। ਸ਼ਿਵਲਿੰਗ ਨਹੀਂ ਹਨ। ਤੁਸੀਂ ਸਭ ਕੁਝ ਉਸੇ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਤੁਸੀਂ ਦੇਖਣਾ ਚਾਹੁੰਦੇ ਹੋ।

ਦੱਸ ਦਈਏ ਕਿ ਸ਼ੁੱਕਰਵਾਰ, 1 ਸਤੰਬਰ ਨੂੰ ਪਾਲਮ ਖੇਤਰ ਵਿੱਚ ਯਕਸ਼ਿਨੀ ਦੀਆਂ ਮੂਰਤੀਆਂ ਤੋਂ ਪਰਦਾ ਹਟਾਉਣ ਤੋਂ ਬਾਅਦ, LG ਨੇ ਕਿਹਾ, ‘ਸਾਡੇ ਡੈਲੀਗੇਟ ਇਸ ਰਸਤੇ ਤੋਂ ਲੰਘਣਗੇ। ਅਸੀਂ ਇੱਥੇ ਯਕਸ਼ਿਨੀ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਹਨ। ਤੁਸੀਂ ਇਸ ਨੂੰ ਦੇਵੀ ਕਹੋਗੇ। ਕਹਿਣ ਨੂੰ ਕੁਝ ਵੀ ਕਿਹਾ ਜਾ ਸਕਦਾ ਹੈ। ਦੇਸ਼ ਦੇ ਹਰ ਕਣ ਵਿੱਚ ਰੱਬ ਹੈ।
ਦੂਜੇ ਪਾਸੇ ‘ਆਪ’ ਨੇ ਸ਼ੁੱਕਰਵਾਰ ਨੂੰ ਐਲਜੀ ਸਕਸੈਨਾ ਵਿਰੁੱਧ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸ਼ਿਕਾਇਤ ਦਰਜ ਕਰਵਾਈ। ‘ਆਪ’ ਵਿਧਾਇਕ ਦੁਰਗੇਸ਼ ਪਾਠਕ ਨੇ ਕਿਹਾ, ‘ਸ਼ਿਵਲਿੰਗ ‘ਤੇ ਸੀਵਰੇਜ ਦਾ ਪਾਣੀ ਵਹਿ ਰਿਹਾ ਹੈ, ਜਿਸ ਕਾਰਨ ਹਿੰਦੂਆਂ ਨੂੰ ਡੂੰਘਾ ਸਦਮਾ ਪਹੁੰਚ ਰਿਹਾ ਹੈ।’ ਜ਼ਿਕਰਯੋਗ ਹੈ ਕਿ 9-10 ਸਤੰਬਰ ਨੂੰ ਦਿੱਲੀ ‘ਚ ਜੀ-20 ਸੰਮੇਲਨ ਹੋਣ ਜਾ ਰਿਹਾ ਹੈ। ਇਸ ‘ਚ ਅਮਰੀਕੀ ਰਾਸ਼ਟਰਪਤੀ ਬਾਈਡੇਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਤ ਕਈ ਗਲੋਬਲ ਨੇਤਾਵਾਂ ਦੇ ਸ਼ਾਮਲ ਹੋਣ ਦੀ ਚਰਚਾ ਹੈ। ਅਜਿਹੇ ‘ਚ ਰਾਸ਼ਟਰੀ ਰਾਜਧਾਨੀ ਨੂੰ ਸੁੰਦਰ ਬਣਾਉਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ।












