August 2, 2026, 10:17 am
----------- Advertisement -----------
HomeNewsBreaking Newsਪ੍ਰਸ਼ਾਂਤ ਮਹਾਸਾਗਰ 'ਚ ਨਿਊ ਕੈਲੇਡੋਨੀਆ ਵਿੱਚ ਫਰਾਂਸ ਦੇ ਖਿਲਾਫ ਪ੍ਰਦਰਸ਼ਨ, 5 ਲੋਕਾਂ...

ਪ੍ਰਸ਼ਾਂਤ ਮਹਾਸਾਗਰ ‘ਚ ਨਿਊ ਕੈਲੇਡੋਨੀਆ ਵਿੱਚ ਫਰਾਂਸ ਦੇ ਖਿਲਾਫ ਪ੍ਰਦਰਸ਼ਨ, 5 ਲੋਕਾਂ ਦੀ ਮੌਤ, 200 ਗ੍ਰਿਫਤਾਰ

Published on

----------- Advertisement -----------

ਫਰਾਂਸ ਤੋਂ 16 ਹਜ਼ਾਰ ਕਿਲੋਮੀਟਰ ਦੂਰ ਦੱਖਣੀ ਪ੍ਰਸ਼ਾਂਤ ਮਹਾਸਾਗਰ ‘ਚ ਸਥਿਤ ਨਿਊ ਕੈਲੇਡੋਨੀਆ ਟਾਪੂ ‘ਤੇ ਵੋਟਿੰਗ ਨਿਯਮਾਂ ਨੂੰ ਲੈ ਕੇ ਤਿੰਨ ਦਿਨਾਂ ਤੋਂ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਇਸ ਟਾਪੂ ‘ਤੇ 171 ਸਾਲਾਂ ਤੋਂ ਫਰਾਂਸ ਦਾ ਕਬਜ਼ਾ ਹੈ। ਦੰਗਿਆਂ ‘ਚ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 64 ਜ਼ਖਮੀ ਹਨ।

ਦੱਸ ਦਈਏ ਕਿ ਪੁਲਿਸ ਨੇ 200 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫਰਾਂਸ ਸਰਕਾਰ ਨੇ ਖੁਦ ਸੰਸਦ ‘ਚ ਇਹ ਜਾਣਕਾਰੀ ਦਿੱਤੀ ਹੈ। ਸਰਕਾਰ ਨੇ ਉੱਥੇ 12 ਦਿਨਾਂ ਲਈ ਐਮਰਜੈਂਸੀ ਲਗਾ ਦਿੱਤੀ ਹੈ। ਇਸ ਦੌਰਾਨ ਕਿਸੇ ਵੀ ਵਿਅਕਤੀ ਦੇ ਬਾਹਰ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਹਵਾਈ ਅੱਡਿਆਂ ਅਤੇ ਬੰਦਰਗਾਹਾਂ ਦੀ ਸੁਰੱਖਿਆ ਲਈ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਫੌਜ ਦੇ ਟੈਂਕ ਸੜਕਾਂ ‘ਤੇ ਗਸ਼ਤ ਕਰ ਰਹੇ ਹਨ।

ਨਾਲ ਹੀ ਫ੍ਰੈਂਚ ਨਿਊਜ਼ ਚੈਨਲ ਫਰਾਂਸ 24 ਦੇ ਅਨੁਸਾਰ, ਫਰਾਂਸ ਨੇ ਹਾਲ ਹੀ ਵਿੱਚ ਨਿਊ ਕੈਲੇਡੋਨੀਆ ਵਿੱਚ ਵੋਟਿੰਗ ਨਿਯਮਾਂ ਨੂੰ ਬਦਲਣ ਵਾਲਾ ਇੱਕ ਬਿੱਲ ਪਾਸ ਕੀਤਾ ਸੀ। ਇਸ ਬਿੱਲ ਤਹਿਤ ਨਿਊ ਕੈਲੇਡੋਨੀਆ ਦੇ ਮੂਲ ਨਿਵਾਸੀਆਂ ਤੋਂ ਇਲਾਵਾ ਫਰਾਂਸ ਤੋਂ ਉਥੇ ਆ ਕੇ ਵਸੇ ਲੋਕਾਂ ਨੂੰ ਵੀ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਉੱਥੇ ਦੀਆਂ ਤਿੰਨ ਨਗਰ ਪਾਲਿਕਾਵਾਂ ‘ਚ 5 ਹਜ਼ਾਰ ਤੋਂ ਵੱਧ ਪ੍ਰਦਰਸ਼ਨਕਾਰੀ ਬਿੱਲ ਦਾ ਵਿਰੋਧ ਕਰ ਰਹੇ ਹਨ। ਨਿਊ ਕੈਲੇਡੋਨੀਆ ਇੱਕ ਟਾਪੂ ਹੈ। ਪ੍ਰਦਰਸ਼ਨਕਾਰੀਆਂ ਨੇ ਵੱਖ-ਵੱਖ ਥਾਵਾਂ ‘ਤੇ ਬੈਰੀਕੇਡ ਲਗਾ ਦਿੱਤੇ ਹਨ, ਜਿਸ ਕਾਰਨ ਜ਼ਰੂਰੀ ਸੇਵਾਵਾਂ ਠੱਪ ਹੋ ਗਈਆਂ ਹਨ।

ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਵਿੱਚ ਦੁਕਾਨਾਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਕਈ ਦੁਕਾਨਾਂ ਨੂੰ ਅੱਗ ਲਾ ਦਿੱਤੀ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਹੁਣ ਫਰਾਂਸ ਤੋਂ ਵੱਖ ਹੋਣਾ ਚਾਹੁੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਨਿਊ ਕੈਲੇਡੋਨੀਆ ਦੇ ਲੋਕ ਵੱਖਰੇ ਦੇਸ਼ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਉੱਥੇ ਸਿਰਫ਼ 1800 ਪੁਲਿਸ ਮੁਲਾਜ਼ਮ ਮੌਜੂਦ ਹਨ। ਸਰਕਾਰ ਨੇ ਦੰਗਿਆਂ ਨੂੰ ਰੋਕਣ ਲਈ ਟਿਕ ਟਾਕ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ।

ਇਨ੍ਹਾਂ ਦੰਗਿਆਂ ਦਾ ਅਸਰ ਗੁਆਂਢੀ ਦੇਸ਼ ਆਸਟ੍ਰੇਲੀਆ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਪੇਨੀ ਵੋਂਗ ਨੇ ਲੋਕਾਂ ਨੂੰ ਨਿਊ ਕੈਲੇਡੋਨੀਆ ਨਾ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਿਚ ਸ਼ਾਂਤੀ ਹੋਣੀ ਚਾਹੀਦੀ ਹੈ। ਆਸਟ੍ਰੇਲੀਆ ਸਰਕਾਰ ਗੱਲਬਾਤ ਦੇ ਹੱਕ ਵਿਚ ਹੈ। ਵੋਂਗ ਨੇ ਨਿਊ ਕੈਲੇਡੋਨੀਆ ਦੇ ਲੋਕਾਂ ਨੂੰ ਕਿਹਾ ਹੈ ਕਿ ਤੁਹਾਨੂੰ ਗੱਲਬਾਤ ਦਾ ਰਾਹ ਚੁਣਨਾ ਚਾਹੀਦਾ ਹੈ।

ਬ੍ਰਿਟਿਸ਼ ਮਲਾਹ ਜੇਮਸ ਕੁੱਕ ਵਪਾਰ ਦੇ ਇਰਾਦੇ ਨਾਲ 1774 ਵਿੱਚ ਨਿਊ ਕੈਲੇਡੋਨੀਆ ਪਹੁੰਚਿਆ। ਇਸ ਤੋਂ ਬਾਅਦ ਉਸ ਨੇ ਉਥੋਂ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ। ਫਰਾਂਸੀਸੀ ਮਲਾਹ ਐਂਟੋਨੀ ਡੀ ਬਰੂਨੀ ਵੀ ਵਪਾਰ ਵਧਾਉਣ ਲਈ ਉੱਥੇ ਪਹੁੰਚ ਗਿਆ। 1841 ਵਿਚ ਬਰਤਾਨੀਆ ਦੀ ਲੰਡਨ ਮਿਸ਼ਨਰੀ ਸੁਸਾਇਟੀ ਨੇ ਉਥੇ ਆਪਣਾ ਡੇਰਾ ਲਾਇਆ। ਉਸ ਸਮੇਂ ਫਰਾਂਸ ਅਤੇ ਬਰਤਾਨੀਆ ਵਿਚਕਾਰ ਵੱਧ ਤੋਂ ਵੱਧ ਦੇਸ਼ਾਂ ਉੱਤੇ ਕਬਜ਼ਾ ਕਰਨ ਦਾ ਮੁਕਾਬਲਾ ਸੀ।ਇਸ ਕਾਰਨ ਫਰਾਂਸ ਨੇ 1843 ਤੋਂ ਉੱਥੇ ਆਪਣੀ ਜਲ ਸੈਨਾ ਭੇਜਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਦੋਹਾਂ ਵਿਚਕਾਰ ਯੁੱਧ ਹੋਇਆ ਅਤੇ 1853 ਵਿਚ ਫਰਾਂਸ ਨੇ ਪੂਰੇ ਟਾਪੂ ‘ਤੇ ਕਬਜ਼ਾ ਕਰ ਲਿਆ। ਉਦੋਂ ਤੋਂ ਲੈ ਕੇ ਅੱਜ ਤੱਕ ਇਹ ਫਰਾਂਸ ਦੇ ਕਬਜ਼ੇ ਹੇਠ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ਦੇ ਸੈਕਟਰ 42 ’ਚ ਵਕੀਲ ਨੇ ਔਰਤ ’ਤੇ ਚਲਾਈ ਗੋਲੀ 

ਚੰਡੀਗੜ੍ਹ ਦੇ ਸੈਕਟਰ-42 ਸਥਿਤ ਗਰਲਜ਼ ਕਾਲਜ ਦੇ ਸਾਹਮਣੇ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਉਸ...

ਸਾਬਕਾ MLA ਮਦਨ ਲਾਲ ਜਲਾਲਪੁਰ ‘ਤੇ ਕਾਂਗਰਸ ਦਾ ਵੱਡਾ ਐਕਸ਼ਨ, ਪਾਰਟੀ ਦੀ ਮੈਂਬਰਸ਼ਿਪ ਤੋਂ ਕੀਤਾ ਗਿਆ ਮੁਅੱਤਲ

ਕਾਂਗਰਸ ਵੱਲੋਂ ਸਾਬਕਾ MLA ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਉਨ੍ਹਾਂ ਨੂੰ ਪਾਰਟੀ ਤੋਂ...

ਕਰਤਾਰਪੁਰ ਲਾਂਘਾ: ਕੇਂਦਰ ਦੇ ਜਵਾਬ ਤੋਂ ਬਾਅਦ SGPC ਦਾ ਰੁਖ਼, ਧਾਮੀ ਬੋਲੇ- ਫੈਸਲਾ ਸਿੱਖ ਭਾਵਨਾਵਾਂ ਅਨੁਸਾਰ ਹੋਵੇ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਲੰਬੇ ਸਮੇਂ ਤੋਂ ਬੰਦ ਰਹਿਣ ਦੇ...

ਅਗਸਤ ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ

ਅੱਜ ਅਗਸਤ ਦੇ ਪਹਿਲੇ ਦਿਨ 19 ਕਿਲੋਗ੍ਰਾਮ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਸਸਤਾ ਹੋ ਗਿਆ...

ਫੁਟਬਾਲ ਜਗਤ ‘ਚ ਸੋਗ ਦੀ ਲਹਿਰ, ਵਰਲਡ ਕੱਪ ਜੇਤੂ ਫ੍ਰੇਂਕੋ ਬਾਰੇਸੀ ਦਾ ਹੋਇਆ ਦਿਹਾਂਤ

ਫੁੱਟਬਾਲ ਦੇ ਸਭ ਤੋਂ ਮਹਾਨ ਡਿਫੈਂਡਰਾਂ ਵਿੱਚੋਂ ਇੱਕ ਫ੍ਰੈਂਕੋ ਬਰੇਸੀ ਹੁਣ ਇਸ ਦੁਨੀਆ ਵਿਚ...

ਮਸ਼ਹੂਰ ਕਬੱਡੀ ਖਿਡਾਰੀ ਦੀ ਪਤਨੀ ਨੇ ਚੁੱਕਿਆ ਖੌਫਨਾਕ ਕਦਮ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ

ਹਰਿਆਣਾ ਦੇ ਰੋਹਤਕ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬਲਹਾਰਾ ਦੀ ਪਤਨੀ ਮੁਸਕਾਨ (23) ਨੇ...

40 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚੀ ਆਰਥਿਕ ਸਹਾਇਤਾ, CM ਮਾਨ ਨੇ ਜਾਰੀ ਕੀਤੀ ਯੋਜਨਾ’ ਦੀ ਕਿਸ਼ਤ

ਪੰਜਾਬ ਸਰਕਾਰ ਨੇ ਸ਼ਨੀਵਾਰ ਯਾਨੀ ਕਿ ਅੱਜ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸੂਬੇ...

• ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ:...

ਚੰਡੀਗੜ੍ਹ; 31 ਜੁਲਾਈ:ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਪੰਜਾਬ...