ਦੇਸ਼ ਦੇ 15ਵੇਂ ਰਾਸ਼ਟਰਪਤੀ ਦੇ ਨਾਂ ਦਾ ਇੰਤਜ਼ਾਰ ਅੱਜ ਖਤਮ ਹੋ ਜਾਵੇਗਾ। ਸੰਸਦ ਦੇ ਕਮਰਾ ਨੰਬਰ 63 ਵਿੱਚ ਬੈਲਟ ਬਾਕਸ ਖੁੱਲ੍ਹਣੇ ਸ਼ੁਰੂ ਹੋ ਗਏ ਹਨ, ਜਿੱਥੇ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਅਤੇ ਵਿਰੋਧੀ ਉਮੀਦਵਾਰ ਯਸ਼ਵੰਤ ਸਿਨਹਾ ਵਿਚਾਲੇ ਮੁਕਾਬਲਾ ਹੈ ਪਰ ਦ੍ਰੋਪਦੀ ਮੁਰਮੂ ਦੀ ਜਿੱਤ ਲਗਭਗ ਤੈਅ ਹੈ। ਦੱਸ ਦਈਏ ਕਿ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਦੀ ਜ਼ਿੰਦਗੀ ਕਾਫ਼ੀ ਸੰਘਰਸ਼ ਭਰੀ ਰਹੀ ਹੈ
ਦਰੋਪਦੀ ਮੁਰਮੂ ਦਾ ਵਿਆਹ 1980 ਵਿੱਚ ਹੋਇਆ ਸੀ। 1984 ਵਿੱਚ ਦ੍ਰੋਪਦੀ ਦੀ 3 ਸਾਲ ਦੀ ਬੇਟੀ ਦੀ ਮੌਤ ਹੋ ਗਈ। ਇਸ ਤੋਂ ਬਾਅਦ 2010 ਵਿੱਚ ਉਸਦਾ ਪਹਿਲਾ ਪੁੱਤਰ, 2013 ਵਿੱਚ ਦੂਜਾ ਅਤੇ 2014 ਵਿੱਚ ਉਸਦੇ ਪਤੀ ਦੀ ਮੌਤ ਹੋ ਗਈ। ਵੱਡੇ ਪੁੱਤਰ ਦੀ ਰਹੱਸਮਈ ਢੰਗ ਨਾਲ ਮੌਤ ਹੋ ਗਈ ਸੀ। ਕਰੀਬੀ ਦੋਸਤਾਂ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਦੇ ਘਰ ਪਾਰਟੀ ਕਰਨ ਗਿਆ ਸੀ। ਜਦ ਰਾਤ ਨੂੰ ਘਰ ਪਰਤਿਆ ਤਾਂ ਉਸਨੇ ਕਿਹਾ ਮੈਂ ਥੱਕ ਗਿਆ ਹਾਂ, ਪਰੇਸ਼ਾਨ ਨਾ ਕਰੋ। ਸਵੇਰੇ ਜਦੋਂ ਦਰਵਾਜ਼ਾ ਖੜਕਾਇਆ ਗਿਆ ਤਾਂ ਉਹ ਨਹੀਂ ਖੁੱਲ੍ਹਿਆ। ਕਿਸੇ ਤਰ੍ਹਾਂ ਜਦ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਉਹ ਮ੍ਰਿਤਕ ਪਾਇਆ ਗਿਆ। ਦੋ ਸਾਲ ਬਾਅਦ ਛੋਟੇ ਪੁੱਤਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਉਸਦੀ ਭਰਜਾਈ ਸ਼ਾਕਿਆਮੁਨੀ ਕਹਿੰਦੀ ਹੈ, ‘ਦਰੋਪਦੀ 6 ਮਹੀਨਿਆਂ ਤੱਕ ਇਸ ਦੁੱਖ ਤੋਂ ਉਭਰ ਨਹੀਂ ਸਕੀ ਸੀ। ਜਦੋਂ ਉਸਦੇ ਵੱਡੇ ਪੁੱਤਰ ਦੀ ਮੌਤ ਹੋ ਗਈ ਸੀ। ਉਨ੍ਹਾਂ ਨੂੰ ਸੰਭਾਲਣਾ ਔਖਾ ਹੋ ਰਿਹਾ ਸੀ। ਫਿਰ ਉਹ ਅਧਿਆਤਮਿਕਤਾ ਵੱਲ ਮੁੜੀ। ਸ਼ਾਇਦ ਇਸ ਚੀਜ਼ ਨੇ ਹੀ ਦਰੋਪਦੀ ਨੂੰ ਪਹਾੜ ਜਿਨ੍ਹੇ ਵੱਡੇ ਦੁੱਖ ਝੱਲਣ ਦੀ ਤਾਕਤ ਦਿੱਤੀ ਹੈ।’
ਇਸੇ ਪਿੰਡ ਦੀ ਰਹਿਣ ਵਾਲੀ ਸੁਨੀਤਾ ਮਾਂਝੀ ਪਿਛਲੇ ਸਾਲ ਦਸੰਬਰ ‘ਚ ਦ੍ਰੋਪਦੀ ਮੁਰਮੂ ਦੇ ਨਾਲ ਰਹੀ ਸੀ। ਉਨ੍ਹਾਂ ਦੱਸਿਆ ਕਿ ‘ਦਰੋਪਦੀ ਜੀ ਭਾਵੇਂ ਕਿੰਨੇ ਵੀ ਵਿਅਸਤ ਕਿਉਂ ਨਾ ਹੋਣ, ਉਨ੍ਹਾਂ ਨੇ ਕਦੇ ਵੀ ਧਿਆਨ, ਸਵੇਰ ਦੀ ਸੈਰ ਅਤੇ ਯੋਗਾ ਨਹੀਂ ਛੱਡਿਆ। ਹਰ ਰੋਜ਼ ਸਵੇਰੇ 3.30 ਵਜੇ ਉਹ ਉੱਠ ਜਾਂਦੇ ਹਨ।
----------- Advertisement -----------
4 ਸਾਲਾਂ ‘ਚ 2 ਪੁੱਤਰ ਅਤੇ ਪਤੀ ਨੂੰ ਗਵਾਉਣ ਵਾਲੀ ਐਨਡੀਏ ਉਮੀਦਵਾਰ ਦ੍ਰੋਪਦੀ ਮੁਰਮੂ ਦੀ ਸੰਘਰਸ਼ ਭਰੀ ਰਹੀ ਜ਼ਿੰਦਗੀ
Published on
----------- Advertisement -----------
----------- Advertisement -----------












