November 12, 2026, 10:31 pm
----------- Advertisement -----------
HomeNewsLatest Newsਹਿੰਦ ਮਹਾਸਾਗਰ 'ਚ  ਸਾਊਦੀ ਤੋਂ ਭਾਰਤ ਆ ਰਹੇ ਜਹਾਜ਼ 'ਤੇ ਡਰੋਨ ਨਾਲ...

ਹਿੰਦ ਮਹਾਸਾਗਰ ‘ਚ  ਸਾਊਦੀ ਤੋਂ ਭਾਰਤ ਆ ਰਹੇ ਜਹਾਜ਼ ‘ਤੇ ਡਰੋਨ ਨਾਲ ਹ.ਮਲਾ, ਜਲ ਸੈਨਾ ਅਲਰਟ

Published on

----------- Advertisement -----------

 ਹਿੰਦ ਮਹਾਸਾਗਰ ‘ਚ ਸਾਊਦੀ ਤੋਂ ਭਾਰਤ ਆ ਰਹੇ ਤੇਲ ਜਹਾਜ਼ ਐਮਵੀ ਕੈਮ ਪਲੂਟੋ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ। ਭਾਰਤੀ ਜਲ ਸੈਨਾ ਮੁਤਾਬਕ ਇਸ ਜਹਾਜ਼ ‘ਤੇ 20 ਭਾਰਤੀ ਚਾਲਕ ਦਲ ਦੇ ਮੈਂਬਰ ਸਵਾਰ ਹਨ। ਇਸ ਦੇ ਨਾਲ ਹੀ ਭਾਰਤੀ ਫੌਜ ਨੇ ਕੋਸਟ ਗਾਰਡ ਦੇ ਗਸ਼ਤੀ ਜਹਾਜ਼ ICGS ਵਿਕਰਮ ਨੂੰ ਉਸ ਥਾਂ ‘ਤੇ ਭੇਜਿਆ ਹੈ, ਜਿੱਥੇ ਹਮਲਾ ਹੋਇਆ ਸੀ। ਜਲ ਸੈਨਾ ਵੀ ਅਲਰਟ ‘ਤੇ ਹੈ। ਜੰਗੀ ਬੇੜੇ ਵੀ ਮੌਕੇ ਲਈ ਰਵਾਨਾ ਹੋ ਗਏ ਹਨ। 

ਜਹਾਜ਼ ਸਾਊਦੀ ਅਰਬ ਤੋਂ ਮੇਂਗਲੁਰੂ ਜਾ ਰਿਹਾ ਸੀ। ਇਸ ਵਿੱਚ ਕੱਚਾ ਤੇਲ ਹੁੰਦਾ ਹੈ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਹਮਲੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਜਹਾਜ਼ ਵਿੱਚ ਅੱਗ ਲੱਗ ਗਈ। ਇਸ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਲਾਇਬੇਰੀਆ ਦੇ ਝੰਡੇ ਵਾਲਾ ਇਹ ਜਹਾਜ਼ ਇਜ਼ਰਾਈਲ ਦਾ ਦੱਸਿਆ ਜਾਂਦਾ ਹੈ।
ਅੱਗ ਕਾਰਨ ਜਹਾਜ਼ ਦੀ ਕੰਮਕਾਜੀ ਸਮਰੱਥਾ ਪ੍ਰਭਾਵਿਤ ਹੋਈ ਹੈ। ਬ੍ਰਿਟਿਸ਼ ਮਿਲਟਰੀ ਦੇ ਮੈਰੀਟਾਈਮ ਟ੍ਰੇਡ ਆਪਰੇਸ਼ਨਜ਼ ਨੇ ਕਿਹਾ ਕਿ ਜਹਾਜ਼ ਭਾਰਤ ਦੇ ਪੋਰਬੰਦਰ ਤੱਟ ਤੋਂ ਲਗਭਗ 200 ਨੌਟੀਕਲ ਮੀਲ ਦੂਰ ਸੀ। ਹਾਲਾਂਕਿ, ਇਹ ਭਾਰਤ ਦੇ ਵਿਸ਼ੇਸ਼ ਆਰਥਿਕ ਖੇਤਰ (EEZ) ਤੋਂ ਦੂਰ ਸੀ। ਫਿਲਹਾਲ ਹਮਲੇ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਜਹਾਜ਼ ਦਾ ਆਖਰੀ ਵਾਰ ਸਾਊਦੀ ਅਰਬ ਨਾਲ ਸੰਪਰਕ ਹੋਇਆ ਸੀ। 

ਇਸ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਹੂਤੀ ਬਾਗੀਆਂ ਨੇ ਲਾਲ ਸਾਗਰ ਵਿੱਚ ਇੱਕ ਕਾਰਗੋ ਜਹਾਜ਼ ਗਲੈਕਸੀ ਲੀਡਰ ਨੂੰ ਹਾਈਜੈਕ ਕਰ ਲਿਆ ਸੀ। ਇਹ ਜਹਾਜ਼ ਤੁਰਕੀ ਤੋਂ ਭਾਰਤ ਆ ਰਿਹਾ ਸੀ। ਹੂਤੀ ਬਾਗੀਆਂ ਨੇ ਇਸ ਨੂੰ ਇਜ਼ਰਾਈਲੀ ਜਹਾਜ਼ ਸਮਝ ਕੇ ਹਾਈਜੈਕ ਕਰ ਲਿਆ ਸੀ। 

ਘਟਨਾ ਤੋਂ ਪਹਿਲਾਂ ਹੂਤੀ ਸਮੂਹ ਨੇ ਇਜ਼ਰਾਇਲੀ ਜਹਾਜ਼ਾਂ ‘ਤੇ ਹਮਲੇ ਦੀ ਚਿਤਾਵਨੀ ਦਿੱਤੀ ਸੀ। ਹੋਤੀ ਬਾਗੀਆਂ ਦੇ ਬੁਲਾਰੇ ਨੇ ਕਿਹਾ ਕਿ ਇਜ਼ਰਾਈਲ ਦੀ ਤਰਫੋਂ ਜਾ ਰਹੇ ਸਾਰੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। 

ਇੱਕ ਹਫ਼ਤਾ ਪਹਿਲਾਂ ਸਮੁੰਦਰੀ ਡਾਕੂਆਂ ਨੇ ਮਾਲਟਾ ਦੇ ਇੱਕ ਜਹਾਜ਼ ਉੱਤੇ ਵੀ ਹਮਲਾ ਕੀਤਾ ਸੀ। ਇਸ ਤੋਂ ਬਾਅਦ ਭਾਰਤੀ ਜਲ ਸੈਨਾ ਨੇ ਅਗਵਾ ਕੀਤੇ ਜਹਾਜ਼ ਐਮਵੀ ਰੌਏਨ ਦੀ ਮਦਦ ਲਈ ਆਪਣਾ ਇੱਕ ਜੰਗੀ ਬੇੜਾ ਅਦਨ ਦੀ ਖਾੜੀ ਵਿੱਚ ਭੇਜਿਆ। 

ਐਗਜ਼ੀਕਿਊਟਿਵ ਦੀ ਰਿਪੋਰਟ ਮੁਤਾਬਕ ਹਾਈਜੈਕ ਕੀਤਾ ਗਿਆ ਜਹਾਜ਼ ਕੋਰੀਆ ਤੋਂ ਤੁਰਕੀ ਜਾ ਰਿਹਾ ਸੀ। ਫਿਰ ਸੋਮਾਲੀਆ ਦੇ ਸਮੁੰਦਰੀ ਡਾਕੂਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਜਦੋਂ ਜਹਾਜ਼ ਨਾਲ ਆਖਰੀ ਵਾਰ ਸੰਪਰਕ ਕੀਤਾ ਗਿਆ ਸੀ, ਇਹ ਅਰਬ ਸਾਗਰ ਵਿੱਚ ਸੋਕੋਟਰਾ ਟਾਪੂ ਤੋਂ ਯਮਨ ਵੱਲ 380 ਨੌਟੀਕਲ ਮੀਲ ਸੀ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

ਹਰਿਆਣਾ ਦੇ ਸ਼ਾਹਬਾਦ ਵਿਚ ਵਾਪਰੇ ਹਾਦਸੇ ਵਿਚ ਮਾਂ ਤੇ ਪੁੱਤ ਦੀ ਦਰਦਨਾਕ ਮੌਤ, ਪਤੀ ਜ਼ਖ਼ਮੀ

ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਬਾਦ ਵਿੱਚ, ਰਤਨਗੜ੍ਹ ਪਿੰਡ ਨੇੜੇ ਦਿੱਲੀ-ਜੰਮੂ ਨੈਸ਼ਨਲ ਹਾਈਵੇ-44 'ਤੇ...

ਚੰਡੀਗੜ੍ਹ ਦੇ ਬੈਂਕਾਂ ਨੂੰ ਬੰਬ ਦੀ ਧਮਕੀ, ਈਮੇਲ ‘ਚ ਲਿਖਿਆ – ਦਿਲਜੀਤ ਦੇ iPhone ‘ਚ ਕਰਾਂਗੇ ਧਮਾਕਾ

ਬੈਂਕ ਆਫ਼ ਇੰਡੀਆ ਦੀ ਚੰਡੀਗੜ੍ਹ ਬ੍ਰਾਂਚ ਨੂੰ ਭੇਜੇ ਗਏ ਈਮੇਲ ਵਿੱਚ ਚੰਡੀਗੜ੍ਹ ਅਤੇ ਮੋਹਾਲੀ...

ਸਵੇਰ ਦੀ ਸੈਰ ਦੌਰਾਨ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਬੇਹੋਸ਼, ਏਮਜ਼ ਵਿੱਚ ਦਾਖ਼ਲ

ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਬੁੱਧਵਾਰ ਨੂੰ ਆਪਣੀ ਸਵੇਰ ਦੀ ਸੈਰ ਦੌਰਾਨ ਡਿੱਗ ਗਏ...

ਰਿਜ਼ੋਰਟ ‘ਚ ED ਦੀ ਰੇਡ, ਟੀਮ ਵੱਲੋਂ ਜਾਂਚ ਜਾਰੀ; ਸੈਂਟਰਲ ਫੋਰਸ ਦੇ ਜਵਾਨਾਂ ਵੱਲੋਂ ਬਾਹਰ ਸਖ਼ਤ ਪਹਿਰਾ

ਪੰਜਾਬ ਦੇ ਬਟਾਲਾ ਸਥਿਤ ਇੱਕ ਰਿਜ਼ੋਰਟ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਅੱਜ ਸਵੇਰੇ...

ਅਰਵਿੰਦ ਕੇਜਰੀਵਾਲ ਨੂੰ ਲਾਰੈਂਸ ਗੈਂਗ ਦੀ ਧਮਕੀ ! ਮੰਗੇ 7 ਕਰੋੜ ਰੁਪਏ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...

ਕਿਸ਼ਤਵਾੜ ‘ਚ ਲਾਪਤਾ ਹੋਏ ਦੋਵੇਂ SPO ਦੀਆਂ ਲਾਸ਼ਾਂ ਬਰਾਮਦ, ਗੋਲੀਆਂ ਦੇ ਕਈ ਨਿਸ਼ਾਨ ਮਿਲੇ

ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬੁੱਧਵਾਰ ਨੂੰ ਲਾਪਤਾ ਹੋਏ ਦੋ ਵਿਸ਼ੇਸ਼ ਪੁਲਿਸ ਅਧਿਕਾਰੀਆਂ (SPO) ਦੀਆਂ...

ਚਰਨਜੀਤ ਚੰਨੀ ਦੀ 8 ਦਿਨਾਂ ਦੀ ‘ਜਵਾਨੀ ਸੰਭਾਲ’ ਸਾਈਕਲ ਯਾਤਰਾ, 2 ਹਜ਼ਾਰ ਸਾਈਕਲਾਂ ਦੀ ਖਰੀਦ ’ਤੇ ‘ਆਪ’ ਨੇ ਚੁੱਕੇ ਸਵਾਲ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ 8 ਦਿਨਾਂ ਦੀ ਜਵਾਨੀ ਸੰਭਾਲ...

ਕੇਦਾਰਨਾਥ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਬੰਦ

ਕੇਦਾਰਨਾਥ ਅਤੇ ਯਮੁਨੋਤਰੀ ਧਾਮ ਦੇ ਕਿਵਾੜ ਬੁੱਧਵਾਰ ਨੂੰ ਨਿਰਧਾਰਤ ਰੀਤੀ-ਰਿਵਾਜਾਂ ਅਤੇ ਵੈਦਿਕ ਮੰਤਰਾਂ ਦੇ...

34 ਸਾਲ ਪੁਰਾਣੇ ਅਮਰੀਕ ਸਿੰਘ ਸਕਰੀ ਲਾਪਤਾ ਮਾਮਲੇ ’ਚ ਸਾਬਕਾ SSP ਗੁਰਮੀਤ ਸਿੰਘ ਰੰਧਾਵਾ ਦੋਸ਼ੀ ਕਰਾਰ

34 ਸਾਲ ਪਹਿਲਾਂ ਨਾਮੀ ਟਰਾਂਸਪੋਰਟਰ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਸੀ.ਬੀ.ਆਈ. ਅਦਾਲਤ ਨੇ...