14 ਮਾਰਚ 2024 ਨਵੀਂ ਦਿੱਲੀ – ਰਾਸ਼ਟਰੀ ਰਾਜਧਾਨੀ ਦੇ ਰਾਮਲੀਲਾ ਮੈਦਾਨ ‘ਚ ਕਿਸਾਨਾਂ ਦੀ ਮਹਾਪੰਚਾਇਤ ਹੋਈ। ਕਿਸਾਨ ਜਥੇਬੰਦੀਆਂ ਨੇ ਇਹ ਮਹਾਂਪੰਚਾਇਤ ਕੇਂਦਰ ਦੀਆਂ ਖੇਤੀ ਖੇਤਰ ਨਾਲ ਸਬੰਧਤ ਨੀਤੀਆਂ ਦੇ ਵਿਰੋਧ ਵਿੱਚ ਕਰਵਾਈ ਸੀ। ਹਾਲਾਂਕਿ ਇਸ ਕਾਰਨ ਦਿੱਲੀ ਦੇ ਕਈ ਇਲਾਕਿਆਂ ‘ਚ ਆਵਾਜਾਈ ਪ੍ਰਭਾਵਿਤ ਰਹੀ। ਖਾਸ ਕਰਕੇ ਕੇਂਦਰੀ ਦਿੱਲੀ ਵਿੱਚ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਟਰੈਫਿਕ ਵਿਵਸਥਾ ਠੱਪ ਹੋ ਗਈ ਹੋਵੇ।
ਦੱਸ ਦਈਏ ਕਿ ‘ਕਿਸਾਨ ਮਜ਼ਦੂਰ ਮਹਾਪੰਚਾਇਤ’ ਕਾਰਨ ਕਈ ਇਲਾਕਿਆਂ ‘ਚ ਵਾਹਨਾਂ ਦੀ ਰਫ਼ਤਾਰ ਬਹੁਤ ਧੀਮੀ ਦੇਖਣ ਨੂੰ ਮਿਲੀ | ਇਸ ਕਾਰਨ ਸਰਾਏ ਕਾਲੇ ਖਾਂ ਨੇੜੇ ਆਈ.ਟੀ.ਓ., ਦਿੱਲੀ ਗੇਟ, ਦਰਿਆਗੰਜ ਅਤੇ ਐਨਐਚ-24 ਸਮੇਤ ਵੱਖ-ਵੱਖ ਥਾਵਾਂ ‘ਤੇ ਜਾਮ ਲੱਗ ਗਿਆ। ਅਜਿਹੇ ‘ਚ ਯਾਤਰੀਆਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ।ਸੰਯੁਕਤ ਕਿਸਾਨ ਮੋਰਚਾ (ਐਸਕੇਐਮ) ਵੱਲੋਂ ਦੱਸਿਆ ਗਿਆ ਕਿ 14 ਮਾਰਚ ਨੂੰ ਰਾਮਲੀਲਾ ਮੈਦਾਨ ਵਿੱਚ ‘ਕਿਸਾਨ ਮਜ਼ਦੂਰ ਮਹਾਪੰਚਾਇਤ’ ਦਾ ਆਯੋਜਨ ਕੀਤਾ ਜਾਵੇਗਾ।
ਇਸ ਨੂੰ ਮੁੱਖ ਰੱਖਦਿਆਂ ਪੁਲਿਸ ਪ੍ਰਸ਼ਾਸਨ ਨੇ ਵਿਸ਼ੇਸ਼ ਤਿਆਰੀਆਂ ਕੀਤੀਆਂ ਸਨ। ਪੁਲਿਸ ਵੱਲੋਂ ਮਹਾਪੰਚਾਇਤ ਨੂੰ ਲੈ ਕੇ ਕੁਝ ਸ਼ਰਤਾਂ ਵੀ ਲਾਈਆਂ ਗਈਆਂ ਸਨ। ਜਿਸ ਵਿੱਚ 5 ਹਜ਼ਾਰ ਤੋਂ ਵੱਧ ਕਿਸਾਨਾਂ ਦੇ ਇਕੱਠੇ ਹੋਣ ਦੀ ਮਨਾਹੀ ਸੀ। ਹਾਲਾਂਕਿ ਮਹਾਪੰਚਾਇਤ ‘ਚ ਵੱਡੀ ਗਿਣਤੀ ‘ਚ ਕਿਸਾਨ ਇਕੱਠੇ ਹੋਏ। ਜਿਸ ਕਾਰਨ ਮੱਧ ਦਿੱਲੀ ਅਤੇ ਸਰਾਏ ਕਾਲੇ ਖਾਂ ਵਿੱਚ ਆਵਾਜਾਈ ਦਾ ਬੁਰਾ ਹਾਲ ਰਿਹਾ।
ਬੀਤੇ ਵੀਰਵਾਰ ਨੂੰ ਰਾਜਧਾਨੀ ਦੇ ਕਈ ਇਲਾਕਿਆਂ ‘ਚ ਜਾਮ ਵਰਗੀ ਸਥਿਤੀ ਰਹੀ। ਵਾਹਨਾਂ ਦੀ ਰਫ਼ਤਾਰ ਮੱਠੀ ਹੋਣ ਕਾਰਨ ਆਈ.ਟੀ.ਓ., ਦਿੱਲੀ ਗੇਟ, ਦਰਿਆਗੰਜ ਵਿੱਚ ਭਾਰੀ ਜਾਮ ਲੱਗ ਗਿਆ। ਇਸ ਤੋਂ ਇਲਾਵਾ ਸਰਾਏ ਕਾਲੇ ਖਾਂ ਨੇੜੇ ਨੈਸ਼ਨਲ ਹਾਈਵੇ-24 ਸਮੇਤ ਕੁਝ ਹੋਰ ਥਾਵਾਂ ’ਤੇ ਵੀ ਟਰੈਫਿਕ ਦੀ ਹਾਲਤ ਖਰਾਬ ਦਿਖਾਈ ਦਿੱਤੀ। ਸਰਾਏ ਕਾਲੇ ਖਾਂ ਵਿੱਚ ਭਾਰੀ ਟ੍ਰੈਫਿਕ ਜਾਮ ਦੇਖਣ ਨੂੰ ਮਿਲਿਆ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਯਾਤਰੀਆਂ ਨੂੰ ਕੁਝ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਵਾਹਨਾਂ ਦੀ ਆਵਾਜਾਈ ਜਾਰੀ ਹੈ।
ਇਸਤੋਂ ਇਲਾਵਾ ਸੰਸਦ ਮਾਰਗ, ਨੇਤਾਜੀ ਸੁਭਾਸ਼ ਮਾਰਗ, ਬਾਬਾ ਖੜਕ ਸਿੰਘ ਮਾਰਗ, ਮਿੰਟੋ ਰੋਡ, ਅਸ਼ੋਕ ਮਾਰਗ, ਮਹਾਰਾਜਾ ਰਣਜੀਤ ਸਿੰਘ ਫਲਾਈਓਵਰ, ਕਨਾਟ ਸਰਕਸ, ਭਵਭੂਤੀ ਮਾਰਗ, ਡੀਡੀਯੂ ਮਾਰਗ ਅਤੇ ਚਮਨ ਲਾਲ ਮਾਰਗ ‘ਤੇ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਟ੍ਰੈਫਿਕ ਕੰਟਰੋਲ ਕੀਤਾ ਗਿਆ ਸੀ। ਟਰੈਫਿਕ ਪੁਲਿਸ ਨੇ ਯਾਤਰੀਆਂ ਨੂੰ ਵੀ ਅਪੀਲ ਕੀਤੀ ਸੀ ਕਿ ਜੇਕਰ ਸੰਭਵ ਹੋਵੇ ਤਾਂ ਇਨ੍ਹਾਂ ਰੂਟਾਂ ’ਤੇ ਨਾ ਜਾਣ ਲਈ ਪਬਲਿਕ ਟ੍ਰਾਂਸਪੋਰਟ ਦੀ ਜ਼ਿਆਦਾ ਵਰਤੋਂ ਕਰੋ ।











