- I.N.D.I.A ਅਤੇ NDA ‘ਚ 5 ਸੀਟਾਂ ‘ਤੇ ਫਸਵਾਂ ਮੁਕਾਬਲਾ
ਨਵੀਂ ਦਿੱਲੀ, 8 ਸਤੰਬਰ 2023 – ਦੇਸ਼ ਦੇ 6 ਰਾਜਾਂ ਦੀਆਂ 7 ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। 5 ਸਤੰਬਰ ਨੂੰ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਕੇਰਲ, ਝਾਰਖੰਡ ਅਤੇ ਉਤਰਾਖੰਡ ਦੀਆਂ 1-1 ਸੀਟ ‘ਤੇ ਵੋਟਿੰਗ ਹੋਈ ਸੀ, ਜਦਕਿ ਤ੍ਰਿਪੁਰਾ ‘ਚ ਦੋ ਸੀਟਾਂ ‘ਤੇ ਵੋਟਾਂ ਪਈਆਂ ਸਨ।
I.N.D.I.A ਗਠਜੋੜ ਪਾਰਟੀਆਂ ਨੇ ਸਾਂਝੇ ਤੌਰ ‘ਤੇ 5 ਸੀਟਾਂ – ਘੋਸੀ (ਯੂਪੀ), ਬਾਗੇਸ਼ਵਰ (ਉਤਰਾਖੰਡ), ਡੁਮਰੀ (ਝਾਰਖੰਡ), ਬਕਸਾਨਗਰ ਅਤੇ ਧਨਪੁਰ (ਤ੍ਰਿਪੁਰਾ) ‘ਤੇ ਐਨਡੀਏ ਦੇ ਵਿਰੁੱਧ ਸਾਂਝੇ ਤੌਰ ‘ਤੇ ਚੋਣ ਲੜੀ ਹੈ। ਇਸ ਦੇ ਨਾਲ ਹੀ ਧੂਪਗੁੜੀ (ਬੰਗਾਲ) ਅਤੇ ਪੁਥੁਪੱਲੀ (ਕੇਰਲਾ) ਵਿੱਚ I.N.D.I.A ਗਠਜੋੜ ਦੀਆਂ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਚੋਣ ਲੜ ਰਹੀਆਂ ਹਨ।
ਮੌਜੂਦਾ ਵਿਧਾਇਕਾਂ ਦੇ ਅਸਤੀਫੇ ਕਾਰਨ ਘੋਸੀ ਅਤੇ ਧਨਪੁਰ ਸੀਟਾਂ ‘ਤੇ ਚੋਣਾਂ ਹੋਈਆਂ ਹਨ। ਮੌਜੂਦਾ ਵਿਧਾਇਕ ਦੀ ਮੌਤ ਹੋ ਜਾਣ ਕਾਰਨ ਬਾਕੀ ਪੰਜ ਸੀਟਾਂ ‘ਤੇ ਚੋਣ ਕਰਵਾਈ ਗਈ ਹੈ।
ਚੋਣ ਕਮਿਸ਼ਨ ਮੁਤਾਬਕ ਤ੍ਰਿਪੁਰਾ ਦੀ ਬਾਕਸਨਗਰ ਸੀਟ ‘ਤੇ ਸਭ ਤੋਂ ਵੱਧ 89.20% ਵੋਟਾਂ ਪਈਆਂ। ਅਤੇ ਯੂਪੀ ਦੀ ਘੋਸੀ ਸੀਟ ‘ਤੇ ਸਭ ਤੋਂ ਘੱਟ 50.77% ਮਤਦਾਨ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਤ੍ਰਿਪੁਰਾ ਦੀ ਧਨਪੁਰ ਸੀਟ ‘ਤੇ 83.96%, ਪੱਛਮੀ ਬੰਗਾਲ ਦੀ ਧੂਪਗੁੜੀ ਸੀਟ ‘ਤੇ 78.19%, ਕੇਰਲ ਦੀ ਪੁਥੁਪੱਲੀ ਸੀਟ ‘ਤੇ 72.86%, ਝਾਰਖੰਡ ਦੀ ਡੂਮਰੀ ਸੀਟ ‘ਤੇ 64.85% ਅਤੇ ਉੱਤਰਾਖੰਡ ਦੀ ਸੀਟ ‘ਤੇ 55.44% ਵੋਟਾਂ ਪਈਆਂ।