September 20, 2026, 12:36 pm
----------- Advertisement -----------
HomeNewsLatest Newsਛੱਤੀਸਗੜ੍ਹ 'ਚ ਹਾਥੀ ਨੇ 4 ਲੋਕਾਂ ਨੂੰ ਕੁਚਲਿਆ; ਮ੍ਰਿਤਕਾਂ 'ਚ ਇੱਕੋ ਪਰਿਵਾਰ...

ਛੱਤੀਸਗੜ੍ਹ ‘ਚ ਹਾਥੀ ਨੇ 4 ਲੋਕਾਂ ਨੂੰ ਕੁਚਲਿਆ; ਮ੍ਰਿਤਕਾਂ ‘ਚ ਇੱਕੋ ਪਰਿਵਾਰ ਦੇ 3 ਜੀਅ ਸ਼ਾਮਿਲ

Published on

----------- Advertisement -----------

ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲੇ ‘ਚ ਬੀਤੀ ਰਾਤ ਇਕ ਹਾਥੀ ਨੇ ਚਾਰ ਲੋਕਾਂ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਰਨ ਵਾਲਿਆਂ ਵਿੱਚੋਂ ਤਿੰਨ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ। ਇਸ ਦੇ ਨਾਲ ਹੀ ਇੱਕ ਵਿਅਕਤੀ ਗੁਆਂਢ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਰਾਤ ਨੂੰ ਹਾਥੀ ਨੇ ਘਰ ਨੂੰ ਵੀ ਤਬਾਹ ਕਰ ਦਿੱਤਾ। ਇਹ ਘਟਨਾ ਬਗੀਚਾ ਨਗਰ ਪੰਚਾਇਤ ਦੇ ਗਮਹਰੀਆ ਇਲਾਕੇ ਦੀ ਹੈ। ਹਾਥੀ ਨੇ ਸ਼ੁੱਕਰਵਾਰ ਦੇਰ ਰਾਤ ਕਰੀਬ 12 ਵਜੇ ਹਮਲਾ ਕੀਤਾ।
ਜਾਣਕਾਰੀ ਅਨੁਸਾਰ ਘਰ ‘ਚ ਸੁੱਤੇ ਪਏ ਦੋ ਭਰਾਵਾਂ ਅਤੇ ਇਕ ਲੜਕੀ ਨੂੰ ਹਾਥੀ ਨੇ ਬੁਰੀ ਤਰਾਂ ਕੁਚਲ ਕੇ ਮਾਰ ਦਿੱਤਾ। ਰੌਲਾ ਸੁਣ ਕੇ ਜਦੋਂ ਗੁਆਂਢ ਦਾ ਇੱਕ ਨੌਜਵਾਨ ਬਾਹਰ ਆਇਆ ਤਾਂ ਉਸ ‘ਤੇ ਵੀ ਹਾਥੀ ਨੇ ਹਮਲਾ ਕਰ ਦਿੱਤਾ। ਮ੍ਰਿਤਕਾਂ ਵਿੱਚ ਰਾਮਕੇਸ਼ਵਰ ਸੋਨੀ (35 ਸਾਲ), ਉਸਦੀ ਧੀ ਰਵਿਤਾ ਸੋਨੀ (9 ਸਾਲ), ਰਾਮਕੇਸ਼ਵਰ ਦਾ ਭਰਾ ਅਜੈ ਸੋਨੀ (25 ਸਾਲ) ਅਤੇ ਗੁਆਂਢੀ ਅਸ਼ਵਿਨ ਕੁਜੂਰ (28 ਸਾਲ) ਸ਼ਾਮਲ ਹਨ।
ਡੀਐਫਓ ਜਿਤੇਂਦਰ ਉਪਾਧਿਆਏ ਨੇ ਦੱਸਿਆ ਕਿ ਜੰਗਲਾਤ ਵਿਭਾਗ ਅਤੇ ਹਥੀ ਮਿੱਤਰ ਦਲ ਲਗਾਤਾਰ ਹਾਥੀਆਂ ’ਤੇ ਨਜ਼ਰ ਰੱਖ ਰਹੇ ਹਨ ਪਰ ਜਿਸ ਹਾਥੀ ਨੇ ਹਮਲਾ ਕਕੀਤਾ ਹੈ, ਉਸ ਦੀ ਆਦਤ ਘਰਾਂ ਨੂੰ ਤੋੜਨ ਅਤੇ ਇਨਸਾਨਾਂ ’ਤੇ ਹਮਲਾ ਕਰਨ ਦੀ ਬਣ ਗਈ ਹੈ। ਜ਼ਿਲ੍ਹੇ ਵਿੱਚ 4 ਜੰਗਲੀ ਖੇਤਰਾਂ ਵਿੱਚ 38 ਹਾਥੀ ਘੁੰਮ ਰਹੇ ਹਨ। ਇਸ ਹਾਥੀ ਨੂੰ ਕਿਸੇ ਹੋਰ ਥਾਂ ਸ਼ਿਫਟ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਡੀਐਫਓ ਨੇ ਦੱਸਿਆ ਕਿ ਚਾਰੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 25-25 ਹਜ਼ਾਰ ਰੁਪਏ ਦੀ ਤੁਰੰਤ ਮੁਆਵਜ਼ਾ ਰਾਸ਼ੀ ਦਿੱਤੀ ਗਈ ਹੈ। ਭਵਿੱਖ ਵਿੱਚ ਵੀ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੀਐਮ ਭਗਵੰਤ ਮਾਨ ਨੇ ਲਾਂਚ ਕੀਤਾ ਚੋਣ ਪੈਂਫਲੇਟ, ਘਰ-ਘਰ ਲੈ ਕੇ ਜਾਣਗੇ ਲੱਖਾਂ ‘ਆਪ’ ਵਰਕਰ

ਲੁਧਿਆਣਾ 19 ਸਤੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਨੂੰ ਲੁਧਿਆਣਾ ਵਿੱਚ ਆਮ ਆਦਮੀ...

ਮੁਅੱਤਲ DIG ਭੁੱਲਰ ਮਾਮਲਾ : ਅਦਾਲਤ ਨੇ ਵਿਚੋਲੀਏ ਕ੍ਰਿਸ਼ਨੂ ਸ਼ਾਰਦਾ ਨੂੰ 7 ਦਿਨਾਂ ਦੇ ED ਰਿਮਾਂਡ ‘ਤੇ ਭੇਜਿਆ

ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਰਿਸ਼ਵਤਖੋਰੀ ਮਾਮਲੇ ਵਿੱਚ ਵਿਚੋਲੇ...

ਰਣਜੀਤ ਸਿੰਘ ਛੱਜਲਵੱਡੀ ਆਪਣੇ ਪੁੱਤਰ ਸਣੇ ‘ਆਪ’ ਵਿੱਚ ਸ਼ਾਮਲ

ਪੰਜਾਬ ਦੀ ਸਿਆਸਤ ਵਿੱਚੋਂ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਉਸ ਸਮੇਂ ਝਟਕਾ ਲੱਗਾ, ਜਦੋਂ...

 ਮੈਕਸਿਕੋ ਤੋਂ ਪਰਵਾਸੀਆਂ ਦਾ ਦਾਖਲਾ ਰੋਕਣ ਲਈ 30 ਫੁੱਟ ਉੱਚੇ ਸਟੀਲ ਦੇ ਪੈਨਲ ਲਾਉਣ ਦਾ ਕੰਮ ਸ਼ੁਰੂ

ਟਰੰਪ ਪ੍ਰਸ਼ਾਸਨ ਨੇ ਪੱਛਮੀ ਟੈਕਸਾਸ ਦੇ ਬਿਗ ਬੈਂਡ (Big Bend) ਖੇਤਰ ਵਿੱਚ ਅਮਰੀਕਾ-ਮੈਕਸਿਕੋ ਸਰਹੱਦੀ...

ਮੋਹਾਲੀ-ਚੰਡੀਗੜ੍ਹ ‘ਚ 22 ਸਤੰਬਰ ਨੂੰ ਲਗੇਗਾ iPhone ਦਾ ਲੰਗਰ, ਵੰਡੇ ਜਾਣਗੇ 10 ਫੋਨ; ਇੰਝ ਹੋਵੇਗੀ ਜੇਤੂਆਂ ਦੀ ਚੋਣ

ਪਹਿਲਾਂ 500 ਰੁਪਏ ਦੇ ਨੋਟਾਂ ਅਤੇ ਮੁਫ਼ਤ ਪੈਟਰੋਲ ਦਾ ‘ਲੰਗਰ’ ਲਗਾ ਕੇ ਸੁਰਖ਼ੀਆਂ ਵਿੱਚ...

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਨੂੰ 9 ਸਾਲ ਦੀ ਸਜ਼ਾ, 124 ਕਿਲੋ ਕੋਕੀਨ ਤਸਕਰੀ ਮਾਮਲੇ ‘ਚ ਹੋਈ ਸੁਣਵਾਈ; ਕਈ ਦੇਸ਼ਾਂ ‘ਚ ਕਰਦਾ ਸੀ ਸਪਲਾਈ

ਅਮਰੀਕਾ ਦੀ ਇੱਕ ਸੰਘੀ ਅਦਾਲਤ ਵਿੱਚ ਬੇਹੱਦ ਗੁਪਤ ਤਰੀਕੇ ਨਾਲ ਚੱਲੀ ਸੁਣਵਾਈ ਤੋਂ ਬਾਅਦ...

ਫਿਲੌਰ : ਵਿਆਹ ਸਮਾਗਮ ਤੋਂ ਪਰਤਦੇ ਸਮੇਂ ਕਾਰ ਸਵਾਰ ਹੋਏ ਹਾਦਸੇ ਦਾ ਸ਼ਿਕਾਰ, 11 ਸਾਲ ਦਾ ਬੱਚਾ ਹੋਇਆ ਜ਼ਖਮੀ

ਫਿਲੌਰ ਦੇ GT ਰੋਡ ’ਤੇ ਮਾਇਆ ਭਗਵਾਨ ਓਵਰਬ੍ਰਿਜ ਦੇ ਉੱਪਰ ਬੀਤੀ ਰਾਤ ਇੱਕ ਸੜਕ...

ਅੰਮ੍ਰਿਤਸਰ ‘ਚ ਮਹਿਲਾ SHO ਨਾਲ ਹੋਈ ਧੱਕਾ-ਮੁੱਕੀ, ਨਿਹੰਗਾਂ ਦਾ ਆਪਸੀ ਝਗੜਾ ਗਈ ਸੀ ਸੁਲਝਾਉਣ

ਅੰਮ੍ਰਿਤਸਰ ਵਿੱਚ ਦੋ ਨਿਹੰਗ ਧੜਿਆਂ ਵਿੱਚ ਝੜਪ ਹੋ ਗਈ। ਇਸ ਦੌਰਾਨ ਝਗੜਾ ਸੁਲਝਾਉਣ ਗਈ...

ਪੰਜਾਬ ਵਿੱਚ ਨਸ਼ਿਆਂ ਦੇ ਸਮੱਸਿਆ ਲਈ ਭਾਜਪਾ ਅਤੇ ਅਕਾਲੀ ਜ਼ਿੰਮੇਵਾਰ, ਹੁਣ ਜਨਤਾ ਨੂੰ ਗੁਮਰਾਹ ਕਰਨ ਲਈ ਨਸ਼ਿਆਂ ਖਿਲਾਫ਼ ਰੈਲੀ ਕਰ ਰਹੇ ਹਨ: ਆਪ

ਚੰਡੀਗੜ੍ਹ 18 ਸਤੰਬਰ ਯੂਪੀਆਈ ਲੈਣ-ਦੇਣ 'ਤੇ ਵਾਧੂ ਚਾਰਜ ਲਗਾਉਣ ਦੇ ਫੈਸਲੇ ਖਿਲਾਫ਼ ਆਮ ਆਦਮੀ ਪਾਰਟੀ...