ਤਿਰੂਚਿਰਾਪੱਲੀ ਤੋਂ ਸਿੰਗਾਪੁਰ ਜਾ ਰਹੇ ਇੰਡੀਗੋ ਦੇ ਜਹਾਜ਼ ਦੀ ਇੰਡੋਨੇਸ਼ੀਆ ‘ਚ ਐਮਰਜੈਂਸੀ ਲੈਂਡਿੰਗ ਹੋਈ। ਪਾਇਲਟ ਨੇ ਤਕਨੀਕੀ ਖਰਾਬੀ ਤੋਂ ਬਾਅਦ ਇਹ ਫੈਸਲਾ ਲਿਆ ਹੈ। ਫਲਾਈਟ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਜਾਂਚ ਤੋਂ ਬਾਅਦ ਜਹਾਜ਼ ਵਿੱਚ ਕੋਈ ਨੁਕਸ ਨਹੀਂ ਪਾਇਆ ਗਿਆ। ਹਾਲਾਂਕਿ ਵਿਸਤ੍ਰਿਤ ਜਾਂਚ ਲਈ ਜਹਾਜ਼ ਨੂੰ ਅਜੇ ਤੱਕ ਉਡਾਣ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਰਿਪੋਰਟਾਂ ਮੁਤਾਬਕ ਇੰਡੀਗੋ ਏਅਰਲਾਈਨਜ਼ ਦੀ ਫਲਾਈਟ 6E-1007 ਤਿਰੂਚਿਰਾਪੱਲੀ ਤੋਂ ਸਿੰਗਾਪੁਰ ਜਾ ਰਹੀ ਸੀ ਪਰ ਰਸਤੇ ‘ਚ ਪਾਇਲਟ ਨੂੰ ਜਹਾਜ਼ ‘ਚ ਕਿਸੇ ਚੀਜ਼ ਦੇ ਸੜਨ ਦੀ ਬਦਬੂ ਆਈ। ਇਸ ਤੋਂ ਤੁਰੰਤ ਬਾਅਦ ਪਾਇਲਟ ਨੇ ਤੈਅ ਪ੍ਰਕਿਰਿਆ ਦੇ ਬਾਅਦ ਜਹਾਜ਼ ਨੂੰ ਨਜ਼ਦੀਕੀ ਹਵਾਈ ਅੱਡੇ ‘ਤੇ ਉਤਾਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਜਹਾਜ਼ ਨੂੰ ਇੰਡੋਨੇਸ਼ੀਆ ਦੇ ਮੇਡਾਨ ਇਲਾਕੇ ਦੇ ਕੁਆਲਨਾਮੁ ਹਵਾਈ ਅੱਡੇ ‘ਤੇ ਸੁਰੱਖਿਅਤ ਉਤਾਰਿਆ ਗਿਆ।
ਲੈਂਡਿੰਗ ਤੋਂ ਬਾਅਦ ਜਹਾਜ਼ ਦੀ ਜਾਂਚ ਕੀਤੀ ਗਈ ਤਾਂ ਸ਼ੁਰੂਆਤੀ ਤੌਰ ‘ਤੇ ਜਹਾਜ਼ ਵਿਚ ਕੋਈ ਨੁਕਸ ਨਹੀਂ ਪਾਇਆ ਗਿਆ, ਪਰ ਜਹਾਜ਼ ਅਜੇ ਵੀ ਇੰਡੋਨੇਸ਼ੀਆ ਦੇ ਹਵਾਈ ਅੱਡੇ ‘ਤੇ ਹੈ ਅਤੇ ਇਸ ਨੂੰ ਵਿਸਥਾਰਤ ਜਾਂਚ ਤੋਂ ਬਾਅਦ ਹੀ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਜਹਾਜ਼ ਦੇ ਯਾਤਰੀਆਂ ਨੂੰ ਇਕ ਹੋਰ ਜਹਾਜ਼ ਰਾਹੀਂ ਸਿੰਗਾਪੁਰ ਭੇਜ ਦਿੱਤਾ ਗਿਆ ਹੈ।
----------- Advertisement -----------
ਸਿੰਗਾਪੁਰ ਜਾ ਰਹੀ ਇੰਡੀਗੋ ਫਲਾਈਟ ਦੀ ਕਰਵਾਈ ਗਈ ਐਮਰਜੈਂਸੀ ਲੈਂਡਿੰਗ, ਯਾਤਰੀਆਂ ਦੇ ਸੁੱਕੇ ਸਾਹ!
Published on
----------- Advertisement -----------
----------- Advertisement -----------











