ਫਰੀਦਾਬਾਦ ਤੋਂ ਕਤਲ ਦਾ ਅਜਿਹਾ ਮਾਮਲਾ ਆਇਆ ਹੈ ਕਿ ਇਲਾਕੇ ‘ਚ ਹੜਕੰਪ ਮਚ ਗਿਆ। ਇਥੇ ਇਕ ਛੋਟੇ ਭਰਾ ਨੂੰ ਮੋਬਾਈਲ ਛੱਡ ਕੇ ਪੜ੍ਹਾਈ ਕਰਨ ਲਈ ਕਿਹਾ ਗਿਆ ਤਾਂ ਵੱਡੀ ਭੈਣ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਦੋਸ਼ੀ ਭਰਾ ਨੂੰ ਗ੍ਰਿਫਤਾਰ ਕਰਕੇ 3 ਦਿਨਾਂ ਦੇ ਪੁਲਸ ਰਿਮਾਂਡ ‘ਤੇ ਲੈ ਲਿਆ ਹੈ, ਜਿੱਥੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਿਛਲੇ 1 ਹਫਤੇ ਦੇ ਅੰਦਰ ਇਹ ਦੂਜਾ ਮਾਮਲਾ ਹੈ ਜਦੋਂ ਪਰਿਵਾਰ ‘ਚ ਇਸ ਤਰ੍ਹਾਂ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਤੋਂ ਪਹਿਲਾਂ ਨਾਬਾਲਗ ਵੱਡੀ ਭੈਣ ਨੇ ਆਪਣੇ ਨਾਬਾਲਗ ਛੋਟੇ ਭਰਾ ਦਾ ਕਤਲ ਕਰ ਦਿੱਤਾ ਸੀ।
ਦੱਸਸ ਦਈਏ ਕਿ 19 ਸਾਲ ਦੇ ਪ੍ਰਿਯਾਂਸ਼ੂ ਨੇ ਆਪਣੀ ਹੀ ਵੱਡੀ ਭੈਣ ਅਨੰਨਿਆ ਨੂੰ ਸਿਰਫ ਇਸ ਲਈ ਮਾਰ ਦਿੱਤਾ ਕਿਉਂਕਿ ਉਸਨੇ ਉਸਨੂੰ ਲਗਾਤਾਰ ਪੜ੍ਹਾਈ ਕਰਨ ਲਈ ਕਿਹਾ ਅਤੇ ਮੋਬਾਈਲ ਦੇਖਣ ਤੋਂ ਇਨਕਾਰ ਕਰ ਦਿੱਤਾ। ਪੁਲੀਸ ਅਨੁਸਾਰ ਓਮ ਐਨਕਲੇਵ ਵਿੱਚ ਰਹਿਣ ਵਾਲਾ ਇੱਕ ਪਰਿਵਾਰ ਆਪਣੇ ਇੱਕ ਬੇਟੇ ਅਤੇ ਪਤਨੀ ਨਾਲ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਗਿਆ ਹੋਇਆ ਸੀ। 25 ਤਰੀਕ ਨੂੰ ਜਦੋਂ ਉਹ ਵਾਪਿਸ ਆਇਆ ਤਾਂ ਉਸ ਨੇ ਘਰ ਵਿੱਚ ਆਪਣੀ ਲੜਕੀ ਦੀ ਲਾਸ਼ ਪਈ ਦੇਖੀ ਅਤੇ ਦੂਜਾ ਲੜਕਾ ਘਰ ਵਿੱਚ ਨਹੀਂ ਸੀ।
ਜਦੋਂ ਲੜਕੇ ਦੀ ਭਾਲ ਕਰਨ ਤੇ ਵੀ ਉਹ ਨਹੀਂ ਮਿਲਿਆ,ਤਾ ਪਰਿਵਾਰਿਕ ਮੈਂਬਰਾ ਨੇ ਪੱਲਾ ਥਾਣੇ ‘ਚ ਐੱਫ.ਆਈ.ਆਰ. ਦਰਜ ਕਰਵਾਈ। ਪੁਲਿਸ ਨੇ ਹੁਣ ਮਾਮਲੇ ਦੇ ਦੋਸ਼ੀ ਪ੍ਰਿਯਾਂਸ਼ੂ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਆਪਣੀ ਭੈਣ ਦਾ ਕਤਲ ਕਰਕੇ ਫਰਾਰ ਸੀ। ਪੁਲਸ ਮੁਤਾਬਕ ਦੋਸ਼ੀ ਨੇ ਦੱਸਿਆ ਹੈ ਕਿ ਉਹ ਇਸ ਗੱਲ ਤੋਂ ਪਰੇਸ਼ਾਨ ਰਹਿੰਦਾ ਸੀ ਕਿ ਉਸ ਦੀ ਵੱਡੀ ਭੈਣ ਉਸ ਨੂੰ ਲਗਾਤਾਰ ਪੜ੍ਹਨ ਲਈ ਕਹਿੰਦੀ ਸੀ ਅਤੇ ਮੋਬਾਇਲ ਦੇਖਣ ਤੋਂ ਮਨ੍ਹਾ ਕਰਦੀ ਸੀ। 24 ਤਰੀਕ ਨੂੰ ਵੀ ਉਕਤ ਗੱਲ ਤੋਂ ਇਨਕਾਰ ਕਰਨ ‘ਤੇ ਉਸ ਨੇ ਗੁੱਸੇ ‘ਚ ਆ ਕੇ ਆਪਣੀ ਭੈਣ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਫਿਲਹਾਲ ਪੁਲਸ ਨੇ ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ 3 ਦਿਨ ਦੇ ਰਿਮਾਂਡ ‘ਤੇ ਲਿਆ ਹੈ, ਜਿੱਥੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
----------- Advertisement -----------
ਵੱਡੀ ਭੈਣ ਦਾ ਛੋਟੇ ਭਰਾ ਨੇ ਕੀਤਾ ਕ+ਤ+ਲ, ਮੋਬਾਈਲ ਛੱਡ ਕੇ ਪੜ੍ਹਾਈ ਕਰਨ ਲਈ ਕਹਿਣ ‘ਤੇ ਦਿੱਤੀ ਦਰਦਨਾਕ ਮੌ+ਤ
Published on
----------- Advertisement -----------
----------- Advertisement -----------












