ਦਿੱਲੀ ਪੁਲਿਸ ਦੀ IFSO ਯੂਨਿਟ ਨੇ AIMIM ਦੇ ਮੁਖੀ ਅਸਦੁਦੀਨ ਓਵੈਸੀ ਦੇ ਖਿਲਾਫ ਕਥਿਤ ਤੌਰ ‘ਤੇ ਭੜਕਾਊ ਭਾਸ਼ਣ ਦੇਣ ਲਈ ਐਫ.ਆਈ.ਆਰ ਦਰਜ ਕੀਤੀ ਹੈ। ਐਫਆਈਆਰ ਵਿੱਚ ਓਵੈਸੀ,ਸਵਾਮੀ ਯੇਤੀ ਨਰਸਿਮਹਾਨੰਦ ਸਮੇਤ ਕਈਆਂ ਦਾ ਨਾਮ ਦਰਜ ਕੀਤਾ ਗਿਆ ਹੈ। ਦਿੱਲੀ ਪੁਲਿਸ ਦਾ ਦੋਸ਼ ਹੈ ਕਿ ਸਾਰੇ ਦੋਸ਼ੀ ਕਥਿਤ ਤੌਰ ‘ਤੇ ਨਫ਼ਰਤ ਵਾਲੇ ਸੰਦੇਸ਼ ਫੈਲਾ ਰਹੇ ਸਨ, ਵੱਖ-ਵੱਖ ਸਮੂਹਾਂ ਨੂੰ ਭੜਕਾ ਰਹੇ ਸਨ ਅਤੇ ਅਜਿਹੀ ਸਥਿਤੀ ਪੈਦਾ ਕਰ ਰਹੇ ਸਨ ਜੋ ਸ਼ਾਂਤੀ ਬਣਾਈ ਰੱਖਣ ਲਈ ਨੁਕਸਾਨਦੇਹ ਹੈ।
ਦੱਸ ਦਈਏ ਕਿ ਓਵੈਸੀ ਅਤੇ ਸਵਾਮੀ ਨਰਸਿਮਹਾਨੰਦ ਤੋਂ ਇਲਾਵਾ ਦਿੱਲੀ ਪੁਲਿਸ ਨੇ ਨੂਪੁਰ ਸ਼ਰਮਾ, ਨਵੀਨ ਕੁਮਾਰ ਜਿੰਦਲ, ਸ਼ਾਦਾਬ ਚੌਹਾਨ, ਸਬਾ ਨਕਵੀ, ਮੌਲਾਨਾ ਮੁਫਤੀ ਨਦੀਮ, ਅਬਦੁਰ ਰਹਿਮਾਨ, ਗੁਲਜ਼ਾਰ ਅੰਸਾਰੀ, ਅਨਿਲ ਕੁਮਾਰ ਮੀਨਾ, ਪੂਜਾ ਸ਼ਕੁਨ ਪਾਂਡੇ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ। ਓਵੈਸੀ ਖ਼ਿਲਾਫ਼ ਐਫਆਈਆਰ ਦਰਜ ਹੋਣ ਤੋਂ ਬਾਅਦ ਏਆਈਐਮਆਈਐਮ ਵਰਕਰਾਂ ਨੇ ਸੰਸਦ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ।
----------- Advertisement -----------
ਅਸਦੁਦੀਨ ਓਵੈਸੀ ਖ਼ਿਲਾਫ਼ ਦਿੱਲੀ ‘ਚ ਕੇਸ ਦਰਜ
Published on
----------- Advertisement -----------
----------- Advertisement -----------












