ਯੂ.ਪੀ ਦੇ ਥਾਣਾ ਦੇਹਾਤ ਇਲਾਕੇ ਦੇ ਮੁਹੱਲਾ ਕੋਟਲਾ ਸਾਦਤ ‘ਚ ਰਹਿਣ ਵਾਲੇ ਮੋਹਸਿਨ ਅਤੇ ਸਮਰੀਨ ਦਾ ਚਾਰ ਸਾਲਾਂ ਬੱਚਾ ਮੁਆਵੀਆ ਨਗਰ ਪਾਲਿਕਾ ਦੇ ਬੋਰਵੈੱਲ ‘ਚ ਡਿੱਗ ਗਿਆ। ਬੱਚੇ ਦੇ ਬੋਰਵੈੱਲ ‘ਚ ਡਿੱਗਣ ਦੀ ਖ਼ਬਰ ਮਿਲਦੇ ਹੀ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਹਰਕਤ ‘ਚ ਆ ਗਏ। ਸਰਕਾਰੀ ਕਰਮਚਾਰੀ ਬਚਾਅ ਟੀਮ ਦੇ ਨਾਲ ਮੌਕੇ ‘ਤੇ ਪਹੁੰਚ ਗਏ। ਬੱਚੇ ਨੂੰ ਬੋਰਵੈੱਲ ‘ਚੋਂ ਕੱਢਣ ਲਈ ਯਤਨ ਸ਼ੁਰੂ ਕਰ ਦਿੱਤੇ ਗਏ ਹਨ। SDRF ਦੀ ਟੀਮ ਪਹੁੰਚ ਗਈ ਹੈ। ਟੀਮ ਨੇ ਬੱਚੇ ਨੂੰ ਬਚਾਉਣ ਲਈ ਬੋਰ ਵਿੱਚ ਆਕਸੀਜਨ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਰੋਸ਼ਨੀ ਲਈ ਬੋਰਵੈੱਲ ਦੇ ਅੰਦਰ ਟਾਰਚ ਅਤੇ ਕੈਮਰੇ ਵੀ ਪਹੁੰਚਾਏ ਗਏ ਹਨ।
ਜਾਣਕਾਰੀ ਮੁਤਾਬਿਕ ਬੱਚੇ ਦੇ ਰੋਣ ਦੀ ਆਵਾਜ਼ ਬੋਰਵੈੱਲ ਦੇ ਟੋਏ ‘ਚੋਂ ਆ ਰਹੀ ਹੈ। ਕਰੀਬ 50 ਫੁੱਟ ਹੇਠਾਂ ਬੱਚੇ ਦੇ ਫਸੇ ਹੋਣ ਦਾ ਖਦਸ਼ਾ ਹੈ। ਜਿਸ ਬੋਰਵੈੱਲ ਵਿੱਚ ਬੱਚਾ ਡਿੱਗਿਆ ਉਹ ਉੱਪਰ ਤੋਂ ਡੇਢ ਫੁੱਟ ਚੌੜਾ ਹੈ। ਬੋਰਵੈੱਲ ਦੇ ਆਲੇ-ਦੁਆਲੇ ਸੈਂਕੜੇ ਲੋਕ ਇਕੱਠੇ ਹੋ ਗਏ।
----------- Advertisement -----------
ਬੋਰਵੈੱਲ ‘ਚ ਡਿੱਗਿਆ ਚਾਰ ਸਾਲਾਂ ਮਾਸੂਮ
Published on
----------- Advertisement -----------

----------- Advertisement -----------