ਜੀਐਸਟੀ ਕੌਂਸਲ ਦੀ ਅਗਲੀ ਮੀਟਿੰਗ ਜੁਲਾਈ ਮਹੀਨੇ ਚ ਹੋਣ ਜਾ ਰਹੀ ਹੈ। ਜੀਐਸਟੀ ਦੀ ਇਹ 50ਵੀਂ ਮੀਟਿੰਗ ਹੋਵੇਗੀ। ਇਸ ਦੀ ਮਿਤੀ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਜੀਐਸਟੀ ਕੌਂਸਲ ਦੀ 50ਵੀਂ ਮੀਟਿੰਗ 11 ਜੁਲਾਈ ਨੂੰ ਹੋਵੇਗੀ। ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜੀਐਸਟੀ ਕੌਂਸਲ ਦੀ ਮੁਖੀ ਹਨ। ਇਸ ਦੇ ਨਾਲ ਹੀ ਸਾਰੇ ਰਾਜਾਂ ਦੇ ਵਿੱਤ ਮੰਤਰੀ ਇਸ ਦੇ ਮੈਂਬਰ ਹਨ। ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ ਦੇ ਚੇਅਰਮੈਨ ਵਿਵੇਕ ਜੌਹਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਟੈਕਸ ਚੋਰੀ ਨੂੰ ਰੋਕਣ ਲਈ ਕੁਝ ਹੋਰ ਉਪਾਵਾਂ ‘ਤੇ ਵਿਚਾਰ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਕਾਨੂੰਨ ਕਮੇਟੀ ਅਤੇ ਜੀਐਸਟੀ ਕੌਂਸਲ ਦੀ ਬਣਦੀ ਪ੍ਰਕਿਰਿਆ ਰਾਹੀਂ ਲਾਗੂ ਕੀਤਾ ਜਾਵੇਗਾ।
11 ਜੁਲਾਈ ਨੂੰ ਹੋਣ ਵਾਲੀ ਜੀਐਸਟੀ ਕੌਂਸਲ ਦੀ 50ਵੀਂ ਮੀਟਿੰਗ ‘ਚ ਕੌਂਸਲ ਆਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ ‘ਤੇ ਟੈਕਸ ਲਗਾਉਣ ਦੇ ਮੁੱਦੇ ‘ਤੇ ਜੀਓਐਮ ਦੀ ਰਿਪੋਰਟ ‘ਤੇ ਵੀ ਚਰਚਾ ਕਰੇਗੀ। ਮੰਤਰੀਆਂ ਦੇ ਸਮੂਹ (ਜੀਓਐਮ) ਨੇ ਪਿਛਲੇ ਸਾਲ ਦਸੰਬਰ ਵਿੱਚ ਕੌਂਸਲ ਨੂੰ ਆਪਣੀ ਰਿਪੋਰਟ ਸੌਂਪੀ ਸੀ, ਪਰ ਕੌਂਸਲ ਨੇ ਇਸ ਨੂੰ ਚਰਚਾ ਲਈ ਨਹੀਂ ਲਿਆ। ਇਸ ਤੋਂ ਇਲਾਵਾ, ਕੌਂਸਲ ਦਰਾਂ ਨੂੰ ਤਰਕਸੰਗਤ ਬਣਾਉਣ ਬਾਰੇ ਮੰਤਰੀ ਸਮੂਹ (ਜੀਓਐਮ) ਦੇ ਕਨਵੀਨਰ ਬਾਰੇ ਵੀ ਫੈਸਲਾ ਕਰੇਗੀ। ਕਿਉਂਕਿ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬਸਵਰਾਜ ਬੋਮਈ ਹੁਣ ਤੱਕ ਕਮੇਟੀ ਦੇ ਕਨਵੀਨਰ ਸਨ। ਹੁਣ ਕਰਨਾਟਕ ਵਿੱਚ ਸਰਕਾਰ ਬਦਲਣ ਨਾਲ ਕੌਂਸਲ ਨੇ ਨਵੇਂ ਕਨਵੀਨਰ ਦੀ ਚੋਣ ਕਰਨੀ ਹੈ।
----------- Advertisement -----------
11 ਜੁਲਾਈ ਨੂੰ ਹੋਵੇਗੀ GST ਕੌਂਸਲ ਦੀ ਬੈਠਕ, ਆਨਲਾਈਨ ਗੇਮਿੰਗ ਸਮੇਤ ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਚਰਚਾ
Published on
----------- Advertisement -----------
----------- Advertisement -----------












