October 8, 2026, 10:03 am
----------- Advertisement -----------
HomeNewsLatest News150 ਸਾਲਾਂ ਤੋਂ ਭਾਰਤ ਦੇ ਇਨ੍ਹਾਂ ਪਿੰਡਾਂ 'ਚ ਨਹੀਂ ਮਨਾਈ ਗਈ ਹੋਲੀ,...

150 ਸਾਲਾਂ ਤੋਂ ਭਾਰਤ ਦੇ ਇਨ੍ਹਾਂ ਪਿੰਡਾਂ ‘ਚ ਨਹੀਂ ਮਨਾਈ ਗਈ ਹੋਲੀ, ਜਾਣੋ ਕੀ ਹੈ ਕਾਰਨ

Published on

----------- Advertisement -----------

ਹੋਲੀ ਨੂੰ ਰੰਗਾਂ ਅਤੇ ਉਤਸ਼ਾਹ ਦਾ ਤਿਉਹਾਰ ਮੰਨਿਆ ਜਾਂਦਾ ਹੈ। ਇਸ ਦਿਨ ਲੋਕ ਰੰਗ-ਗੁਲਾਲ ਲਗਾ ਕੇ ਭੇਦਭਾਵ ਨੂੰ ਖਤਮ ਕਰਦੇ ਹਨ। ਵੈਸੇ ਤਾਂ ਹਰ ਤਿਉਹਾਰ ਦਾ ਆਪਣਾ ਅਲੱਗ ਹੀ ਆਨੰਦ ਹੁੰਦਾ ਹੈ, ਪਰ ਹੋਲੀ ਹਰੇ, ਪੀਲੇ, ਲਾਲ, ਗੁਲਾਬੀ ਆਦਿ ਰੰਗ ਦਾ ਤਿਉਹਾਰ ਹੈ, ਜਿਸ ਨੂੰ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਪੂਰੀ ਦੁਨੀਆ ਵਿਚ ਮਨਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੇ 2 ਪਿੰਡ ਅਜਿਹੇ ਹਨ ਜਿੱਥੇ ਲੋਕਾਂ ਨੇ ਪਿਛਲੇ 150-160 ਸਾਲਾਂ ਤੋਂ ਰੰਗਾਂ ਦੀ ਵਰਤੋਂ ਨਹੀਂ ਕੀਤੀ ਹੈ ਭਾਵ ਹੋਲੀ ਦਾ ਤਿਓਹਾਰ ਨਹੀਂ ਮਨਾਇਆ ਹੈ। ਪਿੰਡ ਵਾਸੀਆਂ ਵੱਲੋਂ ਹੋਲੀ ਨਾ ਮਨਾਉਣ ਦਾ ਕਾਰਨ ਦੇਵੀ ਮਾਂ ਦਾ ਪ੍ਰਕੋਪ ਮੰਨਿਆ ਜਾਂਦਾ ਹੈ।
ਕੋਰਬਾ ਜ਼ਿਲ੍ਹੇ ਦਾ ਪਹਿਲਾ ਪਿੰਡ ਖਰਹੜੀ ਹੈ ਜੋ ਮਾਂ ਮੰਡਵਾਰਾਨੀ ਦੇ ਦਰਸ਼ਨੀ ਪਹਾੜਾਂ ਦੇ ਹੇਠਾਂ 35 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਪਿੰਡ ਵਿੱਚ ਪਿਛਲੇ 150 ਸਾਲਾਂ ਤੋਂ ਹੋਲੀ ਦਾ ਤਿਉਹਾਰ ਨਹੀਂ ਮਨਾਇਆ ਗਿਆ। ਜ਼ਿਲ੍ਹੇ ਦਾ ਦੂਜਾ ਪਿੰਡ ਧਮਨਗੁੜੀ ਹੈ ਜੋ ਕਿ ਕੋਰਬਾ ਤੋਂ ਲਗਭਗ 30 ਕਿਲੋਮੀਟਰ ਦੂਰ ਹੈ। ਪਿਛਲੇ 150 ਸਾਲਾਂ ਤੋਂ ਇਸ ਪਿੰਡ ਵਿੱਚ ਕਦੇ ਵੀ ਹੋਲੀਕਾ ਦਹਨ ਨਹੀਂ ਹੋਇਆ ਅਤੇ ਨਾ ਹੀ ਹੋਲੀ ਖੇਡੀ ਗਈ ਹੈ। ਇਸ ਪਿੰਡ ਵਿੱਚ ਇੱਕ ਕਥਾ ਪ੍ਰਚਲਿਤ ਹੈ ਕਿ ਹੋਲੀ ਖੇਡ ਕੇ ਪਿੰਡ ਦੇ ਦੇਵੀ ਦੇਵਤੇ ਗੁੱਸੇ ਹੋ ਜਾਂਦੇ ਹਨ।
ਕੋਰਬਾ ਜ਼ਿਲ੍ਹੇ ਦੇ ਪਿੰਡ ਖਰਹੜੀ ਦੇ ਬਜ਼ੁਰਗਾਂ ਅਨੁਸਾਰ ਕਈ ਸਾਲ ਪਹਿਲਾਂ ਇੱਥੇ ਭਿਆਨਕ ਅੱਗ ਲੱਗ ਗਈ ਸੀ, ਜਿਸ ਕਾਰਨ ਪਿੰਡ ਵਿੱਚ ਸਥਿਤੀ ਬੇਕਾਬੂ ਹੋ ਗਈ ਸੀ ਅਤੇ ਪੂਰੇ ਪਿੰਡ ਵਿੱਚ ਮਹਾਂਮਾਰੀ ਫੈਲ ਗਈ ਸੀ। ਇਸ ਦੌਰਾਨ ਪਿੰਡ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ। ਅਜਿਹੀ ਸਥਿਤੀ ਵਿੱਚ ਇੱਕ ਦਿਨ ਦੇਵੀ ਮਾਂ ਪਿੰਡ ਦੇ ਇੱਕ ਬੇਗਾ (ਹਕੀਮ) ਦੇ ਸੁਪਨੇ ਵਿੱਚ ਆਈ ਅਤੇ ਉਸਨੇ ਬੇਗਾ ਨੂੰ ਇਸ ਦੁਖਾਂਤ ਤੋਂ ਬਚਣ ਦਾ ਉਪਾਅ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਵਿੱਚ ਕਦੇ ਵੀ ਹੋਲੀ ਦਾ ਤਿਉਹਾਰ ਨਾ ਮਨਾਇਆ ਜਾਵੇ ਤਾਂ ਇੱਥੇ ਸ਼ਾਂਤੀ ਵਾਪਸ ਆ ਸਕਦੀ ਹੈ। ਉਦੋਂ ਤੋਂ ਇਸ ਪਿੰਡ ਵਿੱਚ ਕਦੇ ਵੀ ਹੋਲੀ ਦਾ ਤਿਉਹਾਰ ਨਹੀਂ ਮਨਾਇਆ ਗਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਮ੍ਰਿਤਸਰ ਕਤਲਕਾਂਡ: 2 ਲੋਕ ਪੁਲਿਸ ਹਿਰਾਸਤ ‘ਚ, ਸੁਪਾਰੀ ਦੇ ਕੇ ਵਾਰਦਾਤ ਦਾ ਸ਼ੱਕ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਇਕ...

 4 ਖਿਡਾਰੀਆਂ ਦੀ ਹਾਦਸੇ ਵਿਚ ਮੌਤ, ਟਰੱਕ ਨਾਲ ਟਕਰਾਈ ਕਾਰ

ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਅੱਜ ਸਵੇਰੇ ਇਕ ਭਿਆਨਕ ਹਾਦਸਾ ਵਾਪਰਿਆ। ਪੂਰਵਾਂਚਲ ਐਕਸਪ੍ਰੈਸਵੇਅ 'ਤੇ...

ਸੜਕ ਹਾਦਸੇ ਨੇ ਬੁਝਾਏ ਤਿੰਨ ਘਰਾਂ ਦੇ ਚਿਰਾਗ; ਜੋੜ ਮੇਲਾ ਦੇਖਣ ਜਾਂਦਿਆਂ ਵਾਪਰਿਆ ਹਾਦਸਾ

ਜੋੜ ਮੇਲੇ ਤੋਂ ਪਹਿਲਾਂ ਭਿੱਖੀਵਿੰਡ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਨਾਬਾਲਗਾਂ ਦੀ ਦਰਦਨਾਕ...

 ਹਾਈ ਕੋਰਟ ਵੱਲੋਂ ਈਡੀ ਨੂੰ ਨੋਟਿਸ ਜਾਰੀ; 15 ਦਿਨਾਂ ਅੰਦਰ ਮੰਗਿਆ ਜਵਾਬ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਅਤੇ ਗਮਾਡਾ ਵੱਲੋਂ ਦਾਇਰ ਪਟੀਸ਼ਨ...

‘ਆਪ’ਲੀਡਰ ਨਾਲ ਵਿਆਹ ਕਰਕੇ ਲੱਖਾਂ ਦੇ ਗਹਿਣੇ ਲੈ ਗਈ ਫਰਜ਼ੀ PCS ਅਫਸਰ!

ਫਤਿਹਗੜ੍ਹ ਸਾਹਿਬ ਵਿੱਚ ਇੱਕ ਔਰਤ ਨੇ ਖੁਦ ਨੂੰ PCS ਅਫਸਰ ਦੱਸ ਕੇ ‘ਆਪ’ ਨੇਤਾ...

 PM ਮੋਦੀ ਦਾ 25 ਸਾਲਾਂ ਦਾ ਸਿਆਸੀ ਸਫ਼ਰ, ਵਿਨਾਇਕ ਮੰਦਰ ‘ਚ ਟੇਕਿਆ ਮੱਥਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਰਕਾਰ ਦੇ ਮੁਖੀ ਵਜੋਂ ਆਪਣੇ 25 ਸਾਲ...

 Fake ਮੈਰਿਜ ਕਰਕੇ ਕੈਨੇਡਾ ਜਾਣ ਵਾਲਿਆਂ ਦੀ ਖੈਰ ਨਹੀਂ, 5 ਸਾਲ ਦਾ ਬੈਨ!

ਪੰਜਾਬ ਤੋਂ ਫਰਜ਼ੀ ਵਿਆਹਾਂ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਾ ਹੁਣ ਸੌਖਾ ਨਹੀਂ ਰਹੇਗਾ। ਇਸ...

‘7-8 ਘੰਟੇ ਫਰੋਲਨ ਮਗਰੋਂ ਕਲੀਨ ਚਿੱਟ ਦੇ ਕੇ ਚਲੀ ਗਈ’, CBI ਰੇਡ ਨੂੰ ਲੈ ਕੇ CM ਮਾਨ ਦਾ ਵੱਡਾ ਬਿਆਨ

ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ CBI ਰੇਡ ਨੂੰ ਲੈ ਕੇ ਦਾਅਵਾ ਕੀਤਾ ਹੈ...

ਭਗਵੰਤ ਮਾਨ ਸਰਕਾਰ ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਦਾ ਹਿੱਸਾ ਬਣਾਇਆ

ਚੰਡੀਗੜ੍ਹ, 03 ਅਕਤੂਬਰ 2026:ਐੱਚਆਈਵੀ, ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ ਦੀ ਜਾਂਚ ਲਈ ਟ੍ਰਿਪਲ ਐੱਚ ਸਕ੍ਰੀਨਿੰਗ ਜਲਦ...